ਤਾਂ ਇਸ ਲਈ ਆਈਫੋਨ 6 ਐੱਸ ਪਲੱਸ ਤੋਂ ਬਿਹਤਰ ਹੈ ਸੈਮਸੰਗ ਗਲੈਕਸੀ ਐੱਸ 7 ਐੱਜ!
Monday, Mar 21, 2016 - 10:54 AM (IST)
.jpg)
galaxy S7 5dge vs iPhone 6S Plus
ਜਲੰਧਰ : ਪਿਛਲੇ ਸਾਲ ਐਪਲ ਨੇ ਆਈਫੋਨ 6 ਐੱਸ ਪਲੱਸ ਨੂੰ ਲਾਂਚ ਕੀਤਾ ਸੀ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਇਕ ਬਿਹਤਰ ਸਮਾਰਟਫੋਨ ਹੈ ਪਰ ਜੇਕਰ ਬੈਸਟ ਸਮਾਰਟਫੋਨ ਬਾਰੇ ਸੋਚ ਰਹੇ ਹੋ ਤਾਂ ਸੈਮਸੰਗ ਦਾ ਹਾਲ ਹੀ ''ਚ ਲਾਂਚ ਹੋਇਆ ਗਲੈਕਸੀ ਐੱਸ 7 ਐੱਜ ਆਈਫੋਨ 6 ਐੱਸ ਪਲੱਸ ਤੋਂ ਕਿਤੇ ਬਿਹਤਰ ਹੈ। ਸੈਮਸੰਗ ਗਲੈਕਸੀ ਐੱਸ 7 ਐੱਜ ਵਿਚ ਅਜਿਹੇ ਕਈ ਸਾਰੇ ਫੀਚਰਜ਼ ਦਿੱਤੇ ਗਏ ਹਨ, ਜੋ ਆਈਫੋਨ 6 ਐੱਸ ਪਲੱਸ ''ਚ ਨਹੀਂ ਹਨ। ਆਈਫੋਨ 6 ਐੱਸ ਪਲੱਸ ਦੇ ਸ਼ੁਰੂਆਤੀ ਵੇਰੀਅੰਟ (16 ਜੀ. ਬੀ.) ਦੀ ਕੀਮਤ ਆਨਲਾਈਨ ਸਟੋਰਜ਼ ''ਤੇ 50,000 ਰੁਪਏ ਹੈ, ਜਦੋਂਕਿ ਸੈਮਸੰਗ ਨੇ ਗਲੈਕਸੀ ਐੱਸ 7 ਐੱਜ ਨੂੰ ਹਾਲ ਹੀ ''ਚ 56,900 ਰੁਪਏ ਦੀ ਕੀਮਤ ''ਤੇ ਲਾਂਚ ਕੀਤਾ ਹੈ। ਆਓ ਜਾਣਦੇ ਹਾਂ ਕਿ ਕਿਉਂ ਆਈਫੋਨ 6 ਐੱਸ ਪਲੱਸ ਤੋਂ ਵਧੀਆ ਹੈ ਗਲੈਕਸੀ ਐੱਸ 7 ਐੱਜ-
ਡਿਸਪਲੇਅ ਕੁਆਲਿਟੀ ਗਲੈਕਸੀ ਐੱਸ 7 ਤੋਂ ਕਾਫ਼ੀ ਘੱਟ
ਦੋਵਾਂ ਸਮਾਰਟਫੋਨਸ ''ਚ 5.5 ਇੰਚ ਦੀ ਡਿਸਪਲੇਅ ਲੱਗੀ ਹੈ। ਜਿਥੇ ਆਈਫੋਨ 6 ਐੱਸ ਪਲੱਸ ਵਿਚ 3ਡੀ ਟਚ ਦਿੱਤੀ ਗਈ ਹੈ, ਉਥੇ ਹੀ ਗਲੈਕਸੀ ਐੱਸ 7 ਐੱਜ ਵਿਚ ਦੋਵਾਂ ਸਾਈਡਜ਼ ਤੋਂ ਕਵਰਡ ਡਿਸਪਲੇਅ ਮਿਲਦੀ ਹੈ। ਆਈਫੋਨ 6 ਐੱਸ ਪਲੱਸ ''ਚ ਫੁੱਲ ਐੱਚ. ਡੀ. (1920*1080 ਪਿਕਸਲ ਰੈਜ਼ੋਲਿਊਸ਼ਨ) ਡਿਸਪਲੇਅ ਲੱਗੀ ਹੈ ਤਾਂ ਗਲੈਕਸੀ ਐੱਸ 7 ਐੱਜ ਵਿਚ ਕਿਊ. ਐੱਚ. ਡੀ. (2560*1440 ਪਿਕਸਲ ਰੈਜ਼ੋਲਿਊਸ਼ਨ) ਡਿਸਪਲੇਅ ਲੱਗੀ ਹੈ। ਗਿਜ਼ਮੈਗ ਦੀ ਰਿਪੋਰਟ ਵਿਚ ਗਲੈਕਸੀ ਐੱਸ 7 ਐੱਜ ਦੀ ਡਿਸਪਲੇਅ ਨੂੰ 33 ਫ਼ੀਸਦੀ ਸ਼ਾਰਪ ਦੱਸਿਆ ਗਿਆ ਹੈ।
6 ਐੱਸ ਪਲੱਸ ਤੋਂ ਬਿਹਤਰ ਹੈ ਐੱਸ 7 ਐੱਜ ਦਾ ਕੈਮਰਾ
ਦੋਵਾਂ ਫੋਨਸ ਵਿਚ 12 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ ਪਰ ਐੱਫ 1.7 ਅਪਰਚਰ ਹੋਣ ਦੀ ਵਜ੍ਹਾ ਤੋਂ ਗਲੈਕਸੀ ਐੱਸ 7 ਐੱਜ ਦਾ ਕੈਮਰਾ ਆਈਫੋਨ 6 ਐੱਸ ਪਲੱਸ ਦੇ ਐੱਫ. 2.2 ਅਪਰਚਰ ਵਾਲੇ ਕੈਮਰੇ ਤੋਂ ਵਧੀਆ ਫੋਟੋ ਖਿੱਚਦਾ ਹੈ । ਦਿ ਵਰਜਨ ਦੀ ਰਿਪੋਰਟ ਮੁਤਾਬਕ ਗਲੈਕਸੀ ਐੱਸ 7 ਐੱਜ ਦਾ ਕੈਮਰਾ ਤੇਜ਼ ਹੈ, ਸਬਜੈਕਟ ਉਤੇ ਫੋਕਸ ਤੇਜ਼ੀ ਨਾਲ ਕਰਦਾ ਹੈ ਅਤੇ ਐੱਫ 1.7 ਅਪਰਚਰ ਦੇ ਕਾਰਨ ਘੱਟ ਰੌਸ਼ਨੀ ਵਿਚ ਵੀ ਫੋਟੋ ਵਧੀਆ ਆਉਂਦੀ ਹੈ। ਹਾਲਾਂਕਿ ਇਸ ਰਿਪੋਰਟ ਵਿਚ ਗਲੈਕਸੀ ਐੱਸ 7 ਦਾ ਮੁਕਾਬਲਾ ਕਰਨ ਲਈ ਐਪਲ ਯੂਜ਼ਰਸ ਨੂੰ ਨਵੇਂ ਆਈਫੋਨ ਦੇ ਲਾਂਚ ਹੋਣ ਦਾ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ।
ਗਲੈਕਸੀ ਐੱਸ 7 ਦੇ ਮੁਕਾਬਲੇ ਛੇਤੀ ਲੋਅ ਹੋ ਜਾਵੇਗੀ ਬੈਟਰੀ
ਆਈਫੋਨ 6 ਐੱਸ ਪਲੱਸ ਵਿਚ 2,750 ਐੱਮ. ਏ. ਐੱਚ., ਜਦੋਂਕਿ ਗਲੈਕਸੀ ਐੱਸ 7 ਐੱਜ ਵਿਚ 3,600 ਐੱਮ. ਏ. ਐੱਚ. ਦੀ ਬੈਟਰੀ ਲੱਗੀ ਹੈ। ਆਈਫੋਨ ਵਿਚ ਫਾਸਟ ਚਾਰਜਿੰਗ ਅਤੇ ਵਾਇਰਲੈੱਸ ਚਾਰਜਿੰਗ ਜਿਹੇ ਫੀਚਰਜ਼ ਵੀ ਨਹੀਂ ਮਿਲਦੇ। ਦੂਜੇ ਪਾਸੇ ਵੱਡੀ ਬੈਟਰੀ ਤੋਂ ਇਲਾਵਾ ਗਲੈਕਸੀ ਐੱਸ 7 ਐੱਜ ਵਿਚ ਇਹ ਸਭ ਫੀਚਰਜ਼ ਮਿਲਦੇ ਹਨ। ਟਾਮਸ ਗਾਈਡ ਦੀ ਰਿਪੋਰਟ ਮੁਤਾਬਕ ਐੱਲ. ਟੀ. ਈ. ਉਤੇ ਲਗਾਤਾਰ ਵੈੱਬ ਬ੍ਰਾਊਜ਼ਿੰਗ ਕਰਦੇ ਸਮੇਂ ਗਲੈਕਸੀ ਐੱਸ 7 ਐੱਜ 10:09 ਘੰਟੇ, ਜਦੋਂਕਿ ਆਈਫੋਨ 6 ਐੱਸ ਪਲੱਸ 8.16 ਘੰਟੇ ਤੱਕ ਚੱਲਦਾ ਹੈ, ਜਿਸ ਨਾਲ ਸਾਫ਼ ਤੌਰ ''ਤੇ ਕਿਹਾ ਜਾ ਸਕਦਾ ਹੈ ਕਿ ਆਈਫੋਨ ਇਸ ਮਾਮਲੇ ਵਿਚ ਵੀ ਪਿੱਛੇ ਹੈ।