ਫਰਾਡ ਕਰਨ ਵਾਲਿਆਂ ਨੇ ਚੋਰੀ ਕੀਤਾ Flipkart ਤੇ Myntra ਦਾ ਕਸਟਮਰ ਡਾਟਾ

Wednesday, Dec 04, 2019 - 10:47 AM (IST)

ਫਰਾਡ ਕਰਨ ਵਾਲਿਆਂ ਨੇ ਚੋਰੀ ਕੀਤਾ Flipkart ਤੇ Myntra ਦਾ ਕਸਟਮਰ ਡਾਟਾ

- ਇਸੇ ਡਾਟਾ ਸਹਾਰੇ ਲੋਕਾਂ ਨੂੰ ਦੇ ਰਹੇ ਸਨ ਝਾਂਸਾ
- ਨੋਇਡਾ ਪੁਲਸ ਨੇ 45 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਗੈਜੇਟ ਡੈਸਕ– ਪਿਛਲੇ ਕੁਝ ਮਹੀਨਿਆਂ ਵਿਚ ਬਹੁਤ ਸਾਰੇ ਯੂਜ਼ਰਜ਼ ਆਨਲਾਈਨ ਸ਼ਾਪਿੰਗ ਦੌਰਾਨ ਫਰਾਡ ਦੇ ਸ਼ਿਕਾਰ ਬਣੇ ਹਨ। ਪਤਾ ਲੱਗਾ ਹੈ ਕਿ ਸਕੈਮਰ ਆਨਲਾਈਨ ਸ਼ਾਪਿੰਗ ਸਾਈਟਸ 'ਤੇ ਦਿੱਤੇ ਗਏ ਯੂਜ਼ਰਜ਼ ਦੇ ਵੇਰਵਿਆਂ ਦਾ ਸਹਾਰਾ ਲੈ ਕੇ ਲੋਕਾਂ ਨੂੰ ਝਾਂਸਾ ਦੇ ਕੇ ਉਨ੍ਹਾਂ ਨੂੰ ਸ਼ਿਕਾਰ ਬਣਾ ਰਹੇ ਸਨ। ਨੋਇਡਾ ਵਿਚ ਇਸੇ ਤਰ੍ਹਾਂ ਦੇ ਇਕ ਫਰਜ਼ੀ ਕਾਲ ਸੈਂਟਰ ਨੂੰ ਬੰਦ ਕਰਵਾਇਆ ਗਿਆ ਹੈ ਅਤੇ ਯੂਜ਼ਰਜ਼ ਨੂੰ ਫਰਾਡ ਕਾਲਸ ਕਰ ਕੇ ਫਸਾਉਣ ਦੇ ਦੋਸ਼ ਵਿਚ 45 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 22 ਔਰਤਾਂ ਹਨ। ਪੁਲਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਕੋਲ ਫਲਿਪਕਾਰਟ ਤੇ ਮਿੰਤਰਾ ਦੇ ਬਹੁਤ ਸਾਰੇ ਗਾਹਕਾਂ ਦੀ ਕਸਟਮਰ ਡਿਟੇਲ ਦਾ ਐਕਸੈੱਸ ਸੀ।

PunjabKesari

ਸਕੈਮਰਸ ਨੇ ਇਕੱਠੀ ਕੀਤੀ ਇਸ ਤਰ੍ਹਾਂ ਦੀ ਜਾਣਕਾਰੀ
ਨੋਇਡਾ ਪੁਲਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਦੇ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਫਰਾਡ ਕਾਲ ਸੈਂਟਰ ਤੋਂ ਫੜੇ ਗਏ ਸਕੈਮਰਸ ਕੋਲ ਆਨਲਾਈਨ ਸ਼ਾਪਿੰਗ ਸਾਈਟਸ ਦੇ ਬਹੁਤ ਸਾਰੇ ਗਾਹਕਾਂ ਦਾ ਡਾਟਾ ਸੀ। ਇਸ ਵਿਚ ਯੂਜ਼ਰਜ਼ ਦੇ ਨਾਂ, ਈ-ਮੇਲ ਆਈ. ਡੀ. ਤੋਂ ਲੈ ਕੇ ਸ਼ਿਪਿੰਗ ਐਡਰੈੱਸ ਤੇ ਆਰਡਰ ਆਈ. ਡੀ. ਤਕ ਸ਼ਾਮਲ ਸਨ। ਇਸ ਤੋਂ ਇਲਾਵਾ ਸਕੈਮਰਸ ਕੋਲ ਫਲਿਪਕਾਰਟ ਤੇ ਮਿੰਤਰਾ 'ਤੇ ਗਾਹਕਾਂ ਵਲੋਂ ਖਰੀਦੇ ਗਏ ਉਤਪਾਦਾਂ ਦੀ ਹਿਸਟਰੀ ਦਾ ਡਾਟਾ ਵੀ ਮੌਜੂਦ ਸੀ।

PunjabKesari

ਫਲਿਪਕਾਰਟ ਤੇ ਮਿੰਤਰਾ 'ਤੇ ਉੱਠੇ ਸਵਾਲ
ਆਨਲਾਈਨ ਸ਼ਾਪਿੰਗ ਸਾਈਟਸ ਫਲਿਪਕਾਰਟ ਤੇ ਮਿੰਤਰਾ ਵਲੋਂ ਅਜੇ ਇਸ ਮਾਮਲੇ ਨੂੰ ਲੈ ਕੇ ਕੋਈ ਜਵਾਬ ਨਹੀਂ ਆਇਆ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਉਨ੍ਹਾਂ ਨੂੰ ਇਨ੍ਹਾਂ ਸ਼ਾਪਿੰਗ ਸਾਈਟਸ ਵਲੋਂ ਇਸ ਡਾਟਾ ਦਾ ਐਕਸੈੱਸ ਮਿਲਿਆ ਹੋਇਆ ਸੀ ਜਾਂ ਕਿਸੇ ਗਲਤ ਢੰਗ ਨਾਲ ਅਜਿਹੇ ਸਕੈਮਰਸ ਨੇ ਡਾਟਾ ਤਕ ਪਹੁੰਚ ਬਣਾਈ ਸੀ।

PunjabKesari

ਇੰਝ ਕਰ ਰਹੇ ਸਨ ਲੋਕਾਂ ਨਾਲ ਫਰਾਡ
ਫਰਾਡ ਕਰਨ ਵਾਲੇ ਇਹ ਸਕੈਮਰਸ ਲੋਕਾਂ ਨੂੰ ਕਾਲ ਕਰਦੇ ਸਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਵੇਰਵੇ ਦੱਸਦੇ ਸਨ, ਜੋ ਇਨ੍ਹਾਂ ਸ਼ਾਪਿੰਗ ਸਾਈਟਸ ਤੋਂ ਇਕੱਠੇ ਕੀਤੇ ਗਏ ਸਨ। ਇਸ ਨਾਲ ਉਨ੍ਹਾਂ ਨੂੰ ਭਰੋਸਾ ਹੋ ਜਾਂਦਾ ਸੀ ਕਿ ਇਹ ਕਾਲ ਕਸਟਮਰ ਸਰਵਿਸ ਡਿਪਾਰਟਮੈਂਟ ਵਲੋਂ ਹੀ ਆਈ ਹੈ। ਇਸ ਤੋਂ ਬਾਅਦ ਯੂਜ਼ਰਜ਼ ਨੂੰ ਕਿਸੇ ਆਫਰ ਜਾਂ ਲੱਕੀ ਡਰਾਅ ਦੀ ਗੱਲ ਕਹਿ ਕੇ ਬੈਂਕ ਦੇ ਵੇਰਵੇ ਲਏ ਜਾਂਦੇ ਸਨ, ਜਿਸ ਨਾਲ ਉਹ ਫਰਾਡ ਦਾ ਸ਼ਿਕਾਰ ਬਣ ਜਾਂਦੇ ਸਨ।     


Related News