Fujifilm ਦੇ ਇਸ ਨਵੇਂ ਕੈਮਰੇ ''ਚ ਹੈ ਸੈਲਫੀ ਟਿਲਟਿੰਗ ਟੱਚ ਸਕ੍ਰੀਨ
Friday, Aug 26, 2016 - 01:10 PM (IST)
ਜਲੰਧਰ- Fujifilm ਨੇ ਬਾਜ਼ਾਰ ''ਚ ਆਪਣਾ ਨਵਾਂ ਕੈਮਰਾ X-A3 ਪੇਸ਼ ਕੀਤਾ ਹੈ। ਇਹ ਇਕ ਮਿਰਰਲੈੱਸ (mirrorless) ਕੈਮਰਾ ਹੈ ਜੋ ਬਦਲੇ ਜਾਣ ਵਾਲੇ ਲੇਨਜ਼ ਦੇ ਨਾਲ ਆਉਂਦਾ ਹੈ। ਇਸ ਦੀ ਕੀਮਤ $599.95 (ਲਗਭਗ 40,200 ਰੁਪਏ) ਹੈ। ਇਸ ''ਚ X316-50mm 63.5-5.6 OIS II ਕਿੱਟ ਲੇਨਜ਼ ਵੀ ਮੌਜੂਦ ਹੈ। ਇਹ ਕੈਮਰਾ ਸਿਲਵਰ, ਬ੍ਰਾਊਨ ਅਤੇ ਪਿੰਕ ਰੰਗ ''ਚ ਅਕਤੂਬਰ ਤੋਂ ਅਮਰੀਕਾ ''ਚ ਮਿਲੇਗਾ।
ਇਸ ਕੈਮਰੇ ਦੇ ਡਿਜ਼ਾਇਨ ਬਹੁਤ ਹੀ ਖਾਸ ਹੈ। ਇਸ ''ਚ ਰੇਟਰੋ ਡਿਜ਼ਾਇਨ ਤੁਹਾਨੂੰ ਮਿਲਦਾ ਹੈ, ਜੋ ਇਸ ਨੂੰ ਹੋਰ ਕੈਮਰਿਆਂ ਤੋਂ ਅਲਗ ਬਣਾ ਦਿੰਦਾ ਹੈ। ਇਸ ਕੈਮਰੇ ਦੇ ਕੁਝ ਹਿੱਸਿਆਂ ਨੂੰ ਐਲੂਮੀਨੀਅਮ ਨਾਲ ਬਣਾਇਆ ਗਿਆ ਹੈ। ਇਸ ''ਚ 11 ਫਿਲਮ ਸਿਮੁਲੇਸ਼ਨ ਮੋਡ ਵੀ ਮੌਜੂਦ ਹੈ। ਇਸ ਕੈਮਰੇ ''ਚ 3-ਇੰਚ ਦੀ 180-ਡਿਗਰੀ ਟਿਲਟਿੰਗ ਟੱਚ ਸਕ੍ਰੀਨ ਮੌਜੂਦ ਹੈ।
ਇਸ ਕੈਮਰੇ ਤੋਂ ਸੈਲਫੀ ਲੈਣਾ ਵੀ ਬਹੁਤ ਹੀ ਆਸਾਨ ਹੈ। ਇਸ ''ਚ ਮੌਜੂਦ ਡਿਸਪਲੇ ਨੂੰ ਸੈਲਫੀ ਲੈਂਦੇ ਸਮੇਂ ਯੂਜ਼ਰ ਆਪਣੇ ਵੱਲ ਮੂਵ ਕਰ ਕੇ ਆਪਣੇ ਆਪ ਨੂੰ ਇਸ ਡਿਸਪਲੇ ''ਚ ਵੇਖ ਸਕਦਾ ਹੈ। ਇਸ ''ਚ ਇਕ ਸੈਲਫ-ਟਾਇਮਰ ਫੰਕਸ਼ਨ ਵੀ ਮੌਜੂਦ ਹੈ ਇਹ ਸਮਾਇਲ ਡਿਟੈਕਟ ਕਰ ਸਕਦਾ ਹੈ। ਆਈਜ਼ ਡਿਟੈਕਸ਼ਨ ਆਟੋ-ਫੋਕਸ ਆਟੋਮੈਟਿਕਲੀ ਕੰਮ ਕਰਦਾ ਹੈ।
