ਜਲਦੀ ਲਾਂਚ ਹੋ ਸਕਦੈ ਨਵਾਂ ਗਲੈਕਸੀ ਜੇ3 2017

Monday, Oct 10, 2016 - 06:30 PM (IST)

ਜਲਦੀ ਲਾਂਚ ਹੋ ਸਕਦੈ ਨਵਾਂ ਗਲੈਕਸੀ ਜੇ3 2017
ਜਲੰਧਰ- ਸੈਮਸੰਗ ਦੇ ਨਵੇਂ ਸਮਾਰਟਫੋਨ ਗਲੈਕਸੀ ਜੇ3 (2017) ਦੀ ਆਨਲਾਈਨ ਜਾਣਕਾਰੀ ਲੀਕ ਹੋਈ ਹੈ। ਨਵੇਂ ਫੋਨ ਦਾ ਮਾਡਲ ਨੰਬਰ ਐੱਸ.ਐੱਮ.-ਜੇ327 ਹੈ ਅਤੇ ਇਹ ਭਾਰਤੀ ਐਕਸਪੋਰਟ-ਇੰਪੋਰਟ ਵੈੱਬਸਾਈਟ Zauba ''ਤੇ ਲਿਸਟ ਹੋਇਆ ਦੇਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਗਲੈਕਸੀ ਜੇ 3 (2017) ਜਲਦੀ ਹੀ ਅਧਿਕਾਰਤ ਤੌਰ ''ਤੇ ਲਾਂਚ ਹੋ ਜਾਵੇਗਾ। ਹਾਲਾਂਕਿ ਇਸ ਬਾਰੇ ਸੈਮਸੰਗ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 
Zauba ਦੀ ਲਿਸਟਿੰਗ ਮੁਤਾਬਕ ਗਲੈਕਸੀ ਜੇ3 (2017) ''ਚ 5-ਇੰਚ ਦੀ ਸਕ੍ਰੀਨ ਹੋਵੇਗੀ ਅਤੇ ਇਸ ਦੀ ਕੀਮਤ 6,843 ਰੁਪਏ ਹੋਵੇਗੀ। ਇਸ ਤੋਂ ਇਲਾਵਾ ਫੋਨ ਬਾਰੇ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 
ਜ਼ਿਕਰਯੋਗ ਹੈ ਕਿ ਸੈਮਸੰਗ ਨੇ ਇਸ ਸਾਲ ਮਾਰਚ ''ਚ ਗਲੈਕਸੀ ਜੇ3 ਨੂੰ ਐੱਸ-ਬਾਈਕ ਦੇ ਨਾਲ ਲਾਂਚ ਕੀਤਾ ਸੀ ਅਤੇ ਇਸ ਵਿਚ 5-ਇੰਚ ਦੀ ਸੁਪਰ ਅਮੋਲੇਡ ਡਿਸਪਲੇ, 1.5 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ, 1.5ਜੀ.ਬੀ. ਰੈਮ, ਡਾਟਾ ਸੇਵਿੰਗ ਮੋਡ, 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦੇ ਨਾਲ ਐਂਡ੍ਰਾਇਡ 5.1 ਲਾਲੀਪਾਪ ਵਰਜ਼ਨ ਦਿੱਤਾ ਗਿਆ ਹੈ।

Related News