ਪਸ਼ੁਆਂ ਨੂੰ ਚਾਰਨ ਦਾ ਕੰਮ ਕਰੇਗਾ ਸਵੈਗਬੋਟ (ਵੀਡੀਓ)
Friday, Jul 15, 2016 - 04:02 PM (IST)
ਜਲੰਧਰ : ਰੋਬੋਟਸ ਸਾਡੇ ''ਤੇ ਹਾਵੀ ਹੁੰਦੇ ਜਾ ਰਹਾ ਹਨ, ਜੀ ਹਾਂ ਤੁਸੀਂ ਸਹੀ ਪੜ੍ਹਿਆ, ਅੱਜਕਲ ਦੇ ਰੋਬੋਟਸ ਕਈ ਇਨਸਾਨੀ ਕੰਮਾਂ ਨੂੰ ਇਨਸਾਨਾਂ ਤੋਂ ਬਿਹਤਰ ਤੇ ਬਿਨਾਂ ਗਲਤੀ ਕੀਤੇ ਕਰ ਸਕਦੇ ਹਨ। ਇਸ ਗੱਲ ਨੂੰ ਸਾਬਿਤ ਕਰਦਾ ਹੈ ਦੁਨੀਆ ਦਾ ਪਹਿਲਾ ਪਸ਼ੁਆਂ ਨੂੰ ਚਾਰਨ ਵਾਲਾ ਹਰਡਿੰਗ ਰੋਬੋਟ। ਇਸ ਰੋਬੋਟ ਦਾ ਨਾਂ ਹੈ ਸਵੈਗਬੋਟ ਤੇ ਇਸ ਨੂੰ ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਸਿਡਨੀ ਦੇ ਸੈਂਟਰ ਫਾਰ ਫੀਲਡ ਰੋਬੋਟਿਕਸ ਵੱਲੋਂ ਡਿਵੈੱਲਪ ਕੀਤਾ ਗਿਆ ਹੈ।
ਮੈਦਾਨਾਂ ''ਚ ਪਸ਼ੁਆਂ ''ਤੇ ਨਜ਼ਰ ਰੱਖਣ ਦੇ ਨਾਲ-ਨਾਲ ਟ੍ਰੇਲਰ ਆਦਿ ਨੂੰ ਖਿੱਚਣ ਦਾ ਕੰਮ ਵੀ ਸਵੈਗਬੋਟ ਤੋਂ ਲਿਆ ਜਾ ਸਕਦਾ ਹੈ। ਇਸ ਨੂੰ ਤਿਆਰ ਕਰਨ ਵਾਲਿਆਂ ਨੂੰ ਉਮੀਦ ਹੈ ਕਿ ਆਸਟ੍ਰੇਲੀਆ ਦੇ ਕਈ ਇਲਾਕਿਆਂ ''ਚ ਪਸ਼ੁਆਂ ਦਾ ਪ੍ਰਬੰਧ ਕਰਨ ''ਚ ਸਵੈਗਬੋਟ ਮਦਦ ਕਰ ਸਕਦਾ ਹੈ। ਵੀਡੀਓ ''ਚ ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦੇ ਇਲਾਕਿਆਂ ''ਚ ਸਵੈਗਬੋਟ ਕੰਮ ਕਰ ਸਕਦਾ ਹੈ ਤੇ ਹੁਣ ਰਿਸਰਚਰ ਸਵੈਗਬੋਟ ਅਜਿਹਾ ਫੀਚਰ ਐਡ ਕਰਨਾ ਚਾਹੁੰਦੇ ਹਨ ਕਿ ਇਸ ਰੋਬੋਟ ਜਾਨਵਰ ਦੇ ਬਿਮਾਰ ਹੋਣ ਦਾ ਪਤਾ ਲਗਾ ਸਕੇ। ਇਸ ਰੋਬੋਟ ''ਚ ਲੱਗੇ ਕੈਮਰਾਜ਼ ਤੇ ਸਪੀਡ ਸੈਂਸਰਜ਼ ਦੀ ਮਦਦ ਨਾਲ ਇਹ ਸੰਭਵ ਹੋ ਸਕਦਾ ਹੈ।