ਇਸ ਘਰੇਲੂ ਕੰਪਨੀ ਨੇ ਲਾਂਚ ਕੀਤੀ ਨਵੀਂ ਸਮਾਰਟਵਾਚ, ਮਿਲੇਗੀ ਸਭ ਤੋਂ ਵੱਡੀ ਡਿਸਪਲੇਅ

11/15/2022 3:54:00 PM

ਗੈਜੇਟ ਡੈਸਕ– ਘਰੇਲੂ ਕੰਪਨੀ Fire-Boltt ਨੇ ਆਪਣੀ ਨਵੀਂ ਸਮਾਰਟਵਾਚ Fire-Boltt Ring Plus ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Fire-Boltt Ring Plus ਦੇ ਨਾਲ 1.91 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਸ ਸੈਗਮੈਂਟ ਦੀ ਸਭ ਤੋਂ ਵੱਡੀ ਡਿਸਪਲੇਅ ਵਾਲੀ ਵਾਚ ਹੈ। Fire-Boltt Ring Plus ਦੇ ਨਾਲ ਚੌਰਸ ਡਾਇਲ ਦਿੱਤਾ ਗਿਆ ਹੈ। 

ਇਸ ਵਾਚ ’ਚ 1.91 ਇੰਚ ਦੀ ਐੱਚ.ਡੀ. ਫੁਲ ਟੱਚ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 240x280 ਪਿਕਸਲ ਹੈ। ਇਸ ਵਿਚ 100 ਤੋਂ ਜ਼ਿਆਦਾ ਸਪੋਰਟਸ ਮੋਡਸ ਮਿਲਣਗੇ। Fire-Boltt Ring Plus ਦੀ ਕੀਮਤ 2,499 ਰੁਪਏ ਹੈ ਅਤੇ ਇਸਦੀ ਵਿਕਰੀ ਐਮਾਜ਼ੋਨ ਤੋਂ ਇਲਾਵਾ ਕੰਪਨੀ ਦੀ ਅਧਿਕਾਰਤ ਸਾਈਟ ’ਤੇ ਹੋ ਰਹੀ ਹੈ। ਇਹ ਸਮਾਰਟਵਾਚ ਫੁਲ ਮੈਟਲ ਬਾਡੀ ਨਾਲ ਆਉਂਦੀ ਹੈ ਅਤੇ ਇਸਨੂੰ 5 ਸਟ੍ਰੈਪ ਕਲਰ- ਬਲੈਕ, ਬਿਲਊ, ਬਿੰਜ, ਰੈੱਡ ਅਤੇ ਵਾਈਟ ’ਚ ਖਰੀਦਿਆ ਜਾ ਸਕੇਗਾ। ਇਸਦੇ ਨਾਲ ਏ.ਆਈ. ਵੌਇਸ ਅਸਿਸਟੈਂਟ ਦਾ ਵੀ ਸਪੋਰਟ ਮਿਲੇਗਾ।

Fire-Boltt Ring Plus ’ਚ ਕੁਇੱਕ ਐਕਸੈੱਸ ਫੀਚਰ ਵੀ ਮਿਲਦਾ ਹੈ ਜਿਸਦੀ ਮਦਦ ਨਾਲ ਤੁਸੀਂ ਡਾਇਲਪੈਡ, ਕਾਲ ਹਿਸਟਰੀ, ਸਿੰਕ ਕਾਨਟੈਕਟ ਆਦਿ ਨੂੰ ਤੁਰੰਤ ਐਕਸੈੱਸ ਕਰ ਸਕਦੇ ਹੋ। ਹੈਲਥ ਫੀਚਰਜ਼ ਦੇ ਤੌਰ ’ਤੇ ਇਸ ਵਿਚ SPO2 ਸੈਂਸਰ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿਚ ਹਾਈ ਰੇਟ ਟ੍ਰੈਕਿੰਗ, ਸਲੀਪ ਮਾਨੀਟਰਿੰਗ ਵੀ ਹੈ। ਇਸ ਵਾਚ ਦੇ ਨਾਲ ਕਾਲਿੰਗ ਫੀਚਰ ਮਿਲਦਾ ਹੈ ਅਤੇ ਇਸ ਲਈ ਇਸ ਵਿਚ ਮਾਈਕ੍ਰੋਫੋਨ ਅਤੇ ਇਨਬਿਲਟ ਸਪੀਕਰ ਦਿੱਤਾ ਗਿਆ ਹੈ। ਇਸ ਵਾਚ ਨਾਲ ਤੁਸੀਂ ਫੋਨ ਦੇ ਕੈਮਰੇ ਨੂੰ ਵੀ ਆਪਰੇਟ ਕਰ ਸਕਦੇ ਹੋ।


Rakesh

Content Editor

Related News