ਪੰਜਾਬ ''ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ

Saturday, Jun 21, 2025 - 06:23 PM (IST)

ਪੰਜਾਬ ''ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ

ਜਲੰਧਰ- ਪੰਜਾਬ 'ਚ ਮਾਨਸੂਨ ਆਪਣਾ ਅਸਰ ਦਿਖਾਉਣ ਲਈ ਤਿਆਰ ਹੈ। ਭਾਰਤੀ ਮੌਸਮ ਵਿਭਾਗ ਵੱਲੋਂ 21 ਜੂਨ ਤੋਂ 25 ਜੂਨ ਤੱਕ  ਮੀਂਹ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਕਿਤੇ  ਬੂੰਦਾਬਾਂਦੀ ਤਾਂ ਕਿਤੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।

ਇਹ ਵੀ ਪੜ੍ਹੋਸ੍ਰੀ ਹਰਿਮੰਦਰ ਸਾਹਿਬ ਤੋਂ ਪਰਤਦਿਆਂ ਫੌਜੀ ਨਾਲ ਵਪਾਰੀ ਅਣਹੋਣੀ, ਗੱਡੀ ਦੇ ਉੱਡੇ ਪਰਖੱਚੇ

ਅੱਜ ਸ਼ਾਮ ਤੱਕ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ  ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਮਾਨਸਾ 'ਚ ਵਿੱਚ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। 22 ਜੂਨ ਨੂੰ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਭਾਵ ਪੂਰੇ ਪੰਜਾਬ ਦਾ ਮੌਸਮ ਬਦਲ ਜਾਵੇਗਾ ਅਤੇ ਠੰਡ ਦਾ ਅਹਿਸਾਸ ਹੋਵੇਗਾ। ਇਸ ਦੇ ਨਾਲ ਹੀ 23 ਜੂਨ ਮੀਂਹ ਤਾਂ ਪਵੇਗਾ ਹੀ ਪਰ ਕੁਝ ਜ਼ਿਲ੍ਹਿਆਂ 'ਚ ਮੌਸਮ ਆਮ ਵਰਗਾ ਰਹੇਗਾ ਪਰ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ। 

ਇਹ ਵੀ ਪੜ੍ਹੋਪੰਜਾਬ ਪੁਲਸ ਵੱਲੋਂ BKI ਦੀ ਸਾਜ਼ਿਸ਼ ਫੇਲ੍ਹ, ਖ਼ਤਰਨਾਕ ਹਥਿਆਰਾਂ ਸਮੇਤ ਇਕ ਮੁਲਜ਼ਮ ਕਾਬੂ

ਇਸ ਤੋਂ ਇਵਾਲਾ 24 ਜੂਨ ਨੂੰ ਮੀਂਹ ਵਿੱਚ ਥੋੜ੍ਹੀ ਰਾਹਤ ਮਿਲੇਗੀ। ਉੱਥੇ ਹੀ 25 ਜੂਨ ਨੂੰ ਮੁੜ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਵਿੱਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਰੂਪਨਗਰ, ਹੁਸ਼ਿਆਰਪੁਰ, ਮਾਨਸਾ, ਮੁਕਤਸਰ, ਫਾਜ਼ਿਲਕਾ   ਸ਼ਾਮਲ ਹਨ। 

PunjabKesari

ਇਹ ਵੀ ਪੜ੍ਹੋਈ-ਰਿਕਸ਼ਾ ਚਾਲਕਾਂ ਲਈ ਵੱਡੀ ਖ਼ਬਰ, ਸਿਰਫ਼ 15 ਦਿਨ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News