ਮਰਸਡੀਜ਼ ਨੇ ਇਸ ਕਾਰਨ ਵਾਪਸ ਮੰਗਾਈਆਂ ਆਪਣੀਆਂ 10 ਲੱਖ ਕਾਰਾਂ
Tuesday, Mar 07, 2017 - 01:33 PM (IST)

ਜਲੰਧਰ- ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਬੈਂਜ਼ ਨੇ ਦੁਨੀਆ ਭਰ ਤੋਂ ਆਪਣੀਆਂ 10 ਲੱਖ ਕਾਰਾਂ ਵਾਪਸ ਮੰਗਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਦਾ ਕਾਰਨ ਅੱਗ ਅਤੇ ਓਵਰਹੀਟ ਨਾਲ ਹੋਣ ਵਾਲੀਆਂ ਘਟਨਾਵਾਂ ਹਨ। ਇਸ ਸਮੱਸਿਆ ਨੂੰ ਲੈ ਕੇ ਅਮਰੀਕਾ ਤੋਂ ਕਰੀਬ 75 ਹਜ਼ਾਰ ਸ਼ਿਕਾਇਤਾਂ ਕੰਪਨੀ ਨੂੰ ਮਿਲੀਆਂ ਹਨ।
ਜੇਕਰ ਦੇਖਿਆ ਜਾਵੇ ਤਾਂ ਸਿਰਪ ਅਮਰੀਕਾ ''ਚ ਹੀ ਅਜਿਹੀਆਂ ਕੁਲ 3 ਲੱਖ 8 ਹਜ਼ਾਰ ਕਾਰਾਂ ਹਨ। ਦੱਸ ਦਈਏ ਕਿ ਕੰਪਨੀ ਨੇ ਜਿਨ੍ਹਾਂ ਕਾਰਾਂ ਨੂੰ ਵਾਪਸ ਮੰਗਾਇਆ ਹੈ ਉਹ ਸਾਰੀਆਂ ਸਾਲ 2015 ਤੋਂ ਲੈ ਕੇ 2016 ''ਚ ਬਣੀਆਂ ਹਨ। ਇਨ੍ਹਾਂ ਕਾਰਾਂ ''ਚ ਸੀ-ਕਲਾਸ, ਸੀ.ਐੱਲ.ਏ., ਜੀ.ਐੱਲ.ਏ. ਅਤੇ ਜੀ.ਐੱਲ.ਸੀ. ਐੱਸ.ਯੂ.ਵੀ. ਸ਼ਾਮਲ ਹਨ।