ਫੋਰਡ ਨੇ ਸ਼ੁਰੂ ਕੀਤਾ ਮਿਡਨਾਈਟ ਸਰਪ੍ਰਾਈਜ਼ ਕੈਂਪੇਨ, ਅੱਧੀ ਰਾਤ ਤਕ ਖੁੱਲ੍ਹੇ ਰਹਿਣਗੇ ਸਾਰੇ ਸ਼ੋਅਰੂਮ

12/04/2020 5:16:16 PM

ਆਟੋ ਡੈਸਕ– ਫੋਰਡ ਨੇ ਨਵਾਂ ਮਿਡਨਾਈਟ ਸਰਪ੍ਰਾਈਜ਼ ਕੈਂਪੇਨ ਸ਼ੁਰੂ ਕੀਤਾ ਹੈ ਜੋ ਕਿ 4 ਦਸੰਬਰ ਤੋਂ ਲੈ ਕੇ 6 ਦਸੰਬਰ 2020 ਤਕ ਜਾਰੀ ਰਹੇਗਾ। ਇਸ ਦੌਰਾਨ ਦੇਸ਼ ਭਰ ਦੇ ਸਾਰੇ ਫੋਰਡ ਡੀਲਰਸ਼ਿਪ ਸਵੇਰੇ 9 ਵਜੇ ਤੋਂ ਅੱਧੀ ਰਾਤ ਤਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਗਾਹਕ ਡਾਇਲ ਏ ਫੋਰਡ ਸਰਵਿਸ ਤਹਿਤ ਜਾਂ ਆਨਲਾਈਨ ਵੀ ਕਾਰ ਬੁੱਕ ਕਰਵਾ ਸਕਦੇ ਹਨ। ਇਨ੍ਹਾਂ ਤਿੰਨ ਦਿਨਾਂ ਦੌਰਾਨ ਜੇਕਰ ਤੁਸੀਂ ਕਾਰ ਦੀ ਬੁਕਿੰਗ ਕਰਵਾਉਂਦੇ ਹੋ ਤਾਂ ਤੁਹਾਨੂੰ ਡਿਜੀਟਲ ਸਕ੍ਰੈਚ ਕਾਰਡ ਮਿਲੇਗਾ ਜਿਸ ਵਿਚ ਗਿਫਟ ਮਿਲਣ ਵਾਲਾ ਹੈ। ਇਸ ਵਿਚ ਹੋਮ ਅਪਲਾਇੰਸਿਸ, ਐੱਲ.ਈ.ਡੀ. ਟੀ.ਵੀ., ਏਅਰ ਪਿਊਰੀਫਾਇਰ, ਸਮਾਰਟਫੋਨ, ਗੋਲਡ ਕਵਾਇਨ ਅਤੇ ਗਿਫਟ ਕਾਰਡ ਆਦਿ ਸ਼ਾਮਲ ਹੈ ਜਿਸ ਦੀ ਕੀਮਤ 25,000 ਰੁਪਏ ਤਕ ਹੋ ਸਕਦੀ ਹੈ। 

ਇਨ੍ਹਾਂ ਤਿੰਨ ਦਿਨਾਂ ਦੌਰਾਨ ਕਾਰ ਬੁੱਕ ਕਰਨ ਵਾਲਿਆਂ ਨੂੰ ਡਿਜੀਟਲ ਸਕ੍ਰੈਚ ਕਾਰਡ ਮਿਲਣ ਵਾਲਾ ਹੈ ਅਤੇ ਉਨ੍ਹਾਂ ਨੂੰ ਗਿਫਟ ਦਿੱਤੇ ਜਾਣਗੇ। ਦੱਸ ਦੇਈਏ ਕਿ ਕੰਪਨੀ ਦੀ ਵਿਕਰੀ ਪਿਛਲੇ ਮਹੀਨੇ ਬਿਹਤਰ ਨਹੀਂ ਹੋ ਸਕੀ ਹੈ ਜਿਸ ਨੂੰ ਬਿਹਤਰ ਕਰਨ ਲਈ ਫੋਰਡ ਨੇ ਇਹ ਕਦਮ ਚੁੱਕਿਆ ਹੈ। ਪਿਛਲੇ ਮਹੀਨੇ ਕੰਪਨੀ ਐਕਸਟੈਂਡਿਡ ਵਾਰੰਟੀ ਆਫਰ ਲੈ ਕੇ ਆਈ ਸੀ ਜਿਸ ਨਾਲ ਕਾਰ ਦੀ ਵਾਰੰਟੀ ਦਾ ਇਕ, ਦੋ ਜਾਂ ਤਿੰਨ ਸਾਲਾਂ ਤਕ ਵਧਾਇਆ ਜਾ ਸਕਦਾ ਸੀ। ਫੋਰਡ ਦੀ ਜ਼ਿਆਦਾਤਰ ਐਕਸਟੈਂਡਿਡ ਵਾਰੰਟੀ ਦਾ ਲਾਭ ਗਾਹਕਾਂ ਦੁਆਰਾ 6 ਸਾਲ ਜਾਂ 1.50 ਲੱਖ ਕਿਲੋਮੀਟਰ ਤਕ ਲਿਆ ਜਾ ਸਕਦਾ ਸੀ। 


Rakesh

Content Editor

Related News