ਭਾਰਤ ’ਚ ਲਾਂਚ ਹੋਈ Shramik Bandhu App, ਦਿਹਾੜੀ ਮਜ਼ਦੂਰਾਂ ਨੂੰ ਕੰਮ ਲੱਭਣ ’ਚ ਕਰੇਗੀ ਮਦਦ

09/15/2020 6:32:36 PM

ਗੈਜੇਟ ਡੈਸਕ– ਕੋਰੋਨਾ ਮਹਾਮਾਰੀ ਕਾਰਨ ਲਗਾਈ ਗਈ ਤਾਲਾਬੰਦੀ ਨੇ ਦੇਸ਼ ਭਰ ’ਚ ਰੋਜ਼ਗਾਰ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਦੇਸ਼ ’ਚ ਲਗਭਗ 40 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ ਪਰ ਹੁਣ ਹੌਲੀ-ਹੌਲੀ ਸਭ ਕੁਝ ਪਟਰੀ ’ਤੇ ਆਉਣ ਲੱਗਾ ਹੈ। ਦਿਹਾੜੀ ਮਜ਼ਦੂਰਾਂ ਨੇ ਫਿਰ ਤੋਂ ਕੰਮ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਮਦਦ ਲਈ Shramik Bandhu App ਲਾਂਚ ਕੀਤੀ ਗਈਹੈ। ਇਸ ਖ਼ਾਸ ਐਪ ਰਾਹੀਂ ਪ੍ਰਵਾਸੀ ਅਤੇ ਦਿਹਾੜੀ ਮਜ਼ਦੂਰਾਂ ਨੂੰ ਨੌਕਰੀ ਲੱਭਣ ’ਚ ਕਾਫੀ ਆਸਾਨੀ ਹੋਵੇਗੀ। 

ਇਸ ਖ਼ਾਸ ਐਪ ਨੂੰ ਦਿੱਲੀ ਦੇ ਈ-ਮੋਬਿਲਿਟੀ ਦੇ ਸਹਿ-ਸੰਸਥਾਪਕ ਵਿਕਾਸ ਬੰਸਲ ਨੇ ਖੇਤੀਬਾੜੀ ਟੈੱਕ ਦੇ ਡਾਇਰੈਕਟਰ ਸ਼ੈਲੇਸ਼ ਡੰਗਵਾਲ ਨਾਲ ਮਿਲ ਕੇ ਤਿਆਰ ਕੀਤਾ ਹੈ। ਇਸ ਐਪ ਰਾਹੀਂ ਸਾਰੇ ਮਜ਼ਦੂਰਾਂ ਲਈ ਰੋਜ਼ਗਾਰ ਲੱਭਣ ’ਚ ਮਦਦ ਕੀਤੀ ਜਾਵੇਗੀ। Shramik Bandhu ਐਪ ’ਚ ਇਕ ਕੈਟਾਗਰੀ ਨਹੀਂ ਸਗੋਂ ਮੈਨਿਊਫੈਕਚਰਿੰਗ, ਨਿਰਮਾਣ, ਹਸਪਤਾਲ, ਲਿਬਾਸ, ਚਮੜਾ, ਬਿਜਲੀ, ਸਟੀਲ ਅਤੇ ਆਟੋਮੋਬਾਇਲ ਸੈਕਟਰ ਵਰਗੀਆਂ ਕਈ ਕੈਟਾਗਰਿਆਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਵਿਚ ਮਜ਼ਦੂਰਾਂ, ਰੋਜ਼ਮਰ੍ਹਾ ਤਰਖਾਣ, ਇਲੈਕਟ੍ਰਿਸ਼ੀਅਨ, ਪਲੰਬਰ, ਘਰੇਲੂ ਮਦਦ, ਗਾਰਡਨਰਜ਼ ਅਤੇ ਡਰਾਈਵਰਾਂ ਅਦਿ ਦੀਆਂ ਨੌਕਰੀਆਂ ਦੀ ਵੀ ਆਸਾਨੀ ਨਾਲ ਭਾਲ ਕੀਤੀ ਜਾ ਸਕਦੀ ਹੈ। 

PunjabKesari

Shramik Bandhu ਐਪ ਨੂੰ ਐਂਡਰਾਇਡ ਯੂਜ਼ਰਸ ਲਈ ਗੂਗਲ ਪਲੇਅ ਸਟੋਰ ’ਤੇ ਮੁਫ਼ਤ ’ਚ ਡਾਊਨਲੋਡ ਕਰਨ ਲਈ ਉਪਲੱਬਧ ਕੀਤਾ ਗਿਆ ਹੈ। ਇਸ ਦਾ ਲਾਭ ਦੇਸ਼ ਭਰ ’ਚ ਕਿਤੇ ਵੀ ਲਿਆ ਜਾ ਸਕਦਾ ਹੈ। ਇਹ ਐਪ ਹਿੰਦੀ ਅਤੇ ਅੰਗਰੇਜੀ ਦੋਵਾਂ ਭਾਸ਼ਾਵਾਂ ’ਚ ਉਪਲੱਬਧ ਹੈ। 


Rakesh

Content Editor

Related News