FIIL DIVA PRO ਹੈੱਡਫੋਨ ਭਾਰਤ ''ਚ ਹੋਏ ਲਾਂਚ

11/19/2017 5:41:24 PM

ਜਲੰਧਰ-ਆਡੀਓ ਨਿਰਮਾਤਾ ਕੰਪਨੀ FIIL ਨੇ ਚੀਨ ਤੋਂ ਬਾਹਰ ਹਾਲ ਹੀ ਭਾਰਤ 'ਚ ਹਾਈ-ਐਂਡ ਹੈੱਡਫੋਨ ਪੇਅਰ ਨੂੰ ਪੇਸ਼ ਕਰ ਦਿੱਤਾ ਹੈ, ਜਿਸ ਦਾ ਨਾਂ DIVA PRO ਹੈੱਡਫੋਨ ਹੈ। ਵਾਇਰਲੈੱਸ ਹੈੱਡਫੋਨ ਇਕ ਆਨ ਈਅਰ ਅਨੁਭਵ ਪ੍ਰਦਾਨ ਕਰਦਾ ਹੈ ਅਤੇ ਵੱਖ ਵੱਖ ਅੰਬੀਨਟ ਫਿਲਟਰਾਂ ਨਾਲ ਖਰੀਦਣ ਲਈ ਉਪਲੱਬਧ ਹਨ।

PunjabKesari

ਸਪੈਸੀਫਿਕੇਸ਼ਨ-
ਇਸ ਹੈੱਡਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ DIVA PRO ਹੈੱਡਫੋਨ 4GB ਰੈਮ ਇੰਟਰਨਲ ਸਟੋਰੇਜ ਨਾਲ ਆਉਦੇ ਹਨ ,ਜਿਸ 'ਚ 1000 Songs ਸਟੋਰ ਕੀਤੇ ਜਾ ਸਕਦੇ ਹਨ। ਇਹ ਹੈੱਡਫੋਨ ਹਾਈ ਰੇਂਜ ਆਡੀਓ ਸਰਟੀਫਿਕੇਸ਼ਨ ਅਤੇ ਵੱਖ ਆਡੀਓ ਕੋਡਕ ਜਿਵੇ Flac, AAC, MP3, APE, WAV and OGG ਦੀ ਸੁਪੋਟ ਨਾਲ ਆਉਦੇ ਹਨ। ਇਸ ਤੋਂ ਇਲਾਵਾ ਹੈੱਡਫੋਨ ਕਵਾਲਕਾਮ ਦੇ aptX codec ਦੀ ਸਮੱਰਥਨ ਪ੍ਰਾਪਤ ਹੈ, ਜਿਸ ਦਾ ਅਰਥ ਹੈ ਕਿ ਖਰੀਦਾਰ ਬਲੂਟੁੱਥ ਕੁਨੈਕਸ਼ਨ ਰਾਹੀਂ ਵਧੀਆ ਗੁਣਵੱਤਾ ਵਾਲੇ ਮਿਊਜ਼ਿਕ ਨੂੰ ਰਿਲੇ ਕਰ ਸਕਦਾ ਹੈ। 

ਇਸ ਤੋਂ ਇਲਾਵਾ ਕੁਝ ਤਕਨੀਕੀ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਹੈੱਡਫੋਨਜ਼'ਚ 15Hz ਤੋਂ 22KHz ਤੱਕ ਬਲੂਟੁੱਥ ਮੋਡ 'ਚ ਆਵ੍ਰਿਤੀ ਰੇਂਜ ਅਤੇ ਵਾਇਰਡ ਮੋਡ 10Hz ਤੋਂ 40KHz ਤੱਕ ਕੰਮ ਕਰ ਸਕਦਾ ਹੈ। ਇਹ ਹੈੱਡਫੋਨ 32mm ਟਾਇਟੇਨੀਅਮ ਡਰਾਈਵਰ ਦੀ ਵਰਤੋਂ ਕਰਦਾ ਹੈ ਅਤੇ 330 ਫੁੱਟ ਤੱਕ ਕੁਨੈਕਟੀਵਿਟੀ ਰੇਂਜ ਦਿੰਦਾ ਹੈ। 

ਕੀਮਤ ਅਤੇ ਉਪਲੱਬਧਤਾ-
ਇਨ੍ਹਾਂ ਹੈੱਡਫੋਨ ਦੀ ਕੀਮਤ 27,999 ਰੁਪਏ ਹੈ। ਫਿਲ ਦੁਆਰਾ ਇਹ ਹੈੱਡਫੋਨ ਬਲੈਕ, ਵਾਇਟ ਅਤੇ ਰੈੱਡ ਕਲਰ ਆਪਸ਼ਨਜ਼ 'ਚ ਉਪਲੱਬਧ ਹਨ। ਇਹ ਹੈੱਡਫੋਨ 1 ਸਾਲ ਦੀ ਵਾਰੰਟੀ ਨਾਲ ਆਉਦੇ ਹਨ। ਇਸ ਤੋਂ ਇਲਾਵਾ ਈ-ਕਾਮਰਸ ਪੋਰਟੇਲਜ਼ ਜਿਵੇਂ ਕਿ ਅਮੇਜ਼ਨ ਜਾਂ ਪੇਟੀਅਮ ਤੋਂ ਖਰੀਦੇ ਜਾ ਸਕਦੇ ਹਨ।


Related News