ਆਕਾਸ਼ ਗੰਗਾ ''ਚ ਨੂਡਲਜ਼ ਜਿਹੀ ਰਹੱਸਮਈ ਸ਼ਕਲਾਂ ਦੀ ਖੋਜ਼
Monday, Jan 25, 2016 - 02:08 PM (IST)

ਮੇਲਬਰਨ/ਜਲੰਧਰ- ਵਿਗਿਆਨਕਾਂ ਨੇ ਪਤਾ ਲਗਾਇਆ ਹੈ ਕਿ ਸਾਡੀ ਆਕਾਸ਼ ਗੰਗਾ ''ਚ ਨੂਡਲਜ਼, ਲਸਾਨੀਆ ਸ਼ੀਟਸ ਜਾਂ ਹੇਜ਼ਲ ਨਟਸ ਵਰਗਾ ਰਹੱਸਮਈ ਅਦ੍ਰਿਸ਼ ਆਕ੍ਰਿਤੀਆਂ ਤੈਰ ਰਹੀ ਹੈ। ਆਸਟਰੇਲੀਆ ''ਚ ਕਾਮਨਵੈਲਥ ਸਾਇੰਟੀਫਿਕ ਐਂਡ ਇੰਡਸਟਰੀਅਲ ਰੀਸਰਚ ਆਰਗੋਨਾਇਜੇਸ਼ਨ (ਸੀ. ਐੱਸ. ਆਈ. ਆਰ. ਓ.) ਦੇ ਪਹਿਲੇ ਸ਼ੋਧ ਲੇਖਕ ਕੀਥ ਬੈਨਿਸਟਰ ਨੇ ਕਿਹਾ, ਇਹ ਖੋਜ਼ ਤਾਰਿਆਂ ਦੇ ਵਿਚਕਾਰ ਫੈਲੀ ਗੈਸ ਬਾਰੇ ''ਚ ਸੋਚ ਨੂੰ ਮੂਲ ਰੂਪ ''ਚ ਬਦਲ ਸਕਦੀ ਹੈ। ਇਹ ਗੈਸ ਆਕਾਸ਼ ਗੰਗਾ ਦੀਆਂ ਤਾਰਿਆਂ ਦਾ ਰੀਸਾਈਕਲਿੰਗ ਦਾ ਭੰਡਾਰ ਹੁੰਦੀ ਹੈ।
Atronomers ਨੂੰ ਇਨ੍ਹਾਂ ਰਹੱਸਮਈ ਵਸਤੂਆਂ ਦੇ ਬਾਰੇ ''ਚ ਪਹਿਲਾ ਸਕੇਂਤ 30 ਸਾਲ ਪਹਿਲਾਂ ਮਿਲਿਆ ਸੀ।