ਕਿਸੇ ਹੋਰ ਗਲੈਕਸੀ ਡਿਵਾਈਸ ''ਚ ਨਹੀਂ ਹੈ ਗਲੈਕਸੀ ਐੱਸ7 ''ਚ ਦਿੱਤਾ ਗਿਆ ਇਹ ਖਾਸ ਫੀਚਰ
Tuesday, Feb 23, 2016 - 02:40 PM (IST)

ਜਲੰਧਰ— ਸੈਮਸੰਗ ਸਾਊਥ ਕੋਰੀਆਈ ਮਲਟੀਨੈਸ਼ਨਲ ਕੰਪਨੀ ਹੈ ਜਿਸ ਨੇ ਹਾਲ ਹੀ ''ਚ ਆਪਣੇ ਨਵੇਂ ਗਲੈਕਸੀ S7 ਅਤੇ S7 Edge ਨੂੰ ਮੋਬਾਇਲ ਵਰਲਡ ਕਾਂਗਰਸ (MWC 2016) ''ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਸਮਾਰਟਫੋਨਸ ''ਚ ਕੰਪਨੀ ਨੇ ਆਲਵੇਜ ਆਨ ਨਾਂ ਦਾ ਇਕ ਫੀਚਰ ਸ਼ਾਮਲ ਕੀਤਾ ਹੈ ਜੋ ਡਿਵਾਈਸ ਦੇ ਲਾਕ ਹੋਣ ''ਤੇ ਵੀ ਕਲਾਕ, ਕੈਲੰਡਰ ਅਤੇ ਬੈਕਗ੍ਰਾਊਂਡ ਇਮੇਜ ਨੂੰ ਸ਼ੋਅ ਕਰੇਗਾ।
ਇਸ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਫੀਚਰ ਪਹਿਲਾਂ ਕਦੇ ਕਿਸੇ ਗਲੈਕਸੀ ਹੈਂਡਸੈੱਟ ''ਚ ਨਹੀਂ ਦਿੱਤਾ ਗਿਆ ਅਤੇ ਕੰਪਨੀ ਨੂੰ ਉਮੀਦ ਹੈ ਕਿ ਇਨ੍ਹਾਂ ਹੈਂਡਸੈੱਟਸ ''ਚ ਇਹ ਫੀਚਰ ਲੋਕਾਂ ਨੂੰ ਕਾਫੀ ਪਸੰਦ ਆਏਗਾ।