Fitbit ਸਮਾਰਟਵਾਚ ਆਕਸੀਜਨ ਮੋਨੀਟਰਿੰਗ ਨਾਲ ਹੋ ਸਕਦਾ ਹੈ ਉਪਲੱਬਧ
Sunday, Aug 13, 2017 - 11:43 AM (IST)

ਜਲੰਧਰ-ਫਿਟਨੈੱਸ ਟ੍ਰੈਕਿੰਗ ਡਿਵਾਈਸ ਦੇ ਖੇਤਰ 'ਚ ਪ੍ਰਸਿੱਧ ਕੰਪਨੀ ਫਿਟਬਿਟ Fitbit Blaze, Charge 2 ਵਰਗੇ ਫਿਟਨੈੱਸ ਡਿਵਾਈਸ ਬਾਜ਼ਾਰ 'ਚ ਲਾਂਚ ਕਰ ਚੁੱਕੀ ਹੈ। ਕੰਪਨੀ ਦੀ ਯੋਜਨਾ ਸਮਾਰਟਵਾਚ ਕੈਟੇਗਿਰੀ 'ਚ ਕਦਮ ਰੱਖਣ ਵਾਲੀ ਹੈ। ਇਸ ਸਾਲ ਸਮਾਰਟਵਾਚ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸਮਾਰਟਵਾਚ ਬਾਰੇ 'ਚ ਕੁਝ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ । ਇਸ ਵਾਰ ਡਿਵਾਈਸ ਦੀ ਇਮੇਜ ਸਾਹਮਣੇ ਆਈ ਹੈ।
Wareable ਦੁਆਰਾ ਰੇਂਡਰ ਦੇ ਆਧਾਰ 'ਤੇ ਦੱਸਿਆ ਜਾ ਰਿਹਾ ਹੈ ਕਿ Fitbit ਸਮਾਰਟਵਾਚ ਤਿੰਨ ਬੇਸ ਕਲਰ ਵੇਰੀਐਂਟਸ 'ਚ ਉਪਲੱਬਧ ਹੋ ਸਕਦਾ ਹੈ, ਜਿਸ 'ਚ ਸਿਲਵਰ ਕੇਸ ਨਾਲ ਨੇਵੀਂ ਬਲੂ ਸਟ੍ਰਾਪ, ਰੋਜ਼ ਗੋਲਡ ਕੇਸ ਨਾਲ ਬਲੂ ਸਟ੍ਰਾਪ ਅਤੇ ਡਾਰਕ ਕੇਸ ਨਾਲ ਬਲੈਕ ਸਟ੍ਰਾਪ ਦਿੱਤੇ ਜਾ ਸਕਦੇ ਹਨ। ਉਮੀਦ ਹੈ ਕਿ ਇਹ ਸਮਾਰਟਵਾਚ ਡਿਜ਼ਾਈਨ 'ਚ Fitbit Blaze ਨਾਲ ਮਿਲਦੀ-ਜੁਲਦੀ ਹੋ ਸਕਦੀ ਹੈ।
ਪਰ ਸਮਾਰਟਵਾਚ ਦੇ ਡਿਜ਼ਾਈਨ ਬਾਜ਼ਾਰ 'ਚ ਮੌਜ਼ੂਦ ਸਮਾਰਟਵਾਚ ਦੇ ਬਰਾਬਰ ਹਨ। ਇਸ 'ਚ ਮੁੱਖ ਅੰਤਰ crammed ਸੈਂਸਰ ਹੈ। ਰੇਂਡਰ ਅਨੁਸਾਰ ਫਿਟਬਿਟ ਸਮਾਰਵਾਚ ਖੂਨ (Blood) 'ਚ ਆਕਸੀਜਨ ਦਾ ਲੈਵਲ ਨੂੰ ਮਾਪ ਸਕਦਾ ਹੈ। ਰੇਂਡਰ ਅਨੁਸਾਰ ਵਾਚ 'ਤੇ ਦੋ ਰੈਡ ਲਾਈਟ ਦਿਖਾਈ ਦੇ ਰਹੀਆਂ ਹਨ।
Traditionly ਹਾਰਟ ਰੇਟ 'ਤੇ ਨਜ਼ਰ ਰੱਖਣ ਲਈ ਆਪਟੀਕਲ ਸੈਂਸਰ ਗ੍ਰੀਨ ਹੁੰਦਾ ਹੈ। ਰੈੱਡ ਸੈਂਸਰ ਦੀ ਵਰਤੋਂ ਰੈੱਡ ਲਾਈਟ ਤਕਨੀਕ ਨਾਲ ਐਕਯੂਰੇਟ ਹਾਰਟ ਰੇਟ , ਹਾਰਟ ਰੇਟ ਵਾਇਰਬਿਲਟੀ 'ਤੇ ਨਜ਼ਰ ਰੱਖਦਾ ਹੈ। ਰਿਪੋਰਟ ਅਨੁਸਾਰ ਦੱਸਿਆ ਗਿਆ ਹੈ ਕਿ ਖੂਨ (Blood) ਰੈੱਡ ਕਲਰ 'ਤੇ ਗਰੀਨ ਲਾਈਟ ਨੂੰ Absorb ਕਰਦਾ ਹੈ ਅਤੇ ਰੇਂਜ ਨੂੰ ਰੀਫੈਲਕਟ ਕਰਦਾ ਹੈ। ਇਹ ਵਜ੍ਹਾਂ ਹੈ ਕਿ ਜਿਆਦਾਤਰ ਟ੍ਰੈਕਰ ਹਾਰਟ ਰੇਟ ਨੂੰ ਮਾਪਣ ਲਈ ਤਿੰਨ ਗ੍ਰੀਨ ਕਲਰ ਦੀ ਵਰਤੋਂ ਕਰਦੇ ਹਨ। ਸਮਾਰਟਵਾਚ ਦੇ ਹੋਰ ਫੀਚਰ 'ਚ GPS ਅਤੇ ਵਾਟਰ ਰੈਂਸਿਸਟੈਂਟ ਸ਼ਾਮਿਲ ਹਨ। ਫਿਟਬਿਟ ਸਮਾਰਟਵਾਚ ਪ੍ਰੀਮਿਅਮ ਐਪਲ ਵਾਚ ਨੂੰ ਟੱਕਰ ਦੇ ਸਕਦਾ ਹੈ। ਫਿਟਬਿਟ ਦਾ ਕਹਿਣਾ ਹੈ ਕਿ ਇਹ ਸਮਾਰਟਵਾਚ ਛੁੱਟੀਆਂ ਦੇ ਮੌਸਮ ਲਈ ਉਪਲੱਬਧ ਕਰਵਾਈ ਜਾ ਸਕਦੀ ਹੈ।