ਚਾਰ ਪੈਰਾਂ ਵਾਲਾ ਰੋਬੋਟ ਤੇਜ਼ੀ ਨਾਲ ਬਦਲ ਸਕਦਾ ਹੈ ਆਪਣੀ ਚਾਲ-ਢਾਲ

03/26/2017 6:50:14 PM

ਜਲੰਧਰ- ਵਿਗਿਆਨੀਆਂ ਨੇ ਪਹਿਲੀ ਵਾਰ ਚਾਰ ਪੈਰਾਂ ਵਾਲਾ ਇਕ ਅਜਿਹਾ ਰੋਬੋਟ ਵਿਕਸਿਤ ਕੀਤਾ ਹੈ ਜੋ ਗਤੀ ਬਦਲਣ ''ਤੇ ਆਪਣੇ ਆਪ ਹੀ ਆਪਣੀ ਚਾਲ-ਢਾਲ ਬਦਲ ਸਕਦਾ ਹੈ। ਇਸ ਵਿਗਿਆਨਕ ਤਰੱਕੀ ਨਾਲ ਵੱਖ-ਵੱਖ ਪ੍ਰਕਾਰ ਦੇ ਐਪਲੀਕੇਸ਼ਨ ਆ ਸਕਦੇ ਹਨ ਜਿਵੇਂ ਅਪਰਾਧਕ ਖੇਤਰਾਂ ''ਚ ਕੰਮ ਕਰਨ ਵਾਲੇ ਅਨੁਕੂਲਿਤ ਪੈਰ ਵਾਲੇ ਰੋਬੋਟ, ਯੂਜ਼ਰਸ ਦੇ ਅਨੁਕੂਲ ਪੈਰ ਵਾਲੇ ਮਨੋਰੰਜਨ ਰੋਬੋਟ, ਕੰਪਿਊਟਰ ਗ੍ਰਾਫਿਕਸ ਐਨੀਮੇਸ਼ਨ ਲਈ ਆਟੋਮੈਟਿਕ ਗਤੀ ਨਿਰਮਾਤਾ ਐਲਗੋਰਿਥਮ ਆਦਿ। ਹੁਣ ਤੱਕ ਜਿਸ ਤਰ੍ਹਾਂ ਨਾਲ ਗਤੀ ''ਚ ਬਦਲਾਅ ਨਾਲ ਚਾਰ ਪੈਰਾਂ ਵਾਲੇ ਆਪਣੀ ਚਾਲ-ਢਾਲ ਬਦਲਦੇ ਸਨ, ਜਿਵੇਂ ਟਹਿਲਣਾ, ਦੌੜਨਾ ਅਤੇ ਉਛਲਣਾ। ਉਸ ਨੂੰ ਸਹੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਸੀ। ਜਪਾਨ ਦੀ ਟੋਹੋਕੂ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਸ ਚਾਰ ਪੈਰਾਂ ਵਾਲੇ ਰੋਬੋਟ ਦੀ ਚਾਲ-ਢਾਲ ''ਚ ਬਦਲਾਅ ਨੂੰ ਸਫਲਤਾਪੂਰਨ ਪੇਸ਼ ਕੀਤਾ। ਉਨ੍ਹਾਂ ਨੇ ਵਿਕੇਂਦਰਿਤ ਕੰਟਰੋਲ ਯੋਜਨਾ ਰਾਹੀਂ ਇਹ ਹਾਸਲ ਕੀਤਾ ਹੈ। ਇਸ ਲਈ ਆਮ ਸਥਾਨਕ ਨਿਯਮ ਦੀ ਵਰਤੋਂ ਕੀਤੀ ਗਈ ਹੈ ਜਿਸ ਵਿਚ ਇਕ ਪੈਰ ਦੂਜੇ ਪੈਰ ''ਤੇ ਭਾਰ ਨੂੰ ਮਾਪ ਕੇ ਸਰੀਰ ਨੂੰ ਸਹਾਰਾ ਦਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਦੀ ਪੁਸ਼ਟੀ ਕੀਤੀ ਕਿ ਰੋਬੋਟ ਦੇ ਚਾਲ-ਢਾਲ ਪੈਟਰਨ ਦਾ ਊਰਜਾ ਕਾਰਜਕੂਸ਼ਲਤਾ ਪ੍ਰੋਫਾਇਲ ਘੋੜਿਆਂ ਦੇ ਪ੍ਰੋਫਾਇਲ ਨਾਲ ਮਿਲਦਾ ਹੈ। ਖੋਜਕਾਰਾਂ ਨੇ ਕਿਹਾ ਕਿ ਇਸ ਅਨੁਸੰਧਾਨ ਨਾਲ ਇਸ ਪ੍ਰਣਾਲੀ ਦੀ ਬਿਹਤਰ ਸਮਝ ਪੈਦਾ ਹੋਣ ਦੀ ਸੰਭਾਵਨਾ ਹੈ ਕਿ ਕਿਵੇਂ ਚਾਰ ਪੈਰਾਂ ਵਾਲੇ ਰੋਬੋਟ ਦੇ ਗਤੀ ਬਦਲਣ ''ਤੇ ਕਾਰਜਕੂਸ਼ਲਤਾ ਨਾਲ ਆਪਣੀ ਚਾਲ-ਢਾਲ ਬਦਲ ਸਕਦਾ ਹੈ।

Related News