Flexible patch ਜੋ ਕਰਦੈ ਟ੍ਰਾਈਕੋਰਡਰ ਦਾ ਕੰਮ
Tuesday, May 24, 2016 - 04:39 PM (IST)
ਜਲੰਧਰ : ਜਰਨਲ ਨੇਚਰ ਕਮਿਊਨੀਕੇਸ਼ਨ ''ਚ ਇਕ ਡਿਵਾਈਜ਼ ਬਾਰੇ ਦੱਸਿਆ ਗਿਆ ਹੈ ਜਿਸ ਨੂੰ ਯੂ. ਸੀ. ਸੈਨ ਡਿਐਗੋ ਦੇ ਰਿਸਰਚਰਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਹ ਡਿਵਾਈਜ਼ ਇਕ ਫਲੈਕਸੀਬਲ ਪੈਚ ਹੈ, ਜਿਸ ਨੂੰ ਇਨਸਾਨੀ ਸਰੀਰ ''ਤੇ ਪਹਿਣਿਆ ਜਾਂਦਾ ਹੈ। ਇਹ ਫਲੈਕਸੀਬਲ ਪੈਚ ਦਿੱਲ ਦੇ ਇਲੈਕਟ੍ਰੋਕਾਰਡੀਓਗ੍ਰਾਮ ਸਿਗਨਲ ਤੇ ਲੈਵਲ, ਬਾਇਓਮੈਡੀਕਲ ਲੈਕਟੇਟ ਦੇ ਐਕਟੀਵਿਟੀ ਲੈਵਲ ਨੂੰ ਇੰਡੀਕੇਟ ਕਰਦਾ ਹੈ।
ਇਹ ਡਿਵਾਈਜ਼ ਰਿਅਲ ਟਾਈਮ ਡਾਟਾ ਪ੍ਰੋਵਾਈਡ ਕਰਵਾਉਂਦੀ ਹੈ ਜਿਸ ਕਰਕੇ ਦਿੱਲ ਦੇ ਰੋਗਾਂ ਨੂੰ ਜਲਦੀ ਤੋਂ ਜਲਦੀ ਸਮਝਣਾ ਬਹੁਤ ਆਸਾਨ ਹੋ ਜਾਂਦਾ ਹੈ। ਇਹ ਡਿਵਾਈਜ਼ ਵਾਇਅਰਲੈੱਸਲੀ ਰਿਕਾਰਡ ਕੀਤਾ ਡਾਟਾ ਸਮਾਰਟਫੋਨ, ਸਮਾਰਟਵਾਚ, ਟੈਬਲੇਟ ਤੇ ਪੀ. ਸੀ. ਨੂੰ ਟ੍ਰਾਂਸਮਿਟ ਕਰ ਸਕਦਾ ਹੈ। ਇਹ ਮਲਟੀ-ਪਰਪਸ ਡਿਵਾਈਜ਼ ਅਜੇ ਪ੍ਰੋਟੋਟਾਈਪ ਸਟੇਜ ''ਚ ਹੈ। ਇਸ ਨੂੰ ਬਣਾਉਣ ਵਾਲੀ ਟੀਮ ਨੇ ਇਸ ਨੂੰ 3 ਮੇਲ ਸਬਜੈਕਟਸ ''ਤੇ ਟੈਸਟ ਕੀਤਾ ਜਦੋਂ ਉਹ ਐਕਸਰਸਾਈਜ਼ ਕਰ ਰਹੇ ਸੀ।
