ਫੋਰਡ ਨੇ ਭਾਰਤ ''ਚ ਪੇਸ਼ ਕੀਤੀ ਆਪਣੀ ਸਭ ਤੋਂ ਸਪੈਸ਼ਲ ਕਾਰ
Friday, Jan 29, 2016 - 11:47 AM (IST)
ਜਲੰਧਰ— ਫੋਰਡ ਨੇ ਆਪਣੀ ਲੋਕਪ੍ਰਿਅ ਕਾਰ mustang ਨੂੰ ਆਟੋ ਐਕਸਪੋ ਤੋਂ ਪਹਿਲਾਂ ਭਾਰਤ ''ਚ ਪੇਸ਼ ਕੀਤਾ ਹੈ। ਫੋਰਡ mustang ਦੀ ਵਿਕਰੀ 2016 ਦੇ ਮੱਧ ਤਕ ਸ਼ੁਰੂ ਹੋਵੇਗੀ। ਕੰਪਨੀ ਨੇ ਸਾਲ 2014 ''ਚ ਆਪਣੀ 50ਵੀਂ ਵਰੇਗੰਢ ''ਤੇ 6ਵੀਂ ਪੀੜੀ ਦੀ mustang ਨੂੰ ਪੇਸ਼ ਕੀਤਾ ਸੀ ਜੋ mustang ਦਾ ਕਰੰਟ ਵਰਜਨ ਹੈ।
ਕਾਰ ਦੇ ਬਾਹਰੀ ਹਿੱਸੇ ਦੀ ਗੱਲ ਕਰੀਏ ਤਾਂ ਬਹੁਤ ਜਿਹੇ ਰੇਟਰੋ ਟੱਚ ਤੋਂ ਅਗੋ ਅਤੇ ਰਿਅਰ ਵਾਲੇ ਹਿੱਸੇ ਦੀ ਸਟਾਇਲਿੰਗ ਦਾ ਧਿਆਨ ਰੱਖਿਆ ਗਿਆ ਹੈ। ਵਹੀਕਲ ਦੇ ਹੈੱਡਲੈਂਪਸ ''ਚ ਐੱਲ. ਈ. ਡੀ ਟ੍ਰਾਈ ਬਾਰ ਟਰੇਲ ਲੈਂਪਸ ਦਾ ਇਸਤੇਮਾਲ ਕੀਤਾ ਹੈ। ਪਿੱਛੇ ਦੀ ਵੱਲ ਡਿਊਲ ਐਗਜਾਸਟ ਪਾਈਪ ਸਟੈਂਡਰਡ ਹੈ। ਇਸ ''ਚ ਚਾਰ ਡਰਾਈਵਿੰਗ ਮੋਡਸ ਨਾਰਮਲ, ਸਪੋਰਟ +, ਟਰੈਕ ਅਤੇ ਵੇਟ ਸ਼ਾਮਿਲ ਹੈ।
6ਵੀਂ ਪੀੜੀ ਦੀ mustang ਪਹਿਲੀ ਰਾਇਟ ਹੈਂਡ ਸਾਈਡ ਡਰਾਈਵ ਕਾਰ ਹੈ। ਇਸ ''ਚ 5.0 ਲੀਟਰ ਦਾ V8 ਇੰਜਣ ਲਗਾ ਹੈ ਜੋ 6ਸਪੀਡ ਗੀਅਰ ਬਾਕਸ ਦੇ ਨਾਲ ਆਉਂਦਾ ਹੈ। ਇਹ ਇੰਜਣ 420 ਬੀ. ਐੱਚ. ਪੀ ਦੀ ਪਾਵਰ ਪੈਦਾ ਕਰਦਾ ਹੈ। ਭਾਰਤੀ mustang ਸਪੈਸ਼ਲ ਪਰਫਾਰਮੈਂਸ ਪੈਕੇਜ ਅਤੇ ਸਟੈਂਡਰਡ ਉਪਕਰਣਾਂ ਦੇ ਨਾਲ ਆਵੇਗੀ।
