Vivo ਡਿਸਪਲੇਅ ''ਤੇ ਫਿੰਗਰਪ੍ਰਿੰਟ ਸਕੈਨਰ ਨਾਲ ਪੇਸ਼ ਕਰੇਗੀ ਆਪਣਾ ਸਮਾਰਟਫੋਨ

Saturday, Dec 16, 2017 - 06:00 PM (IST)

Vivo ਡਿਸਪਲੇਅ ''ਤੇ ਫਿੰਗਰਪ੍ਰਿੰਟ ਸਕੈਨਰ ਨਾਲ ਪੇਸ਼ ਕਰੇਗੀ ਆਪਣਾ ਸਮਾਰਟਫੋਨ

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਸਮਾਰਟਫੋਨ ਦੀ ਡਿਸਪਲੇਅ 'ਤੇ ਫਿੰਗਰਪ੍ਰਿੰਟ ਸਕੈਨਰ ਦੇਣ ਵਾਲੀ ਦੁਨਿਆ ਦੀ ਪਹਿਲੀ ਕੰਪਨੀ ਬਣ ਸਕਦੀ ਹੈ। ਇਸ ਦੇ ਲਈ ਵੀਵੋ ਨੇ Synaptics ਨਾਂ ਦੀ ਕੰਪਨੀ ਨਾਲ ਸਮਝੌਤਾ ਕੀਤਾ ਹੈ। ਵੀਵੋ ਅਤੇ Synaptics ਫੋਨ ਦੀ ਡਿਸਪਲੇਅ 'ਤ ਹੀ ਫਿੰਗਰਪ੍ਰਿੰਟ ਸਕੈਨਰ ਦੇਣ ਲਈ ਸਾਂਝੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਸੈਮਸੰਗ ਅਤੇ ਐਪਲ ਲੰਮੇ ਸਮੇਂ ਤੋਂ ਤੁਹਾਡੇ ਸਮਾਰਟਫੋਨ 'ਚ ਫਿਜੀਕਲ ਫਿੰਗਰਪ੍ਰਿੰਟ ਸਕੈਨਰ ਦੇਣ ਦੀ ਗੱਲ ਕਰ ਰਹੇ ਸੀ, ਪਰ ਹਾਲ ਹੀ 'ਚ ਲਾਂਚ ਹੋਏ ਸੈਮਸੰਗ ਗੈਲੇਕਸੀ S8 ਪਲੱਸ ਅਤੇ ਆਈਫੋਨ X ਦੀ ਡਿਸਪਲੇਅ 'ਚ ਅਜਿਹਾ ਕੋਈ ਵੀ ਫੀਚਰ ਦੇਖਣ ਨੂੰ ਨਹੀ ਮਿਲਿਆ ਹੈ।

ਸਮਾਰਟਫੋਨ ਦੀ ਡਿਸਪਲੇਅ 'ਤੇ ਫਿੰਗਰਪ੍ਰਿੰਟ ਸਕੈਨਰ ਆਉਣ ਦਾ ਮਤਲਬ ਕਿ ਇਹ ਪਿਓਰ ਬੇਜ਼ਲ ਲੈੱਸ ਡਿਸਪਲੇਅ ਹੈਂਡਸੈੱਟ ਹੋਣਗੇ। ਡਿਸਪਲੇਅ 'ਚ ਮੌਜ਼ੂਦ ਫਿੰਗਰਪ੍ਰਿੰਟ ਸਕੈਨਰ ਦੇ ਰਾਹੀਂ ਯੂਜ਼ਰ ਆਪਣੇ ਫੋਨ ਨੂੰ ਆਸਾਨੀ ਨਾਲ ਅਨਲਾਕ ਕਰ ਸਕਣਗੇ। ਯੂਜ਼ਰ ਨੂੰ ਦੱਸ ਦਿੱਤਾ ਜਾਂਦਾ ਹੈ ਕਿ ਸੈਮਸੰਗ, ਹੁਵਾਵੇ , ਸ਼ਿਓਮੀ ਅਤੇ ਓਪੋ ਤੋਂ ਬਾਅਦ ਵੀਵੋ 5ਵੀਂ ਸਭ ਤੋਂ ਜਿਆਦਾ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਹੈ।

ਸਮਾਰਟਫੋਨ ਦੀ ਡਿਸਪਲੇਅ ਨੂੰ ਫਾਸਟ ਅਤੇ ਸਕਿਓਰ ਬਣਾਉਣ ਲਈ Synaptics ਸਮਾਰਟਫੋਨ ਦੇ ਯੂਜ਼ਰ ਇੰਟਰਫੇਸ 'ਚ ਵੀ ਬਦਲਾਅ ਕਰ ਸਕਦੀ ਹੈ। ਇਸ ਤੋਂ ਪਹਿਲਾਂ ਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਆਪਣੇ ਆਈਫੋਨ X 'ਚ ਫਿੰਗਰਪ੍ਰਿੰਟ ਸਕੈਨਰ ਦੇਣ ਦਾ ਦਾਅਵਾ ਕੀਤਾ ਸੀ , ਪਰ ਰਿਪੋਰਟ ਅਨੁਸਾਰ ਡਿਸਪਲੇਅ 'ਤੇ ਨਜ਼ਰ ਆਉਣ ਵਾਲਾ ਪੈਟਰਨ ਫਿੰਗਰਪ੍ਰਿੰਟ ਸਕੈਨਰ ਨਹੀਂ ਬਲਕਿ ਫੇਸ਼ੀਅਲ ਰਿਕੋਗਾਨੀਏਸ਼ਨ ਫੀਚਰ ਹੈ।


Related News