1.4-ਲੀਟਰ T-Jet ਦਮਦਾਰ ਇੰਜਣ ਨਾਲ ਲੈਸ ਹੈ Fiat ਦੀ ਇਹ ਕਾਰ

Saturday, Sep 24, 2016 - 04:47 PM (IST)

1.4-ਲੀਟਰ T-Jet ਦਮਦਾਰ ਇੰਜਣ ਨਾਲ ਲੈਸ ਹੈ Fiat ਦੀ ਇਹ ਕਾਰ

ਜਲੰਧਰ -ਇਤਾਲਵੀ ਵਾਹਨ ਨਿਰਮਾਤਾ ਕੰਪਨੀ ਫਿਏਟ ਨੇ ਨਵੀਂ ਅਰਬਨ ਕ੍ਰਾਸ ਕਾਰ ਲਾਂਚ ਕਰ ਦਿੱਤੀ ਹੈ ਜਿਸਦੀ ਦਿੱਲੀ ''ਚ ਐਕਸ-ਸ਼ੋਰੂਮ ਕੀਮਤ 6.85 ਲੱਖ ਰੁਪਏ ਤੋਂ ਸ਼ੁਰੂ ਹੋ ਕੇ 9.85 ਲੱਖ ਰੁਪਏ ਟਾਪ ਵੇਰਿਅੰਟ) ਤੱਕ ਜਾਂਦੀ ਹੈ।  ਇਸ ਕਾਰ ਦੀ ਡਿਲੀਵਰੀ 1 ਅਕਤੂਬਰ ਤ ਸ਼ੁਰੂ ਹੋਵੇਗੀ।

 
ਇਸ ਕਾਰ ''ਚ ਕੰਪਨੀ ਨੇ ਕਈ ਨਵੇ ਅਪਡੇਟ ਕੀਤੇ ਹਨ। ਇਸ ''ਚ ਐੱਲ. ਈ. ਡੀ ਡੀ. ਆਰ. ਐੱਲ, ਕ੍ਰੋਮ ਗ੍ਰਿਲ, 16-ਇੰਚ ਕੇ ਔਲਾਏ ਵ੍ਹੀਲ ਸ਼ਾਮਿਲ ਹਨ। ਕਾਰ ਦੇ ਐਕਟਿੱਵ ਅਤੇ ਡਾਯਨਾਮਿਕ ਵੇਰਿਅੰਟ ''ਚ 1.3-ਲੀਟਰ ਮਲਟੀਜੈੱਟ ਡੀਜ਼ਲ ਇੰਜਨ ਲਗਾ ਹੈ ਜੋ 92 ਬੀ. ਐੱਚ. ਪੀ ਕੀ ਪਾਵਰ ਦਿੰਦਾ ਹੈ। ਉਥੇ ਹੀ ਕਾਰ ਦੇ ਟਾਪ ਮਾਡਲ ''ਚ 1.4-ਲੀਟਰ T-Jet ਪੈਟਰੋਲ ਇੰਜਣ ਲਗਾ ਹੈ ਜੋ 138 ਬੀ. ਐੱਚ. ਪੀ ਦੀ ਪਾਵਰ ਦਿੰਦਾ ਹੈ। ਦੋਨੋਂ ਹੀ ਇੰਜਣਾਂ ਨੂੰ 5-ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।
 
ਹੋਰ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਕਾਰ ''ਚ 5-ਇੰਚ ਟੱਚ ਸਕ੍ਰੀਨ ਇੰਫੋਟੇਨਮੇਂਟ ਸਿਸਟਮ, ਬਲੂਟੁੱਥ, ਯੂ.ਐੱਸ. ਬੀ, ਆਕਸ ਕੁਨੈੱਕਟੀਵਿਟੀ, ਨੈਵੀਗੇਸ਼ਨ ਜਿਹੈ ਕਈ ਫੀਚਰ੍''ਚ ਮੌਜੂਦ ਹੈ।

Related News