ਭਾਰਤ ’ਚ ਲਾਂਚ ਹੋਇਆ ਪਹਿਲਾ ਸੋਲਰ ਪਾਵਰ ਵਾਲਾ ਵਾਇਰਲੈੱਸ ਸਪੀਕਰ
Monday, Mar 22, 2021 - 02:28 PM (IST)
ਗੈਜੇਟ ਡੈਸਕ– ਸੋਲਰ ਪਾਵਰ ਦਾ ਇਸਤੇਮਾਲ ਹੁਣ ਸਿਰਫ਼ ਘਰਾਂ ਨੂੰ ਰੌਸ਼ਨ ਕਰਨ ਤਕ ਹੀ ਸੀਮਿਤ ਨਹੀਂ ਰਹਿ ਗਿਆ। ਇਸ ਦਾ ਇਸਤੇਮਾਲ ਕੈਲਕੁਲੇਟਰ ਤੋਂ ਲੈ ਕੇ ਸਮਾਰਟ ਵਾਚ ਤਕ ’ਚ ਹੋਣ ਲੱਗਾ ਹੈ। ਹੁਣ ਯੂਬੋਨ ਨੇ ਪਹਿਲਾ ਸੋਲਰ ਪਾਵਰ ਬਲੂਟੂਥ ਸਪੀਕਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਯੂਬੋਨ ਦੇ ਇਸ ਸਪੀਕਰ UBON SP-115X ਨੂੰ ਚਾਰਜ ਕਰਨ ਦੀ ਲੋੜ ਨਹੀਂ ਪਵੇਗੀ, ਇਹ ਸੂਰਜ ਦੀ ਰੌਸ਼ਨੀ ਨਾਲ ਆਪਣੇ ਆਪ ਚਾਰਜ ਹੋ ਜਾਵੇਗਾ।
UBON SP-115X ਦੀਆਂ ਖੂਬੀਆਂ
ਯੂਬੋਨ ਦੇ SP-115X ਦਾ ਸਭ ਤੋਂ ਖ਼ਾਸ ਫੀਚਰ ਇਹ ਹੀ ਹੈ ਕਿ ਇਸ ਵਿਚ ਸੋਲਰ ਪਾਵਰ ਦੀ ਸੁਪੋਰਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਕੁਨੈਕਟੀਵਿਟੀ ਲਈ ਬਲੂਟੂਥ ਹੈ। ਇਸ ਸਪੀਕਰ ’ਚ ਸੋਲਰ ਪਾਵਰ ਤੋਂ ਇਲਾਵਾ ਯੂ.ਐੱਸ.ਬੀ. ਚਾਰਜਿੰਗ, ਐੱਲ.ਈ.ਡੀ. ਫਲੈਸ਼ ਲਾਈਟ, ਐੱਫ.ਐੱਮ. ਰੇਡੀਓ ਵਰਗੇ ਫੀਚਰਜ਼ ਹਨ। ਇਸ ਸਪੀਕਰ ’ਚ ਮੈਮਰੀ ਕਾਰਡ ਸਲਾਟ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਨਾਲ ਹੈਂਡ ਸਟ੍ਰੈਪ ਵੀ ਮਿਲੇਗਾ।
ਇਸ ਸਪੀਕਰ ’ਚ ਕੁਨੈਕਟੀਵਿਟੀ ਲਈ ਬਲੂਟੂਥ ਵੀ5.0 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 1200 ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਸਪੀਕਰ ਦਾ ਭਾਰ 300 ਗ੍ਰਾਮ ਹੈ ਅਤੇ ਇਹ ਵਾਟਰ ਤੇ ਡਸਟ ਪਰੂਫ ਨਾਲ ਆਉਂਦਾ ਹੈ। ਇਸ ਸਪੀਕਰ ਨੂੰ ਸਟਾਈਲਿਸ਼ ਬਲੈਕ, ਸਕਾਈ ਬਲਿਊ ਅਤੇ ਲਾਲ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ 1,699 ਰੁਪਏ ਹੈ ਅਤੇ ਇਸ ਦੀ ਵਿਕਰੀ ਤਮਾਮ ਆਫਲਾਈਨ ਅਤੇ ਆਨਲਾਈਨ ਸਟੋਰਾਂ ’ਤੇ ਹੋ ਰਹੀ ਹੈ।
ਇਸ ਖ਼ਾਸ ਸਪੀਕਰ ਦੀ ਲਾਂਚਿੰਗ ’ਤੇ ਯੂਬੋਨ ਦੇ ਮੈਨੇਜਿੰਗ ਡਾਇਰੈਕਟਰ ਮੰਦੀਪ ਅਰੋੜਾ ਨੇ ਕਿਹਾ ਕਿ ਅਸੀਂ ਹਮੇਸ਼ਾ ਬਿਹਤਰ ਡਿਜ਼ਾਇਨ, ਬਿਹਤਰ ਬਿਲਟ ਕੁਆਲਿਟੀ ਵਾਲੇ ਪ੍ਰੋਡਕਟ ਕਿਫਾਇਤੀ ਕੀਮਤ ’ਤੇ ਗਾਹਕਾਂ ਨੂੰ ਮੁਹੱਈਆ ਕਰਵਾਉਂਦੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਇਹ ਪ੍ਰੋਡਕਟ ਭਾਰਤੀ ਗਾਹਕਾਂ ਲਈ ਪਰਫੈਕਟ ਹੋਵੇਗਾ। ਇਹ ਸਪੀਕਰ ਘਰ, ਦਫਤਰ ਅਤੇ ਪਾਰਟੀ ਲਈ ਪਰਫੈਕਟ ਹੈ।