Jio Hybrid Set-top-box ਦੀ ਤਸਵੀਰ ਲੀਕ, ਜਾਣੋ ਕੀ ਹੋਵੇਗਾ ਖਾਸ

08/30/2019 1:34:59 PM

ਗੈਜੇਟ ਡੈਸਕ– ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ 42ਵੀਂ ਆਮ ਬੈਠਕ (AGM) ’ਚ ਦੱਸਿਆ ਸੀ ਕਿ ਜਿਓ ਦਾ ਸੈੱਟ-ਟਾਪ ਬਾਕਸ ਇਕ ਹਾਈਬ੍ਰਿਡ ਮਾਡਲ ਹੋਵੇਗਾ, ਜੋ ਜਿਓ ਫਾਈਬਰ ਬ੍ਰਾਡਬੈਂਡ ਕੁਨੈਕਸ਼ਨ ਰਾਹੀਂ ਲਾਈਵ ਟੀਵੀ ਸਰਵਿਸ, OTT ਕੰਟੈਂਟ ਸਮੇਤ ਕਈ ਸੇਵਾਵੰ ਉਪਲੱਬਧ ਕਰਵਾਏਗਾ। ਉਸ ਸਮਂ ਸੈੱਟ-ਟਾਪ ਬਾਕਸ ਦਾ ਨਾ ਕੋਈ ਡੈਮੋ ਦਿੱਤਾ ਗਿਆ ਸੀ ਅਤੇ ਨਾ ਹੀ ਇਸ ਦੇ ਫੀਚਰਜ਼ ਦੀ ਜਾਣਕਾਰੀ ਦਿੱਤੀ ਗਈ ਹੈ। ਯੂਜ਼ਰਜ਼ ਨੂੰ ਜਿਓ ਗੀਗਾ-ਫਾਈਬਰ ਅਤੇ ਇਸ ਦੇ ਐਡਵਾਂਸ ਸੈੱਟ-ਟਾਪ ਬਾਕਸ ਦਾ ਕਾਫੀ ਇੰਤਜ਼ਾਰ ਹੈ। ਕੰਪਨੀ ਜਿਓ ਗੀਗਾ ਫਾਈਬਰ ਦਾ ਕਮਰਸ਼ਲ ਲਾਂਚ 5 ਸਤੰਬਰ ਨੂੰ ਕਰਨ ਵਾਲੀ ਹੈ ਪਰ ਇਸ ਦੇ ਸੈੱਟ-ਟਾਪ ਬਾਕਸ ਦੀ ਤਸਵੀਰ ਲਾਂਚ ਤੋਂ ਪਹਿਲਾਂ ਹੀ ਲੀਕ ਹੋ ਗਈ ਹੈ। 

ਲੀਕ ਹੋਈ ਜਿਓ ਸੈੱਟ-ਟਾਪ ਬਾਕਸ ਦੀ ਤਸਵੀਰ
ਹੁਣ DreamDTH ਨੇ ਇਸ ਹਾਈਬ੍ਰਿਡ ਸੈੱਟ-ਟਾਪ ਬਾਕਸ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਇਹ ਡਿਵਾਈਸ ਨੇਵੀ ਬਲਿਊ ਕਲਰ ’ਚ ਨਜ਼ਰ ਆ ਰਿਹਾ ਹੈ ਅਤੇ ਇਸ ਦੇ ਉਪਰ ਜਿਓ ਦੀ ਬ੍ਰਾਂਡਿੰਗ ਦਿਖਾਈ ਦੇ ਰਹੀ ਹੈ। ਇਸ ਦੇ ਬੈਕ ਪੈਨਲ ’ਤੇ ਕੁਨੈਕਟੀਵਿਟੀ ਲਈ ਪਾਵਰ ਸੈਕੇਟ, MSO ਦੇ ਕੋਕਸੀਅਲ ਕੇਬਲ ਲਈ ਐਂਟਰੀ ਪੋਰਟ, ਟੀਵੀ ਨਾਲ ਕੁਨੈਕਟ ਕਰਨ ਲਈ ਇਕ HDMI ਪੋਰਟ, ਜਿਓ ਫਾਈਬਰ ਰਾਊਟਰ ਨਾਲ ਕੁਨੈਕਟ ਕਰਨ ਲਈ ਇਕ ਈਥਰਨੈੱਟ RJ45 ਪੋਰਟ, ਇਕ USB 2.0 ਅਤੇ ਇਕ USB 3 ਪੋਰਟ ਵਰਗੇ ਆਪਸ਼ਨ ਦਿੱਤੇ ਗਏ ਹਨ। 

PunjabKesari

ਰਿਮੋਟ ਦੀ ਤਸਵੀਰ ਹੀ ਕੀਤੀ ਸ਼ੇਅਰ
ਸੈੱਟ-ਟਾਪ ਬਾਕਸ ਦੇ ਨਾਲ ਹੀ ਡਰੀਮ ਡੀ.ਟੀ.ਐੱਚ. ’ਚ ਇਸ ਦੇ ਰਿਮੋਟ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਰਿਮੋਟ ਦੀ ਤਸਵੀਰ ਦੇ ਨਾਲ ਹੀ ਇਕ ਟੀਵੀ ਸਕਰੀਨ ਨੂੰ ਵੀ ਦਿਖਾਇਆ ਗਿਆ ਹੈ। ਇਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਜਿਓ ਦੇ ਸੈੱਟ-ਟਾਪ ਬਾਕਸ ਦਾ ਯੂਜ਼ਰ ਇੰਟਰਫੇਸ ਟਾਟਾ ਸਕਾਈ ਦੇ ਸੈੱਟ-ਟਾਪ ਬਾਕਸ ਵਰਗਾ ਹੈ। ਇਸ ਦੇ ਰਿਮੋਟ ਕੰਟਰੋਲ ’ਚ ਵਾਈਸ ਸਰਚ ਫੀਚਰ ਦਿੱਤਾ ਗਿਆ ਹੈ, ਜਿਸ ਨਾਲ ਓ.ਟੀ.ਟੀ. ਪਲੇਟਫਾਰਮ ਨਾਲ ਯੂਜ਼ਰਜ਼ ਬੋਲ ਕੇ ਚੈਨਲ ਬਦਲਣ ਤੋਂ ਇਲਾਵਾ ਕੋਈ ਵੀ ਸਪੈਸੀਫਿਕ ਵੀਡੀਓ ਪਲੇਅ ਕਰ ਸਕਣਗੇ। ਰਿਮੋਟ ’ਚ ਇਕ ਡੈਡੀਕੇਟਿਡ ਸਿਨੇਮਾ ਬਟਨ ਅਤੇ ਪਲੇਅ ਬੈਕ ਕੰਟਰੋਲ ਬਟਨਸ ਦਿੱਤੇ ਗਏ ਹਨ। ਇਹ ਇਕ ਯੂਨੀਵਰਸਲ ਰਿਮੋਟ ਕੰਟਰੋ ਦੀ ਤਰ੍ਹਾਂ ਹੀ ਕੰਮ ਕਰੇਗਾ ਯਾਨੀ ਤੁਹਾਨੂੰ ਆਪਣੇ ਟੀਵੀ ਸੈੱਟ ਲਈ ਅਲੱਗ ਤੋਂ ਰਿਮੋਟ ਨਹੀਂ ਇਸਤੇਮਾਲ ਕਰਨਾ ਹੋਵੇਗਾ। 


Related News