ਦੇਸੀ ਕੰਪਨੀ ਲਿਆਈ ਐਪਲ ਵਰਗੀ ਸਮਾਰਟਵਾਚ, ਜਾਣੋ ਕੀਮਤ ਤੇ ਖੂਬੀਆਂ

Tuesday, Dec 27, 2022 - 01:34 PM (IST)

ਦੇਸੀ ਕੰਪਨੀ ਲਿਆਈ ਐਪਲ ਵਰਗੀ ਸਮਾਰਟਵਾਚ, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ- ਭਾਰਤੀ ਕੰਪਨੀ ਫਾਇਰ ਬੋਲਟ ਨੇ ਆਪਣੀ ਨਵੀਂ ਸਮਾਰਟਵਾਚ Fire Boltt Gladiator ਨੂੰ ਲਾਂਚ ਕਰ ਦਿੱਤਾ ਹੈ। ਫਾਇਰ ਬੋਲਟ ਗਲੇਡੀਏਟਰ ਦੇਖਣ 'ਚ ਐਪਲ ਵਾਚ ਅਲਟਰਾ ਵਰਗੀ ਲਗਦੀ ਹੈ। ਵਾਚ ਦੇ ਨਾਲ 1.96 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜੋ ਕਾਫੀ ਬ੍ਰਾਈਟ ਹੈ। ਉੱਥੇ ਹੀ ਵਾਚ ਦੇ ਨਾਲ 123 ਤੋਂ ਜ਼ਿਆਦਾ ਸਪੋਰਟਸ ਮੋਡ, ਹਾਰਟ ਰੇਟ ਮਾਨੀਟਰ, ਬਲੱਡ ਆਕਸੀਜਨ ਮਾਨੀਟਰਿੰਗ ਸੈਂਸਰ ਵਰਗੇ ਫੀਚਰਜ਼ ਦੇ ਨਾਲ 5 GPS-ਸਪੋਰਟਿਡ ਮੋਡ ਵੀ ਮਿਲਦੇ ਹਨ। ਵਾਚ ਦੇ ਨਾਲ ਬਲੂਟੁੱਥ ਕਾਲਿੰਗ ਦਾ ਸਪੋਰਟ ਮਿਲਦਾ ਹੈ। 

Fire Boltt Gladiator ਦੀ ਕੀਮਤ

ਫਾਇਲ ਬੋਲਡ ਗਲੇਡੀਏਟਰ ਸਮਾਰਟਵਾਚ ਨੂੰ ਕਾਲੇ, ਨੀਲੇ, ਗੋਲਡ ਅਤੇ ਕਾਲੇ ਰੰਗ 'ਚ ਪੇਸ਼ ਕੀਤਾ ਗਿਆ ਹੈ। ਵਾਚ ਦੀ ਕੀਮਤ 2,499 ਰੁਪਏ ਹੈ। ਵਾਚ ਨੂੰ 30 ਦਸੰਬਰ ਦੁਪਹਿਰ 12 ਵਜੇ ਤੋਂ ਐਮਾਜ਼ੋਨ ਇੰਡੀਆ ਤੋਂ ਖ਼ਰੀਦਿਆ ਜਾ ਸਕਦਾ ਹੈ।

Fire Boltt Gladiator ਦੀਆਂ ਖੂਬੀਆਂ

ਫਾਇਲ ਬੋਲਡ ਗਲੇਡੀਏਟਰ ਸਮਾਰਟਵਾਚ 'ਚ ਬਲੂਟੁੱਥ ਕਾਲਿੰਗ ਲਈ ਇਨਬਿਲਟ ਸਪੀਕਰ ਅਤੇ ਮਾਈਕ੍ਰੋਫੋਨ ਦਾ ਸਪੋਰਟ ਮਿਲਦਾ ਹੈ। ਵਾਚ ਦੇ ਨਾਲ 1.96 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ, ਜੋ 600 ਨਿਟਸ ਦੀ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਵਾਚ 'ਚ ਅਲਟਰਾ-ਨੈਰੋ ਫਰੇਮ ਡਿਜ਼ਾਈਨ ਮਿਲਦਾ ਹੈ। ਵਾਚ ਦਿਸਣ 'ਚ ਐਪਲ ਵਾਚ ਅਲਟਰਾ ਵਰਗੀ ਹੈ। ਵਾਚ ਦੇ ਨਾਲ ਰਨਿੰਗ, ਵਾਕਿੰਗ ਅਤੇ ਯੋਗਾ ਵਰਗੇ 123 ਤੋਂ ਜ਼ਿਆਦਾ ਸਪੋਰਟਸ ਮੋਡ ਦਾ ਸਪੋਰਟ ਮਿਲਦਾ ਹੈ। ਫਾਇਰ ਬੋਲਟ ਗਲੇਡੀਏਟਰ ਸਮਾਰਟਵਾਚ 'ਚ ਵਾਟਰ ਰੈਸਿਸਟੈਂਟ ਅਤੇ ਡਸਟ ਰੈਸਿਸਟੈਂਟ ਲਈ IP67 ਰੇਟਿੰਗ ਮਿਲਦੀ ਹੈ।

ਫਾਇਰ ਬੋਲਡ ਗਲੇਡੀਏਟਰ ਸਮਾਰਟਵਾਚ ਦੇ ਐਕਟੀਵਿਟੀ ਅਤੇ ਫਿਟਨੈੱਸ ਟ੍ਰੈਕਿੰਗ ਦੀ ਗੱਲ ਕਰੀਏ ਤਾਂ ਇਸਦੇ ਨਾਲ ਹਾਰਟ ਰੇਟ ਮਾਨੀਟਰ, ਬਲੱਡ ਆਕਸੀਜਨ ਮਾਨੀਟਰਿੰਗ ਲਈ SpO2 ਸੈਂਸਰ, ਸਪੀਲ ਮਾਨੀਟਰਿੰਗ ਅਤੇ ਫੀਮੇਲ ਹੈਲਥ ਮਾਨੀਟਰਿੰਗ ਵਰਗੇ ਫੀਚਰਜ਼ ਮਿਲਦੇ ਹਨ। 

ਸਮਾਰਟਵਾਚ 'ਚ 8 ਵੱਖ-ਵੱਖ ਮੈਨਿਊ ਡਿਜ਼ਾਈਨ ਅਤੇ ਡਾਇਲਰ ਐਪਸ ਪ੍ਰੀ-ਇੰਸਟਾਲ ਮਿਲਦੇ ਹਨ। ਵਾਚ 'ਚ ਹੋਰ ਫੀਚਰਜ਼ ਦੇ ਰੂਪ 'ਚ ਕੈਲਕੁਲੇਟਰ, ਵੈਦਰ ਅਪਡੇਟ ਅਤੇ ਅਲਾਰਮ ਦਾ ਸਪੋਰਟ ਹੈ। ਵਾਚ ਦੇ ਨਾਲ 7 ਦਿਨਾਂ ਤਕ ਦਾ ਬੈਟਰੀ ਬੈਕਅਪ ਅਤੇ 20 ਦਿਨਾਂ ਤਕ ਦਾ ਸਟੈਂਡਬਾਈ ਟਾਈਮ ਮਿਲਦਾ ਹੈ। ਸਮਾਰਟਵਾਚ ਨਾਲ ਕੁਇਕ ਚਾਰਜਿੰਗ ਸਪੋਰਟ ਵੀ ਮਿਲਦਾ ਹੈ।


author

Rakesh

Content Editor

Related News