ਗੂਗਲ ਮੈਪ ''ਤੇ ਆਏਗਾ ਫਲੱਡ ਅਲਰਟ
Wednesday, Feb 10, 2016 - 12:49 PM (IST)

ਜਲੰਧਰ- ਭਾਰਤ ''ਚ ਹੋਣ ਵਾਲੀਆਂ ਕੁਦਰਤੀ ਗਤੀਵਿਧੀਆਂ ਤੇ ਕੋਈ ਰੋਕ ਤਾਂ ਨਹੀਂ ਲਗਾਈ ਜਾ ਸਕਦੀ ਪਰ ਇਨ੍ਹਾਂ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਗੂਗਲ ਕੁਦਰਤੀ ਆਫਤਾਂ ਦੇ ਬਾਰੇ ''ਚ ਜ਼ਰੂਰੀ ਸੂਚਨਾਵਾਂ ਦੀ ਤੁਹਾਡੇ ਤੱਕ ਪਹੁੰਚ ਮੁਹਈਆ ਕਰਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਭਾਰਤ ''ਚ ਹੜ੍ਹ ਲਈ ਐਮਰਜੈਂਸੀ ਅਲਰਟ ਦੀ ਪੇਸ਼ਕਸ਼ ਕਰੇਗੀ ਜਿਸ ਦਾ ਟਾਈ-ਅੱਪ ਫਲੱਡ ਫੋਰਕਾਸਟਿੰਗ ਨੈੱਟਵਰਕ ਆਫ ਇੰਡੀਆ ਨਾਲ ਕੀਤਾ ਗਿਆ ਹੈ।
ਗੂਗਲ ਨੇ ਦੱਸਿਆ ਕਿ ਭਾਰਤ ''ਚ ਗਾਹਕ ਹੁਣ 170 ਤੋਂ ਜਿਆਦਾ ਖੇਤਰਾਂ ਲਈ ''ਨਦੀ ਦੇ ਪਾਣੀ ਦੇ ਪੱਧਰ'' ਦੀ ਸੂਚਨਾ ਦੇ ਨਾਲ ''ਹੜ੍ਹ ਦੇ ਅਲਰਟ'' ਦਾ ਪਤਾ ਲਗਾ ਸਕਦੇ ਹਨ । ਇਹ ਅਲਰਟ ਵੈੱਬ ਸਰਚ, ਗੂਗਲ ਐਪ ''ਤੇ ਗੂਗਲ ਨਾਓ ਕਾਡਰਸ , ਮੈਪ ਅਤੇ ਗੂਗਲ ਪਬਲਿਕ ਅਲਰਟ ਹੋਮ ਪੇਜ਼ ''ਤੇ ਉਪਲੱਬਧ ਹਨ ।