1.3 ਕਰੋੜ ਰੁਪਏ ''ਚ ਵਿਕਿਆ ਸਭ ਤੋਂ ਪੁਰਾਣਾ iPhone, ਜਾਣੋ ਇਸਦੀ ਖਾਸੀਅਤ
Monday, Jul 17, 2023 - 07:09 PM (IST)
ਗੈਜੇਟ ਡੈਸਕ- ਪਹਿਲੀ ਜਨਰੇਸ਼ਨ ਦੇ ਇਕ ਆਈਫੋਨ ਨੇ ਇਕ ਨਿਲਾਮੀ 'ਚ ਵਿਕਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਮਰੀਕਾ 'ਚ ਹੋਈ ਇਸ ਨਿਲਾਮੀ 'ਚ ਇਸ ਆਈਫੋਨ ਨੂੰ 158,000 ਡਾਲਰ (ਕਰੀਬ 1.3 ਕਰੋੜ ਰੁਪਏ) 'ਚ ਵੇਚਿਆ ਗਿਆ ਹੈ। ਐਪਲ ਦੇ ਫਲੈਗਸ਼ਿਪ ਅਤੇ ਸਭ ਤੋਂ ਸਫਲ ਡਿਵਾਈਸ ਦੀ ਪਹਿਲੀ ਜਨਰੇਸ਼ਨ ਨੂੰ 29 ਜੂਨ 2007 ਨੂੰ ਅਮਰੀਕਾ 'ਚ ਪੇਸ਼ ਕੀਤਾ ਗਿਆ ਸੀ। ਇਸ ਆਈਫੋਨ ਨੂੰ 4 ਜੀ.ਬੀ. ਅਤੇ 8 ਜੀ.ਬੀ. ਤਕ ਸਟੋਰੇਜ ਸਮਰੱਥਾ ਦੇ ਨਾਲ ਪੇਸ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ– ਸਾਵਧਾਨ! ਜਾਲਸਾਜ਼ਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਬਿਨਾਂ ਕਾਲ-ਮੈਸੇਜ ਦੇ ਵੀ ਖਾਲ਼ੀ ਕਰ ਰਹੇ ਬੈਂਕ ਖ਼ਾਤਾ
1.3 ਕਰੋੜ ਰੁਪਏ ਦਾ iPhone 1
ਐਪਲ ਇਨਸਾਈਡਰ ਮੁਤਾਬਕ, ਐੱਲ.ਸੀ.ਜੀ. ਨਿਲਾਮੀ ਦੀ 2023 ਸਮਰ ਪ੍ਰੀਮੀਅਮ ਨਿਲਾਮੀ 'ਚ ਦੂਜੇ ਲਾਟ 'ਚ ਇਸ ਆਈਫੋਨ ਨੂੰ ਸ਼ੋਅਕੇਸ ਕੀਤਾ ਗਿਆ, ਜੋ 30 ਜੂਨ ਤੋਂ 16 ਜੁਲਾਈ ਤਕ ਚੱਲੀ। ਇਸ ਆਈਫੋਨ ਲਈ ਕੁੱਲ 28 ਬੋਲੀਆਂ ਆਈਆਂ। ਸ਼ੁਰੂਆਤੀ ਬੋਲੀ 10,000 ਡਾਲਰ (8.20 ਲੱਖ ਰੁਪਏ) ਦੀ ਆਈ ਜਦਕਿ ਸਭ ਤੋਂ ਵੱਡੀ ਬੋਲੀ 158,644 ਡਾਲਰ (1.3 ਕਰੋੜ ਰੁਪਏ) ਦੀ ਲੱਗੀ।
ਇਹ ਵੀ ਪੜ੍ਹੋ– WhatsApp ਨੇ 65 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਕਿਤੇ ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ
ਕਿਉਂ ਮਿਲੀ ਇੰਨੀ ਕੀਮਤ
ਐਪਲ ਇਨਸਾਈਡਰ ਮੁਤਾਬਕ, ਓਰੀਜਨਲ 4 ਜੀ.ਬੀ. ਸਟੋਰੇਜ ਵਾਲੇ ਆਈਫੋਨ ਨੂੰ ਲਿਮਟਿਡ ਪ੍ਰੋਡਕਸ਼ਨ ਕਾਰਨ ਖ਼ਾਸ ਮੰਨਿਆ ਜਾਂਦਾ ਹੈ। ਐਪਲ ਨੇ ਸ਼ੁਰੂਆਤੀ ਦਿਨਾਂ 'ਚ ਘੱਟ ਸਮਰੱਥਾ ਵਾਲੇ ਮਾਡਲ ਲਈ 'ਪਿਛਲੇ ਵਿਕਰੀ' ਦਾ ਹਵਾਲਾ ਦਿੰਦੇ ਹੋਏ 8 ਜੀ.ਬੀ. ਵੇਰੀਐਂਟ ਨੂੰ 100 ਡਾਲਰ ਜ਼ਿਆਦਾ ਕੀਮਤ ਯਾਨੀ 599 ਡਾਲਰ 'ਚ ਪੇਸ਼ ਕੀਤਾ ਸੀ। 499 ਡਾਲਰ ਕੀਮਤ ਵਾਲੇ 4 ਜੀਬੀ. ਆਈਫੋਨ ਨੂੰ 5 ਸਤੰਬਰ 2007 ਨੂੰ ਬੰਦ ਕਰ ਦਿੱਤਾ ਗਿਆ ਸੀ। ਇਸਤੋਂ ਇਲਾਵਾ ਜੋ ਆਈਫੋਨ 1.3 ਕਰੋੜ ਰੁਪਏ ਦੀ ਕੀਮਤ 'ਚ ਵੇਚਿਆ ਗਿਆ ਉਹ ਸੀਲਡ ਪੈਕ ਫੋਨ ਹੈ ਅਤੇ ਬਿਹਤਰ ਕੰਡੀਸ਼ਨ 'ਚ ਹੈ।
ਇਹ ਵੀ ਪੜ੍ਹੋ– ਤੁਸੀਂ ਵੀ ਡਾਊਨਲੋਡ ਕੀਤਾ ਹੈ ਇਨ੍ਹਾਂ 'ਚੋਂ ਕੋਈ ਐਪ ਤਾਂ ਤੁਰੰਤ ਕਰੋ ਡਿਲੀਟ ਨਹੀਂ ਤਾਂ ਖਾਲ਼ੀ ਹੋ ਸਕਦੈ ਬੈਂਕ ਖ਼ਾਤਾ
ਇਸ ਤੋਂ ਪਹਿਲਾਂ ਵੀ ਲੱਖਾਂ ਰੁਪਏ 'ਚ ਵਿਕ ਚੁੱਕਾ ਹੈ ਪੁਰਾਣਾ ਆਈਫੋਨ
ਪਹਿਲੀ ਜਨਰੇਸ਼ਨ ਦੇ ਆਈਫੋਨ ਨੂੰ ਇਸਤੋਂ ਪਹਿਲਾਂ ਵੀ ਲੱਖਾਂ ਰੁਪਏ 'ਚ ਖਰੀਦਿਆ ਗਿਆ ਹੈ। ਪਿਛਲਾ ਰਿਕਾਰਡ ਪਹਿਲੀ ਜਨਰੇਸ਼ਨ ਦੇ ਆਈਫੋਨ ਨੇ ਬਣਾਇਆ ਸੀ ਜਿਸਨੂੰ ਉਸਦੇ ਮਾਲਿਕ ਨੇ ਫਰਵਰੀ 'ਚ ਵਿਕਰੀ ਲਈ ਰੱਖਿਆ ਸੀ। ਇਸ ਫੋਨ ਨੂੰ 63,000 ਡਾਲਰ (ਕਰੀਬ 52 ਲੱਖ ਰੁਪਏ 'ਚ ਖਰੀਦਿਆ ਗਿਆ ਸੀ। ਮਾਰਚ 'ਚ ਇਕ ਹੋਰ ਆਈਫੋਨ ਨੂੰ 54,904 ਡਾਲਰ ਅਤੇ ਅਪ੍ਰੈਲ 'ਚ ਇਕ ਹੋਰ ਆਈਫੋਨ ਨੂੰ 40,320 ਡਾਲਰ 'ਚ ਵੇਚਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8