17 ਜੂਨ ਤੱਕ ਵਨ ਪਲੱਸ ਟੀ. ਵੀ. ਖ਼ਰੀਦਣ ਵਾਲੇ ਗਾਹਕਾਂ ਨੂੰ ਮਿਲੇਗਾ ਗਿਫਟ

06/14/2021 9:59:35 PM

ਨਵੀਂ ਦਿੱਲੀ- ਵਨ ਪਲੱਸ ਟੀ. ਵੀ. ਖ਼ਰੀਦਣ ਦੀ ਸੋਚ ਰਹੇ ਹੋ ਤਾਂ ਵਧੀਆ ਮੌਕਾ ਹੈ। ਵਨ ਪਲੱਸ ਇਸ ਨਾਲ ਗਿਫਟ ਮੁਫ਼ਤ ਦੇ ਰਹੀ ਹੈ। ਚਾਈਨਿਜ਼ ਕੰਪਨੀ ਨੇ ਪਿਛਲੇ ਹਫ਼ਤੇ ਵਨ ਪਲੱਸ ਟੀ. ਵੀ. ਯੂ-1ਐੱਸ ਸਮਾਰਟ ਟੀ. ਵੀ. ਅਤੇ ਵਨ ਪਲੱਸ ਨੋਰਡ ਸੀ. ਈ.-5ਜੀ ਲਾਂਚ ਕੀਤੇ ਸਨ।

ਹੁਣ ਵਨ ਪਲੱਸ ਨੇ ਨਵਾਂ ਟੀ. ਵੀ. ਖ਼ਰੀਦਣ ਦੇ ਇਛੁੱਕ ਗਾਹਕਾਂ ਲਈ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਵਨ ਪਲੱਸ ਟੀ. ਵੀ. ਯੂ-1ਐੱਸ ਸਮਾਰਟ ਟੀ. ਵੀ. ਦੇਸ਼ ਵਿਚ ਪਹਿਲਾਂ ਹੀ ਖ਼ਰੀਦਣ ਲਈ ਉਪਲਬਧ ਹੈ। 17 ਜੂਨ ਤੱਕ ਕੰਪਨੀ ਇਸ ਟੀ. ਵੀ. ਦੇ 50 ਇੰਚ, 55 ਇੰਚ ਅਤੇ 65 ਇੰਚ ਸਾਈਜ਼ ਦੇ ਮਾਡਲ ਨਾਲ ਕੁਝ ਤੋਹਫ਼ਾ ਦੇ ਰਿਹਾ ਹੈ। 4 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਵੀ ਹੈ।

ਵਨ ਪਲੱਸ ਟੀ. ਵੀ. ਯੂ-1ਐੱਸ ਟੀ. ਵੀ. ਖ਼ਰੀਦਣ 'ਤੇ ਵਨ ਪਲੱਸ ਆਪਣੇ ਗਾਹਕਾਂ ਨੂੰ ਇਕ ਵਨ ਪਲੱਸ ਬੈਂਡ ਜਾਂ ਵਨ ਪਲੱਸ ਬਡਸ ਜ਼ੈੱਡ ਮੁਫ਼ਤ ਦੇ ਰਹੀ ਹੈ ਪਰ ਇਸ ਲਈ ਗਾਹਕਾਂ ਨੂੰ ਵਨ ਪਲੱਸ ਡਾਟ ਇਨ ਜ਼ਰੀਏ ਸ਼ਾਪਿੰਗ ਕਰਨੀ ਹੋਵੇਗੀ। ਸਿਰਫ਼ 17 ਜੂਨ ਤੱਕ ਹੀ ਇਹ ਪੇਸ਼ਕਸ਼ ਉਪਲਬਧ ਹੋਵੇਗੀ। ਵਨ ਪਲੱਸ ਟੀ. ਵੀ. ਯੂ-1ਐੱਸ ਟੀ. ਵੀ. ਦੀ ਡਿਲਿਵਰੀ ਨਾਲ ਗਾਹਕਾਂ ਨੂੰ ਇਕ ਵਾਊਚਰ ਮਿਲੇਗਾ। ਉਸ ਵਾਊਚਰ ਨੂੰ ਇਸਤੇਮਾਲ ਕਰਨ 'ਤੇ ਵਨ ਪਲੱਸ ਬੈਂਡ ਜਾਂ ਵਨ ਪਲੱਸ ਬਡਸ ਜ਼ੈੱਡ 'ਤੇ 100 ਫ਼ੀਸਦੀ ਛੋਟ ਮਿਲੇਗੀ। ਇਨ੍ਹਾਂ ਦੋਹਾਂ ਵਿਚ ਸਿਰਫ਼ ਇਕ ਹੀ ਪ੍ਰਾਡਕਟ ਮੁਫ਼ਤ ਮਿਲੇਗਾ। ਇਹ ਪੇਸ਼ਕਸ਼ ਵਨਪਲਸ ਬਡਸ ਜ਼ੈੱਡ ਸਟੀਫਨ ਹੈਰਿੰਗਟਨ ਐਡੀਸ਼ਨ 'ਤੇ ਲਾਗੂ ਨਹੀਂ ਹੈ।


Sanjeev

Content Editor

Related News