Fire Boltt ਨੇ ਭਾਰਤ ’ਚ ਲਾਂਚ ਕੀਤੀ ਕਾਲਿੰਗ ਫੀਚਰ ਨਵੀਂ ਵਾਲੀ ਸਮਾਰਟਵਾਚ, ਜਾਣੋ ਕੀਮਤ

Sunday, Jan 29, 2023 - 06:36 PM (IST)

Fire Boltt ਨੇ ਭਾਰਤ ’ਚ ਲਾਂਚ ਕੀਤੀ ਕਾਲਿੰਗ ਫੀਚਰ ਨਵੀਂ ਵਾਲੀ ਸਮਾਰਟਵਾਚ, ਜਾਣੋ ਕੀਮਤ

ਗੈਜੇਟ ਡੈਸਕ– Fire Boltt ਨੇ ਆਪਣੀ ਨਵੀਂ ਕਾਲਿੰਗ ਫੀਚਰ ਵਾਲੀ ਸਮਾਰਟਵਾਚ Fire-Boltt Talk Ultra ਨੂੰ ਲਾਂਚ ਕਰ ਦਿੱਤਾ ਹੈ। Fire-Boltt Talk Ultra ਦੇ ਨਾਲ ਬਲੂਟੁੱਥ ਕਾਲਿੰਗ ਦਾ ਵੀ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 120 ਚੋਂ ਵੱਧ ਸਪੋਰਟਸ ਮੋਡ ਹਨ। ਫਾਇਰਬੋਲਟ ਦੀ ਇਸ ਵਾਚ ’ਚ ਬਲੱਡ ਆਕਸੀਜਨ ਸੈਂਸਰ ਵੀ ਹੈ। ਇਸ ਵਾਚ ਦੀ ਕੀਮਤ 1,999 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ ਫਲਿਪਕਾਰਟ ਤੋਂ ਇਲਾਵਾ ਕੰਪਨੀ ਦੀ ਸਾਈਟ ’ਤੇ ਵੀ ਹੋ ਰਹੀ ਹੈ। ਇਸ ਵਾਚ ਨੂੰ ਕਾਲੇ, ਨੀਲੇ, ਲਾਲ, ਗ੍ਰੇਅ ਅਤੇ ਗੁਲਾਬੀ ਰੰਗ ’ਚ ਖਰੀਦਿਆ ਜਾ ਸਕੇਗਾ।

Fire-Boltt Talk Ultra ਦੀਆਂ ਖੂਬੀਆਂ

Fire-Boltt Talk Ultra ’ਚ 1.39 ਇੰਚ ਦੀ ਐੱਲ.ਈ.ਡੀ. ਡਿਸਪਲੇਅ ਹੈ। ਇਸ ਵਿਚ ਬਲੂਟੁੱਥ ਕਾਲਿੰਗ ਦੀ ਸੁਵਿਧਾ ਮਿਲਦੀ ਹੈ ਅਤੇ ਇਸ ਲਈ ਵਾਚ ’ਚ ਮਾਈਕ੍ਰੋਫੋਨ ਅਤੇ ਸਪੀਕਰ ਦਿੱਤਾ ਗਿਆ ਹੈ। ਇਸ ਵਿਚ ਵੌਇਸ ਅਸਿਸਟੈਂਟ ਲਈ ਗੂਗਲ ਅਸਿਸਟੈਂਟ ਅਤੇ ਐਪਲ ਸਿਰੀ ਦਾ ਵੀ ਸਪੋਰਟ ਹੈ। 

Fire-Boltt Talk Ultra ਦੇ ਨਾਲ 123 ਸਪੋਰਟਸ ਮੋਡਸ ਹਨ ਜਿਨ੍ਹਾਂ ’ਚ ਰਨਿੰਗ, ਸਾਈਕਲਿੰਗ, ਸਵੀਮਿੰਗ ਆਦਿ ਸ਼ਾਮਲ ਹਨ। ਫਾਇਰਬੋਲਡ ਦੀ ਇਸ ਵਾਚ ’ਚ SpO2 ਮਾਨੀਟਰਿੰਗ ਤੋਂ ਇਲਾਵਾ ਡਾਇਨਾਮਿਕ ਹਾਰਟ ਰੇਟ ਟ੍ਰੈਕਿੰਗ, ਸਲੀਪ ਮਾਨੀਟਰਿੰਗ ਵਰਗੇ ਹੈਲਥ ਫੀਚਰਜ਼ ਹਨ। ਵਾਟਰ ਰੈਸਿਸਟੈਂਟ ਲਈ Fire-Boltt Talk Ultra ਨੂੰ IP68 ਦੀ ਰੇਟਿੰਗ ਮਿਲੀ ਹੈ। 

Fire-Boltt Talk Ultra ’ਚ ਇਨਬਿਲਟ ਗੇਮ ਵੀ ਦਿੱਤੀ ਗਈ ਹੈ ਅਤੇ ਬੈਟਰੀ ਨੂੰ ਲੈ ਕੇ 7 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ। ਇਸਨੂੰ 120 ਮਿੰਟਾਂ ’ਚ ਫੁਲ ਚਾਰਜ ਕੀਤਾ ਜਾ ਸਕਦਾ ਹੈ। ਐਪ ਦੇ ਨਾਲ 100 ਤੋਂ ਜ਼ਿਆਦਾ ਵਾਚ ਫੇਸਿਜ਼ ਮਿਲਣਗੇ।


author

Rakesh

Content Editor

Related News