ਤਾਇਵਾਨ ਦੀ ਕੰਪਨੀ Foxconn ਭਾਰਤ ''ਚ ਬਣਾਏਗੀ ਇਲੈਕਟ੍ਰਾਨਿਕ ਕਾਰਾਂ

10/22/2021 12:46:39 PM

ਆਟੋ ਡੈਸਕ– ਹਾਲ ਹੀ ’ਚ ਇਲੈਕਟ੍ਰਿਕ ਵ੍ਹੀਕਲਸ ਦੇ ਖੇਤਰ ’ਚ ਐਂਟਰੀ ਕਰਨ ਦਾ ਐਲਾਨ ਕਰਨ ਵਾਲੀ ਤਾਇਵਾਨ ਦੀ ਟੈੱਕ ਕੰਪਨੀ ਫੋਕਸਕੋਨ ਆਪਣੇ ਇਲੈਕਟ੍ਰਿਕ ਵ੍ਹੀਕਲਸ ਦੇ ਨਿਰਮਾਣ ਲਈ ਭਾਰਤ ਆਉਣ ਦਾ ਪਲਾਨ ਬਣਾ ਰਹੀ ਹੈ। ਫੋਕਸਕੋਨ ਦੇ ਪ੍ਰੈਜ਼ੀਡੈਂਟ ਲਿਊ ਯੰਗ-ਵੇ ਨੇ ਆਪਣੇ ਪਹਿਲੇ ਤਿੰਨ ਕੰਸੈਪਟ ਇਲੈਕਟ੍ਰਿਕ ਵਾਹਨਾਂ ਦੀ ਅਨਵੀਲਿੰਗ ਤੋਂ ਬਾਅਦ ਕੰਪਨੀ ਦੀ ਗਲੋਬਲ ਨਿਰਮਾਣ ਪਲਾਨਿੰਗ ਦਾ ਖੁਲਾਸਾ ਕੀਤਾ। 

PunjabKesari

ਲਿਊ ਨੇ ਕਿਹਾ ਕਿ ਫੋਕਸਕੋਨ ਭਾਰਤ, ਬ੍ਰਾਜ਼ੀਲ ਅਤੇ ਹੋਰ ਯੂਰਪੀ ਦੇਸ਼ਾਂ ’ਚ ਆਪਣੇ ਇਲੈਕਟ੍ਰਿਕ ਵਾਹਨਾਂ ਦਾ ਪ੍ਰੋਡਕਸ਼ਨ ਕਰਨ ਲਈ ਤਿਆਰ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਫੋਕਸਕੋਨ ਦੇ ਭਾਰਤ ਜਾਂ ਬ੍ਰਾਜ਼ੀਲ ਆਉਣ ਦੀ ਪਲਾਨਿੰਗ ਦਾ ਖੁਲਾਸਾ ਫਿਲਹਾਲ ‘ਕੰਪਨੀ ਪਾਲਿਸੀ’ ਕਾਰਨ ਨਹੀਂ ਕੀਤਾ ਜਾ ਸਕਦਾ। ਲਿਊ ਨੇ ਕਿਹਾ ਕਿ ਯੂਰਪ ’ਚ ਅਸੀਂ ਥੋੜ੍ਹੀ ਤੇਜ਼ੀ ਕਰਾਂਗੇ, ਮੈਂ ਇਸ ਨਾਲ ਸਹਿਮਤ ਹਾਂ ਪਰ ਕਿਥੇ ਲਈ, ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਫੋਕਸਕੋਨ ਜਰਮਨ ਕਾਰ ਨਿਰਮਾਤਾ ਦੇ ਨਾਲ ‘ਇਨਡਾਇਰੈਕਟਲੀ’ ਸਹਿ.ੋਗ ਕਰਨ ਲਈ ਵੀ ਤਿਆਰ ਹੈ। 

PunjabKesari

ਦੁਨੀਆ ਦੇ ਸਭ ਤੋਂ ਵੱਡੇ ਆਈਫੋਨ ਅਸੈਂਬਲਰ ਫੋਕਸਕੋਨ ਨੇ ਬੈਟਰੀ ਨਾਲ ਚੱਲਣ ਵਾਲੇ ਤਿੰਨ ਕੰਸੈਪਟ ਵ੍ਹੀਕਲਸ ਨੂੰ ਅਨਵੀਲ ਕਰਕੇ ਸੋਮਵਾਰ ਨੂੰ ਇਲੈਕਟ੍ਰਿਕ ਵ੍ਹੀਕਲਸ ਦੇ ਕਾਰੋਬਾਰ ’ਚ ਕਦਮ ਰੱਖਿਆ। ਇਨ੍ਹਾਂ ’ਚ ਮਾਡਲ-ਸੀ ਐੱਸ.ਯੂ.ਵੀ. ਅਤੇ ਮਾਡਲ-ਈ ਸੇਡਾਨ ਸ਼ਾਮਲ ਹਨ ਜਿਨ੍ਹਾਂ ’ਚ ਰੇਸ-ਕਾਰ ਲੈਵਲ ਐਕਸੀਲੇਰੇਸ਼ਨ ਅਤੇ 750 ਕਿਲੋਮੀਟਰ ਦੀ ਰੇਂਜ ਵਰਗੇ ਇਫੈਕਟਿਵ ਫੀਚਰਜ਼ ਹਨ। ਕੰਪਨੀ ਨੇ ਇਕ ਮਾਡਲ-ਟੀ ਬੱਸ ਨੂੰ ਵੀ ਅਨਵੀਲ ਕੀਤਾ, ਜੋ ਸਿੰਗਲ ਚਾਰਜ ’ਤੇ 400 ਕਿਲੋਮੀਟਰ ਦੀ ਦੂਰੀ ਅਤੇ 120 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਦਾ ਵਾਅਦਾ ਕਰਦੀ ਹੈ। 


Rakesh

Content Editor

Related News