ਇਸ ਕੰਪਨੀ ਦੀਆਂ 7 ਨਵੀਆਂ ਟੱਚਸਕਰੀਨ ਸਮਾਰਟਵਾਚ ਭਾਰਤ ’ਚ ਲਾਂਚ

Tuesday, Dec 18, 2018 - 11:51 AM (IST)

ਇਸ ਕੰਪਨੀ ਦੀਆਂ 7 ਨਵੀਆਂ ਟੱਚਸਕਰੀਨ ਸਮਾਰਟਵਾਚ ਭਾਰਤ ’ਚ ਲਾਂਚ

ਗੈਜੇਟ ਡੈਸਕ– ਗਲੋਬਲ ਲਾਈਫਸਟਾਈਲ ਐਕਸੈਸਰੀਜ਼ ਦਿੱਗਜ ਫਾਸਿਲ ਗਰੁੱਪ ਨੇ ਨਵੀਂ ਦਿੱਲੀ ’ਚ ਇਕ ਈਵੈਂਟ ਦੌਰਾਨ ਆਪਣੇ 6 ਬ੍ਰਾਂਡ ਤਹਿਤ 7 ਨਵੀਆਂ ਟੱਚਸਕਰੀਨ ਸਮਾਰਟਵਾਚ ਲਾਂਚ ਕੀਤੀਆਂ ਹਨ। ਇਨ੍ਹਾਂ ਸਮਾਰਟਵਾਚ ਦੀ ਸ਼ੁਰੂਆਤੀ ਕੀਮਤ 19,995 ਰੁਪਏ ਹੈ। ਜੋ ਵਾਚ ਲਾਂਚ ਕੀਤੀਆਂ ਗਈਆਂ ਹਨ ਉਨ੍ਹਾਂ ’ਚ ਫਾਸਿਲ ਬ੍ਰਾਂਡ ਤਹਿਤ Gen 4 Smartwatch Venture HR ਅਤੇ Explorist HR ਹਨ, Skagen ਤਹਿਤ Falster 2 ਹੈ, Michael Kors ਤਹਿਤ Access Runway ਹੈ, Emporio Armani ਤਹਿਤ Connected है, Armani Exchange ਤਹਿਤ A|X Armani Exchange Connected ਅਤੇ Diesel ਤਹਿਤ Diesel Full Guard ਹੈ। 

ਫਾਸਿਲ ਗਰੁੱਪ ਦੀਆਂ ਇਨ੍ਹਾਂ ਨਵੀਆਂ ਸਮਾਰਟਵਾ ’ਚ ਗੂਗਲ ਵਿਅਰ ਓ.ਐੱਸ. ਦਿੱਤੇ ਗਏ ਹਨ ਅਤੇ ਇਹ ਕਵਾਲਕਾਮ ਸਨੈਪਡ੍ਰੈਗਨ ਵਿਅਰ 2100 ’ਤੇ ਚੱਲਦੀਆਂ ਹਨ। ਇਨ੍ਹਾਂ ਸਮਾਰਟਵਾਚ ’ਚ ਟੱਚਸਕਰੀਨ ਡਿਜੀਟਲ ਡਿਸਪਲੇਅ, ਬਲੂਟੁੱਥ ਟੈਕਨਾਲੋਜੀ, ਵਾਇਰਲੈੱਸ ਸਿੰਕਿੰਗ ਅਤੇ ਮੈਗਨੈਟਿਕ ਚਾਰਜਿੰਗ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਹ ਨਵੀਂ ਸਮਾਰਟਵਾਚ ਆਈ.ਓ.ਐੱਸ. 9.3 ਤੋਂ ਉਪਰ ਅਤੇ ਐਂਡਰਾਇਡ 4.4 ਤੋਂ ਉਪਰ ਚੱਲਣ ਵਾਲੇ ਸਮਾਰਟਫੋਨਜ਼ ਦੇ ਨਾਲ ਕੰਪੈਟਿਬਲ ਹਨ। ਹਾਲਾਂਕਿ ਇਨ੍ਹਾਂ ’ਚ ਬਜਟ ਸਮਾਰਟਫੋਨਜ਼ ਲਈ ਡਿਜ਼ਾਈਨ ਕੀਤੇ ਗਏ ਗੋ ਐਡੀਸ਼ਨ ਦਾ ਸਪੋਰਟ ਨਹੀਂ ਹੈ। ਨਾਲ ਹੀ ਇਨ੍ਹਾਂ ਸਮਾਰਟਵਾਚ ’ਚ ਕੰਪਨੀ ਦੇ ਦਾਅਵੇਵ ਮੁਤਾਬਕ ਲੰਬੀ ਬੈਟਰੀ ਵੀ ਮਿਲੇਗੀ। ਇਨ੍ਹਾਂ ਸਮਾਰਟਵਾਚ ’ਚ ਹਾਰਟ ਰੇਟ ਸੈਂਸਰ, ਜੀ.ਪੀ.ਐੱਸ., ਐਕਸਲੈਰੋਮੀਟਰ, ਜਾਇਰੋਸਕੋਪ, ਐਂਬੀਅੰਟ ਲਾਈਟ ਅਤੇ ਮਾਈਕਰੋਫੋਨ ਵਰਗੇ ਫੀਚਰਜ਼ ਵੀ ਮੌਜੂਦ ਹਨ। ਇਹ ਸਾਰੀਆਂ ਸਮਾਰਟਵਾਚ ਏ.ਟੀ.ਐੱਮ.3 ਰੇਟਿਡ ਹਨ ਯਾਨੀ ਇਹ ਵਾਟਰ ਰੈਸਿਸਟੈਂਟ ਹਨ ਅਤੇ ਗਾਹਕ ਇਨ੍ਹਾਂ ਨੂੰ ਅਮੇਜ਼ਨ ਤੋਂ ਖਰੀਦ ਸਕਦੇ ਹਨ।

ਕੀਮਤਾਂ ਦੀ ਗੱਲ ਕਰੀਏ ਤਾਂ ਫਾਸਿਲ ਦੀਆਂ ਸਮਾਰਟਵਾਚ ਦੀ ਕੀਮਤ 19,995 ਰੁਪਏ ਅਤੇ 21,995 ਰੁਪਏ ਦੇ ਵਿਚਕਾਰ ਹੈ। ਉਥੇ ਹੀ Skagen ਵਾਚ ਦੀ ਕੀਮਤ 19,995 ਰੁਪਏ ਤੋਂ ਸ਼ੁਰੂ ਹੈ। Michael Kors Access Runway ਦੀ ਕੀਮਤ 21,995 ਰੁਪਏ ਤੋਂ ਸ਼ੁਰੂ, Emporio Armani Connected ਦੀ ਕੀਮਤ 25,995 ਰੁਪਏ ਤੋਂ ਸ਼ੁਰੂ ਹੈ। A|X Armani exchange Connected ਦੀ ਕੀਮਤ 22,495 ਰੁਪਏ ਤੋਂ ਸ਼ੁਰੂ ਹੈ ਅਤੇ ਅੰਤ ’ਚ Diesel Full Guard ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤੀ ਕੀਮਤ 24,995 ਰੁਪਏ ਹੈ। 


Related News