ਪਹਿਲੀ ਵਾਰ ਕ੍ਰੋਮ ਬ੍ਰਾਊਜ਼ਰ ''ਤੇ ਵਾਇਸ ਕਾਲ ਕਰਨਾ ਹੋਵੇਗਾ ਸੰਭਵ

Thursday, Mar 03, 2016 - 03:55 PM (IST)

ਪਹਿਲੀ ਵਾਰ ਕ੍ਰੋਮ ਬ੍ਰਾਊਜ਼ਰ ''ਤੇ ਵਾਇਸ ਕਾਲ ਕਰਨਾ ਹੋਵੇਗਾ ਸੰਭਵ

ਜਲੰਧਰ- ਐਂਡ੍ਰਾਇਡ ਅਤੇ ਆਈ.ਓ.ਐੱਸ. ਡਿਵਾਈਸਸ ''ਤੇ ਹੁਣ ਤੱਕ ਵਾਇਸ ਕਾਲਿੰਗ ਅਤੇ ਚੈਟਿੰਗ ਨੂੰ ਸਪੋਰਟ ਕਰਨ ਵਾਲੇ ਕਈ ਐਪਸ ਮੌਜੂਦ ਹਨ ਜਿਨ੍ਹਾਂ ਦੁਆਰਾ ਯੂਜ਼ਰਜ਼ ਆਪਣੇ ਦੋਸਤਾਂ ਨਾਲ ਆਪਣੀਆਂ ਭਾਵਨਾਵਾਂ ਨੂੰ ਸ਼ੇਅਰ ਕਰਦੇ ਹਨ। ਕੁਝ ਮਹੀਨੇ ਪਹਿਲਾਂ ਹੀ ਸਕਾਇਪ ''ਤੇ ਵਾਇਸ ਕਾਲਿੰਗ ਫੀਚਰ ਨੂੰ ਸ਼ੁਰੂ ਕੀਤਾ ਗਿਆ ਸੀ ਇਸੇ ਤਰ੍ਹਾਂ ਹੁਣ ਵਾਇਸ ਕਾਲ ਸਲੇਕ ''ਤੇ ਵੀ ਆ ਰਿਹਾ ਹੈ ਅਤੇ ਇਹ ਬੇਟਾ ਵਰਜਨ ''ਤੇ ਰੋਲ ਆਊਟ ਕੀਤਾ ਜਾ ਰਿਹਾ ਹੈ। ਸਲੇਕ ਦੇ ਡੈਸਕਟਾਪ ਐਪ ਅਤੇ ਕ੍ਰੋਮ ਲਈ ਇਸ ਦੀ ਟੈਸਟਿੰਗ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਕ ਵਾਰ ਜਾਰੀ ਹੋਣ ਤੋਂ ਬਾਅਦ ਇਸ ''ਚ ਐਪ ਦੁਆਰਾ ਫੋਨ ਦੀ ਤਰ੍ਹਾਂ ਦਿਖਣ ਵਾਲਾ ਇਕ ਆਈਕਨ ਦਿਖਾਈ ਦਵੇਗਾ ਜਿਸ ਦੀ ਵਰਤੋਂ ਨਾਲ ਕੋਈ ਵੀ ਵਾਇਸ ਕਾਲ ਕਰ ਸਕਦਾ ਹੈ। ਹਾਲਾਂਕਿ ਇਹ ਬਾਕੀ ਵਾਈਸ ਕਾਲਿੰਗ ਐਪ ਦੀ ਤਰ੍ਹਾਂ ਹੀ ਦਿਖਾਈ ਦਿੰਦਾ ਹੈ ਜਿਸ ''ਚ ਇਹ ਕਾਲ ਕੀਤੇ ਗਏ ਵਿਅਕਤੀਆਂ ਦੇ ਆਈਕਨ ਦਿਖਾਏਗਾ ਅਤੇ ਜੋ ਬੋਲ ਰਿਹਾ ਹੋਵੇਗਾ ਉਸ ਨੂੰ ਹਾਈਲਾਈਟ ਕਰ ਦਵੇਗਾ।

ਇਸ ''ਚ ਸਲੈਕ ਸਪੈਸੀਫਿਕ ਟਵਿਸਟ ਵੀ ਦਿੱਤਾ ਗਿਆ ਹੈ ਜਿਸ ਨਾਲ ਰਿਐਕਸ਼ਨ ਫੀਚਰ ਦੁਆਰਾ ਗੱਲ ਕਰ ਰਹੇ ਵਿਅਕਤੀ ਦੇ ਆਈਕਨ ''ਤੇ ਈਮੋਜ਼ੀ ਨੂੰ ਦਿਖਾਇਆ ਜਾ ਸਕੇਗਾ। ਇਸ ਵਾਇਸ ਕਾਲ ''ਚ 15 ਲੋਕ ਐਡ ਕੀਤੇ ਜਾ ਸਕਦੇ। ਸਲੈਕ ਦਾ ਕਹਿਣਾ ਹੈ ਕਿ ਇਸ ਐਪ ਦੀ ਸ਼ੁਰੂਆਤ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਲੈਕ ਦੇ ਬਾਕੀ ਵਾਇਸ ਕਾਲਿੰਗ ਐਪ ਦੀ ਵਰਤੋਂ ਨਹੀਂ ਕਰ ਸਕਦੇ ਬਲਕਿ ਤੁਸੀਂ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਐਪ ਦੁਆਰਾ ਵਾਇਸ ਕਾਲਿੰਗ ਦਾ ਆਨੰਦ ਮਾਣ ਸਕਦੇ ਹੋ। 


Related News