ਫੇਸਬੁੱਕ ਯੂਜ਼ਰਸ ਦੀ ਘਟੀ ਗਿਣਤੀ, ਖਰਾਬ ਤਿਮਾਹੀ ਨਤੀਜਿਆਂ ਕਾਰਨ ਮੇਟਾ ਦੇ ਸ਼ੇਅਰਾਂ ’ਚ 25 ਫੀਸਦੀ ਦੀ ਗਿਰਾਵਟ
Thursday, Feb 03, 2022 - 09:09 PM (IST)
ਨਵੀਂ ਦਿੱਲੀ (ਇੰਟ.)–ਫੇਸਬੁਕ ਦੀ ਪੇਰੈਂਟ ਕੰਪਨੀ ਮੇਟਾ ਦੇ ਸ਼ੇਅਰ ਵੀਰਵਾਰ ਨੂੰ ਡਿਗ ਗਏ। ਦਿਲਚਸਪ ਹੈ ਕਿ ਕੰਪਨੀ ਕਈ ਕਾਰਨਾਂ ਕਰ ਕੇ ਇਕ ਬੁਰੇ ਤਿਮਾਹੀ ਨਤੀਜੇ ਦਾ ਚਿਹਰਾ ਦੇਖ ਰਹੀ ਹੈ। ਬੁੱਧਵਾਰ ਨੂੰ ਕੰਪਨੀ ਨੇ ਆਪਣੀ ਚੌਥੀ ਤਿਮਾਹੀ ਦੇ ਨਤੀਜੇ ਪੇਸ਼ ਕੀਤੇ ਸਨ, ਜਿਸ ਤੋਂ ਬਾਅਦ ਇਨ੍ਹਾਂ ਦੇ ਸ਼ੇਅਰਾਂ ’ਚ 25 ਫੀਸਦੀ ਤੱਕ ਦੀ ਗਿਰਾਵਟ ਦੇਖੀ ਗਈ। ਇਸ ਦੇ ਲਾਭ ’ਚ ਉਮੀਦ ਤੋਂ ਵੱਧ ਦੀ ਗਿਰਾਵਟ ਆਈ। ਫੇਸਬੁਕ ਦੇ ਐਕਟਿਵ ਯੂਜ਼ਰਸ ’ਚ ਵੱਡੀ ਗਿਰਾਵਟ ਆਈ ਹੈ। ਕਈ ਕਾਰਨਾਂ ਕਰ ਕੇ ਇਸ ਦਾ ਯੂਜ਼ਰ ਬੇਸ ਘੱਟ ਹੋਇਆ ਹੈ ਅਤੇ ਇਸ ਦੇ ਐਡ ਬਿਜ਼ਨੈੱਸ ’ਤੇ ਵੀ ਅਸਰ ਪਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਟੈੱਕ ਦੀ ਦਿੱਗਜ਼ ਕੰਪਨੀ ਐਪਲ ਦੀ ਇਕ ਪਾਲਿਸੀ ਕਾਰਨ ਇਸ ਦਾ ਐਡ ਟਾਰਗੈਟਿੰਗ ਬਿਜ਼ਨੈੱਸ ਪ੍ਰਭਾਵਿਤ ਹੋਇਆ ਹੈ।
ਇਹ ਵੀ ਪੜ੍ਹੋ :ਆਉਣ ਵਾਲੀ ਅਕਾਲੀ ਦਲ ਤੇ ਬਸਪਾ ਸਰਕਾਰ ਪੰਜਾਬ ਦੇ ਸਾਰੇ ਪਿੰਡਾਂ ’ਚ ਬੁਨਿਆਦੀ ਢਾਂਚੇ ’ਚ ਕਰੇਗੀ ਸੁਧਾਰ : ਸੁਖਬੀਰ ਬਾਦਲ
ਊਯਾਰਕ ਸਟਾਕ ਐਕਸਚੇਂਜ ’ਤੇ ਤਕਨਾਲੋਜੀ ਕੰਪਨੀਆਂ ਦੇ ਸ਼ੇਅਰਾਂ ’ਚ ਆਈ ਭਾਰੀ ਗਿਰਾਵਟ ਕਾਰਨ ਨੈਸਡੈਕ ਢਾਈ ਫੀਸਦੀ ਡਿੱਗ ਗਿਆ ਜਦ ਕਿ ਐੱਸ. ਐਂਡ ਪੀ. 500 ’ਚ ਵੀ ਡੇਢ ਫੀਸਦੀ ਦੀ ਗਿਰਾਵਟ ਦੇਖੀ ਗਈ। ਪਿਛਲੇ ਕੁੱਝ ਸਮੇਂ ’ਚ ਨੈੱਟਫਲਿਕਸ ਵਰਗੀਆਂ ਕੰਪਨੀਆਂ ਨੂੰ ਵੀ ਖਰਾਬ ਤਿਮਾਹੀ ਨਤੀਜਿਆਂ ਦਾ ਅੰਜ਼ਾਮ ਬਾਜ਼ਾਰ ’ਚ ਭੁਗਤਣਾ ਪਿਆ ਹੈ। ਹੁਣ ਮੇਟਾ ਨੇ ਆਪਣੇ ਤਿਮਾਹੀ ਨਤੀਜੇ ’ਚ ਉਮੀਦ ਤੋਂ ਘੱਟ 10.3 ਬਿਲੀਅਨ ਡਾਲਰ ਦਾ ਲਾਭ ਦਰਜ ਕੀਤਾ ਹੈ ਅਤੇ ਫੇਸਬੁਕ ਦੀ ਡੇਲੀ ਯੂਜ਼ਰ ਗ੍ਰੋਥ ਵੀ ਡਿਗ ਗਈ ਹੈ, ਜਿਸ ਤੋਂ ਬਾਅਦ ਇਸ ਦੇ ਸ਼ੇਅਰ 25 ਫੀਸਦੀ ਡਿਗ ਗਏ।
ਕੀ ਹੈ ਫੇਸਬੁਕ ਦੇ ਯੂਜ਼ਰ ਬੇਸ ਦਾ ਹਾਲ
ਉਂਝ ਤਾਂ ਫੇਸਬੁਕ ਐਪ ’ਤੇ ਯੂਜ਼ਰ ਬੇਸ ਲਗਭਗ 2 ਬਿਲੀਅਨ ਯੂਜ਼ਰ ਰੋਜ਼ਾਨਾ ਦਾ ਹੈ। ਅਜਿਹੇ ’ਚ ਦੁਨੀਆ ਭਰ ’ਚ 1 ਮਿਲੀਅਨ ਡੇਲੀ ਯੂਜ਼ਰ ਗੁਆਉਣਾ ਬਹੁਤ ਵੱਡਾ ਅੰਕੜਾ ਨਹੀਂ ਹੈ ਪਰ ਫਿਰ ਵੀ ਇੰਨੀ ਗਿਰਾਵਟ ਇਸ ਗੱਲ ਦਾ ਸੰਕੇਤ ਹੈ ਕਿ ਫੇਸਬੁਕ ਲਈ ਸਭ ਤੋਂ ਸਹੀ ਨਹੀਂ ਚੱਲ ਰਿਹਾ ਹੈ। ਕੰਪਨੀ ਦੇ ਸੀ. ਐੱਫ. ਓ. ਡੇਵ ਵੀਨਰ ਨੇ ਵਿਸ਼ਲੇਸ਼ਕਾਂ ਨੂੰ ਦੱਸਿਆ ਕਿ ਯੂਜ਼ਰ ਗ੍ਰੋਥ ’ਤੇ ‘ਪ੍ਰਤੀਕੂਲ ਹਵਾ’ ਕਾਰਨ ਅਸਰ ਪਿਆ ਹੈ। ਦਰਅਸਲ ਏਸ਼ੀਆ ਪੈਸੀਫਿਕ ’ਚ ਗ੍ਰੋਥ ਹੌਲੀ ਹੋਈ ਹੈ, ਉੱਥੇ ਹੀ ਭਾਰਤ ’ਚ ਮੋਬਾਇਲ ਡਾਟਾ ਦੀਆਂ ਕੀਮਤਾਂ ਵਧ ਜਾਣ ਕਾਰਨ ਯੂਜ਼ਰ ਘੱਟ ਹੋਏ ਹਨ।
ਇਹ ਵੀ ਪੜ੍ਹੋ : ਈਰਾਨ ਦੇ ਸਰਕਾਰੀ TV ਦੀ ਸਟ੍ਰੀਮਿੰਗ ਸਾਈਟ ਨੂੰ ਹੈਕਰਾਂ ਨੇ ਬਣਾਇਆ ਨਿਸ਼ਾਨਾ
ਵਿਸ਼ਲੇਸ਼ਕਾਂ ਨੇ ਉਮੀਦ ਪ੍ਰਗਟਾਈ ਸੀ ਕਿ ਫੇਸਬੁਕ ਦਾ ਡੇਲੀ ਐਕਵਿਟ ਯੂਜ਼ਰ 1.95 ਬਿਲੀਅਨ ਹੋਵੇਗਾ, ਪਰ ਮੇਟਾ ਦੇ ਨਤੀਜਿਆਂ ’ਚ ਇਹ 1.93 ਬਿਲੀਅਨ ਰਿਹਾ। ਕਿਉਂਕਿ ਫੇਸਬੁਕ ਅਜਿਹੀ ਕੰਪਨੀ ਹੈ ਜੋ ਯੂਜ਼ਰ ਬੇਸਡ ਹੈ, ਯਾਨੀ ਲੋਕਾਂ ਦੇ ਇੰਟਰੈਕਸ਼ਨ, ਉਨ੍ਹਾਂ ਦੇ ਇਸਤੇਮਾਲ ’ਤੇ ਫੰਕਸ਼ਨ ਕਰਦੀ ਹੈ, ਅਜਿਹੇ ’ਚ ਜਦੋਂ ਯੂਜ਼ਰ ਹੀ ਘੱਟ ਹੋਣਗੇ ਤਾਂ ਇਸ ’ਤੇ ਅਸਰ ਪੈਣਾ ਲਾਜ਼ਮੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।