ਦੁਨੀਆ ਦੀ ਪਹਿਲੀ ਇਲੈਕਟ੍ਰਿਕ ਟੂਰਿਸਟ ਬੋਟ, ਸੈਲਾਨੀਆਂ ਨੂੰ ਘੁੰਮਾਉਣ ’ਚ ਕਰੇਗੀ ਮਦਦ

05/09/2019 5:52:29 PM

ਗੈਜੇਟ ਡੈਸਕ– ਕੈਨੇਡਾ ਦੇ ਸ਼ਹਿਰ ਨਿਆਗਰਾ ਫਾਲਸ ’ਚ ਸੈਲਾਨੀ ਬੋਟ ਰਾਹੀਂ ਘੁੰਮਣਾ ਕਾਫੀ ਪਸੰਦ ਕਰਦੇ ਹਨ। ਕਈ ਦਹਾਕਿਆਂ ਤੋਂ ਦਿ ਮੈਡ ਆਫ ਦਿ ਮਿਸਟ ਕੰਪਨੀ ਲੋਕਾਂ ਨੂੰ ਨਿਆਗਰਾ ਫਾਲਸ ਦੀ ਸੈਰ ਕਰਵਾ ਰਹੀ ਹੈ। ਹੁਣਕੰਪਨੀ ਨੇ ਵਾਤਾਵਰਣ ’ਚ ਵੱਧ ਰਹੇ ਪ੍ਰਦੂਸ਼ਣ ਦੀ ਚਿੰਤਾ ਕਰਦੇ ਹੋਏ ਦੁਨੀਆ ਦੀ ਪਹਿਲੀ ਟੂਰਿਸਟ ਇਲੈਕਟ੍ਰਿਕ ਬੋਟ ਬਣਾ ਕੇ ਜਲਦੀ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। 

ਬਿਨਾਂ ਆਵਾਜ਼ ਦੇ ਕੰਮ ਕਰੇਗੀ ਇਲੈਕਟ੍ਰਿਕ ਟੂਰਿਸਟ ਬੋਟ
ਇਹ ਟੂਰਿਸਟ ਬੋਟ ਬਿਨਾਂ ਕਿਸੇ ਵੀ ਤਰ੍ਹਾਂ ਦੀ ਆਵਾਜ਼ ਕੀਤੇ ਕੰਮ ਕਰੇਗੀ ਜਿਸ ਨਾਲ ਸੈਲਾਨੀਆਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਇਹ ਪਹਿਲੀ ਇਲੈਕਟ੍ਰਿਕ ਪੈਸੇਂਜਰ ਬੋਟ ਹੈ ਜਿਸ ਨੂੰ ਅਮਰੀਕਾ ਦੁਆਰਾ ਬਣਾਇਆ ਜਾ ਰਿਹਾ ਹੈ। ਫਿਲਹਾਲ ਇਸ ਬੋਟ ਦੇ ਪੇਅਰ ਨੂੰ ਅਮਰੀਕੀ ਰਾਜ ਵਿਸਕਾਨਸਿਨ ’ਚ ਤਿਆਰ ਕੀਤਾ ਜਾ ਰਿਹਾ ਹੈ। 
7 ਮਿੰਟ ’ਚ 80 ਫੀਸਦੀ ਤਕ ਚਾਰਜ ਹੋਣਗੀਆਂ ਬੈਟਰੀਆਂ
Catamaran ਡਿਜ਼ਾਈਨ ਨਾਬ ਬਣਾਈ ਗਈ ਇਸ ਇਲੈਕਟ੍ਰਿਕ ਟੂਰਿਸਟ ਬੋਟ ’ਚ ਆਨ ਬੋਰਡ ਲਿਥੀਅਮ ਆਇਨ ਬੈਟਰੀਆਂ ਲਗਾਈਆਂ ਗਈਆਂ ਹਨ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਬੈਟਰੀਆਂ ਨੂੰ ਸਿਰਫ 7 ਮਿੰਟਾਂ ’ਚ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। 

PunjabKesari

ਨਿਰਮਾਤਾ ਕੰਪਨੀ ਦਾ ਬਿਆਨ
ਮਿਸਟ ਕੰਪਨੀ ਦੇ ਪ੍ਰੈਜ਼ੀਡੈਂਟ ਕ੍ਰਿਸਟੋਫਰ ਐੱਮ. ਗਲਈਨ ਨੇ ਇਕ ਤਸਵੀਰ ਜਾਰੀ ਕਰਕੇ ਦੱਸਿਆ ਹੈ ਕਿ ਸਾਡੀ ਕੰਪਨੀ ਮੇਡ ਆਫ ਦਿ ਮਿਸਟ ਗ੍ਰੀਨ ਟੈਕਨਾਲੋਜੀ ਨੂੰ ਲੈ ਕੇ ਵਰਲਡ ਲੀਡਰ ਬਣ ਗਈ ਹੈ। ਨਵੀਂ ਇਲੈਕਟ੍ਰਿਕ ਟੂਰਿਸਟ ਬੋਟਸ ਸੈਲਾਨੀਾਂ ਨੂੰ ਨਿਆਗਰਾ ਫਾਲਸ ’ਚ ਹੋਰ ਵੀ ਚੰਗੀ ਤਰ੍ਹਾਂ ਘੁੰਮਾਏਗੀ। 

- ਫਿਲਹਾਲ ਦੋ ਇਲੈਕਟ੍ਰਿਕ ਬੋਟਸ ਨੂੰ ਵੱਖ-ਵੱਖ ਮਡਿਊਲਸ ’ਚ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਇਸ ਮਹੀਨੇ ਦੇ ਅੰਤ ਤਕ ਟ੍ਰਾਂਸਪੋਰਟ ਰਾਹੀਂ ਨਿਆਗਰਾ ਫਾਲਸ ਤਕ ਪਹੁੰਚਾ ਦਿੱਤਾ ਜਾਵੇਗਾ। ਉਮੀਦ ਹੈ ਕਿ ਇਸ ਸਰਵਿਸ ਨੂੰ ਇਸੇ ਸਾਲ ਸਤੰਬਰ ਮਹੀਨੇ ਤਕ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਇਲੈਕਟ੍ਰਿਕ ਟੂਰਿਸਟ ਬੋਟਸ ਮੌਜੂਦਾ ਦੋ ਵੈਸਲਸ ਵਾਲੀਆਂ ਬੋਟਸ ਨੂੰ ਰਿਪਲੇਸ ਕਰਨਗੀਆਂ ਜਿਨ੍ਹਾਂ ਨੂੰ ਸਨ 1990 ਅਤੇ 1997 ’ਚ ਬਣਾਇਆ ਗਿਆ ਸੀ।


Related News