ਫਿਊਚਰ ਸਮਾਰਟਫੋਨਸ ''ਚ ਨਹੀਂ ਹੋਣਗੇ ਫਿਜ਼ਿਕਲ ਬਟਨ

01/10/2020 11:57:56 PM

ਗੈਜੇਟ ਡੈਸਕ—ਸਮਾਰਟਫੋਨਸ ਨਾਲ ਜੁੜੀ ਤਕਨਾਲੋਜੀ ਪਿਛਲੇ ਕੁਝ ਸਾਲਾਂ ਤੋਂ ਤੇਜ਼ੀ ਨਾਲ ਬਦਲੀ ਹੈ ਅਤੇ ਆਉਣ ਵਾਲੇ ਸਮੇਂ 'ਚ ਬਿਨਾਂ ਕਿਸੇ ਫਿਜ਼ਿਕਲ ਬਟਨ ਵਾਲੇ ਸਮਾਰਟਫੋਨਸ ਲਾਂਚ ਹੋ ਸਕਦੇ ਹਨ। ਅਜਿਹੇ ਸਮਾਰਟਫੋਨਸ 'ਚ ਫਿਜ਼ਿਕਲ ਇਨਪੁਟ ਲਈ ਅਲਟਰਾਸਾਊਂਡ ਸੈਂਸਰ ਦੀ ਮਦਦ ਲਈ ਜਾ ਸਕਦੀ ਹੈ। ਯੂਟਿਊਬ 'ਤੇ Gary Explains ਵੱਲੋਂ ਸਾਹਮਣੇ ਆਈ ਇਕ ਵੀਡੀਓ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਇਸ ਵੀਡੀਓ 'ਚ ਅਲਟਰਸੈਂਸ ਨਾਲ ਜੁੜੀਆਂ ਕੁਝ ਤਕਨਾਲੋਜੀਜ਼ ਡਿਵੈੱਲਪਮੈਂਟ ਨੂੰ ਹਾਈਲਾਈਟ ਕੀਤਾ ਗਿਆ ਹੈ।

ਨਵੀਂ ਤਕਨਾਲੋਜੀ ਦੀ ਮਦਦ ਨਾਲ ਸਮਾਰਟਫੋਨ ਡਿਜ਼ਾਈਨ ਨੂੰ ਪਹਿਲੇ ਤੋਂ ਬਿਹਤਰ ਕੀਤਾ ਜਾ ਸਕੇਗਾ। ਕੁਝ ਸਮਾਰਟਫੋਨ ਮੇਕਰਸ ਲੰਬੇ ਸਮੇਂ ਤੋਂ ਅਜਿਹੇ ਸਮਾਰਟਫੋਨਸ ਬਣਾਉਣ 'ਤੇ ਕੰਮ ਕਰ ਰਹੇ ਹਨ। ਹਾਲਾਂਕਿ, ਸਮਾਰਟਫੋਨ ਇੰਡਸਟਰੀ 'ਚ ਅਲਟਰਾਸੋਨਿਕ ਤਕਨਾਲੋਜੀ ਨੂੰ ਹੁਣ ਤਕ ਨਕਾਰਾਤਮਕ ਪ੍ਰਤੀਕਿਰਿਆ ਹੀ ਮਿਲੀ ਹੈ। ਇਸ ਤੋਂ ਪਹਿਲਾਂ Samsung Galaxy S10 ਸੀਰੀਜ਼ 'ਚ ਮਿਲਣ ਵਾਲੀ ਇਨ-ਡਿਸਪਲੇਅ ਫਿਗਰਪ੍ਰਿੰਟ ਸਕੈਨਰ ਅਲਟਰਾਸੋਨਿਕ ਟੈੱਕ ਨਾਲ ਲਾਂਚ ਹੋਈ ਸੀ ਜਿਸ ਨੂੰ ਐਕਸਪਰਟਸ ਨੇ ਪਸੰਦ ਨਹੀਂ ਕੀਤਾ ਸੀ।

ਕਈ ਸਰਫੇਸ 'ਤੇ ਕਰੇਗਾ ਕੰਮ
ਫਿਗਰਪ੍ਰਿੰਟ ਸੈਂਸਿੰਗ ਤੋਂ ਇਲਾਵਾ ਇਸ ਵਾਰ ਅਲਟਰਾਸੈਂਸਰ ਟੈੱਕ ਇਕ ਨਵੇਂ ਏਰਿਏ 'ਤੇ ਕੰਮ ਕਰਨ ਲਈ ਡਿਵੈਲਪ ਕੀਤਾ ਜਾ ਰਿਹਾ ਹੈ। ਕੰਪਨੀ ਦਾ ਪਲਾਨ ਇਕ ਸਿੰਪਲ ਸਵਿਚ ਬਣਾਉਣ ਦਾ ਹੈ ਜਿਸ ਨੂੰ ਕਿਸੇ ਵੀ ਸਰਫੇਸ ਦੇ ਅੰਦਰ ਲਗਾਇਆ ਜਾ ਸਕੇ ਅਤੇ ਇਹ (ਸਾਰੇ ਸਫਰੇਸ ਲਈ ਕੰਪੈਟਿਬਲ ਨਾ ਹੋਣ ਵਾਲੇ) ਕੈਪੇਸਿਟਿਵ ਬਟਨਸ ਦੀ ਤਰ੍ਹਾਂ ਕੰਮ ਕਰੇਗਾ। ਇਸ ਤਰ੍ਹਾਂ ਨਵੀਂ ਤਕਨਾਲੋਜੀ ਗਲਾਸ, ਮੈਟਲ ਅਤੇ ਲੈਦਰ ਜਾਂ ਵੁੱਡ ਵਰਗੇ ਸਰਫੇਸ 'ਤੇ ਵੀ ਕੰਮ ਕਰੇਗੀ। ਅਜਿਹੇ 'ਚ ਸਮਾਰਟਫੋਨਸ ਮੈਨਿਊਫੈਕਚਰਸ ਨੂੰ ਆਉਣ ਵਾਲੇ ਸਮੇਂ 'ਚ ਵਾਲਿਊਮ ਰਾਕਰਸ ਜਾਂ ਪਾਵਰ ਬਟਨ ਲਈ ਡਿਵਾਈਸ ਦੇ ਫ੍ਰੇਮ 'ਚ ਹੋਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।

ਨਵੇਂ ਡ੍ਰੈਗ-ਟੂ-ਐਕਟੀਵੇਟ ਫੀਚਰਸ
ਨਾਲ ਹੀ ਅਲਟਰਾਸੈਂਸ ਟੈੱਕ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਮਦਦ ਨਾਲ ਸੈਂਸਰ ਵੱਖ-ਵੱਖ ਲੇਵਲ ਦੇ ਫੋਰਸ ਨੂੰ ਵੀ ਡਿਟੈਕਟ ਕਰ ਸਕੇਗਾ। ਅਜਿਹੇ 'ਚ ਪੁਰਾਣੇ ਟੈਪ ਮੈਥਡ ਦੇ ਨਾਲ-ਨਾਲ ਡ੍ਰੈਗ-ਟੂ-ਐਕਟੀਵੇਟ ਫੀਚਰਸ ਨੂੰ ਵੀ ਐਕਟੀਵੇਟ ਕੀਤਾ ਜਾ ਸਕੇਗਾ। ਅਲਟਰਾਸੋਨਿਕ ਸੈਂਸਰ ਵੱਲੋਂ ਵਧਾਏ ਗਏ ਇਕ ਕਦਮ ਦੀ ਮਦਦ ਨਾਲ ਸਮਾਰਟਫੋਨ ਮੇਕਰਸ ਜ਼ਿਆਦਾ ਮਜ਼ਬੂਤ ਨਾਲ ਵਾਟਰ ਅਤੇ ਡਸਟਪਰੂਫ ਡਿਵਾਈਸੇਜ ਵੀ ਬਣਾ ਸਕਣਗੇ। ਅਲਟਰਾਸੈਂਸ ਪੁਆਇੰਟਸ ਵੱਲੋਂ 5ਜੀ ਨੈੱਟਵਰਕਿੰਗ ਨਾਲ ਜੁੜਿਆ ਇਕ ਦਾਅਵਾ ਵੀ ਕੀਤਾ ਗਿਆ ਹੈ ਅਤੇ ਕੰਪਨੀ ਇਨ੍ਹਾਂ ਨੂੰ ਸਮਾਰਟਫੋਨਸ ਤੋਂ ਇਲਾਵਾ ਆਈ.ਓ.ਟੀ. (ਇੰਟਰਨੈੱਟ ਆਫ ਥਿੰਗਸ) ਡਿਵਾਈਸੇਜ 'ਚ ਵੀ ਦੇਣ ਦੀ ਯੋਜਨਾ ਬਣਾ ਰਹੀ ਹੈ।


Karan Kumar

Content Editor

Related News