ਪਹਿਲੀ ਵਾਰ ਟਾਪ 10 ਗਲੋਬਲ ਬ੍ਰਾਂਡ ਦੀ ਲਿਸਟ ''ਚ ਸ਼ਾਮਲ ਹੋਈ Facebook

Monday, Sep 25, 2017 - 04:54 PM (IST)

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਪਹਿਲੀ ਵਾਰ ਟਾਪ 10 ਗਲੋਬਲ ਬ੍ਰਾਂਡ ਦੀ ਲਿਸਟ 'ਚ ਸ਼ਾਮਲ ਹੋਈ ਹੈ। ਇੰਟਰਬ੍ਰਾਂਡ ਦੀ 25 ਸਤੰਬਰ ਨੂੰ ਜਾਰੀ ਹੋਈ 18ਵੀਂ ਐਨੁਅਲ ਗਲੋਬਲ ਬ੍ਰਾਂਡ ਰਿਪੋਰਟ ਮੁਤਾਬਕ, ਦੁਨੀਆ ਭਰ ਦੇ ਸਭ ਤੋਂ ਮਹਿੰਗੇ ਬ੍ਰਾਂਡ ਦੀ ਲਿਸਟ 'ਚ ਫੇਸਬੁੱਕ ਦਾ 8ਵਾਂ ਸਥਾਨ ਹੈ। ਇਸ ਰਿਪੋਰਟ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਟਾਪ 10 ਬ੍ਰਾਂਡ 'ਚ ਟੈੱਕ ਕੰਪਨੀਆਂ ਦਾ ਹਕੂਮਤ ਸਭ ਤੋਂ ਅੱਗ ਹੈ। ਟੈੱਕ ਸੈਕਟਰ ਡਾਮੀਨੈਂਟ ਸੈਕਟਰ ਬਣ ਕੇ ਉਭਰਿਆ ਹੈ। 

ਲਿਸਟ

1.    Apple     
2.    Google    
3.    Microsoft     
4.    Coca-Cola     
5.    Amazon    
6.    Samsung    
7.    Toyota    
8.    Facebook    
 9.    Mercedes-Benz    
10.    IBM

ਐਪਲ ਟਾਪ 'ਤੇ
ਇਸ ਲਿਸਟ 'ਚ ਐਪਲ ਟਾਪ 'ਤੇ ਹੈ। ਜਦ ਕਿ ਗੂਗਲ ਦਾ ਦੂਜਾ ਸਥਾਨ ਹੈ। ਰਿਪੋਰਟ ਦਾ ਕਹਿਣਾ ਹੈ ਕਿ ਐਪਲ ਪਿਛਲੇ ਪੰਜ ਸਾਲਾਂ ਤੋਂ ਗਲੋਬਲ ਬ੍ਰਾਂਡ ਰਿਪੋਰਟ 'ਚ ਟਾਪ 'ਤੇ ਬਣੀ ਹੋਈ ਹੈ, ਜਦ ਕਿ ਗੂਗਲ ਨੇ ਚਾਰ ਸਾਲਾਂ ਤੋਂ ਦੂਜਾ ਸਥਾਨ ਬਰਕਾਰ ਰੱਖਿਆ ਹੈ। 

ਗੂਗਲ ਦੀ ਬ੍ਰਾਂਡ ਵੈਲਿਊ 'ਚ 6 ਫੀਸਦੀ ਦਾ ਵਾਧਾ
ਐਪਲ ਦੀ ਬ੍ਰਾਂਡ ਵੈਲਿਊ ਨੇ 3 ਫੀਸਦੀ ਗ੍ਰੋਥ ਕੀਤੀ ਹੈ। ਹੁਣ ਇਹ 184.2 ਬਿਲੀਅਨ ਡਾਲਰ ਦੀ ਹੋ ਗਈ ਹੈ। ਉਥੇ ਹੀ ਗੂਗਲ ਦੀ ਬ੍ਰਾਂਡ ਵੈਲਿਊ 'ਚ 6 ਫੀਸਦੀ ਦਾ ਵਾਧਾ ਹੋਇਆ ਹੈ। ਗੂਗਲ ਦੀ ਬ੍ਰਾਂਡ ਵੈਲਿਊ 141.7 ਬਿਲੀਅਨ ਡਾਲਰ ਪਹੁੰਚ ਗਈ ਗੈ। ਇਸ ਲਿਸਟ 'ਚ ਮਾਈਕ੍ਰੋਸਾਫਟ ਤੀਜੇ ਸਥਾਨ 'ਤੇ ਹੈ ਅਤੇ ਕੋਕਾ-ਕੋਲਾ ਚੌਥੇ ਸਥਾਨ 'ਤੇ ਹੈ।


Related News