fiat ਨੇ ਜ਼ਿਆਦਾ ਪਾਵਰ ਦੇ ਨਾਲ ਲਾਂਚ ਕੀਤੀ Linea, Punto EVO, Avventura
Monday, Jul 11, 2016 - 11:24 AM (IST)

ਜਲੰਧਰ : ਫਿਏਟ ਨੇ ਲੀਨੀਆ, ਪੁੰਟੋ ਈਵੋ ਅਤੇ ਅਵੰਟੁਰਾ ਦੇ ਨਵੇਂ ਵੇਰਿਅੰਟਸ ਨੂੰ ਲਾਂਚ ਕੀਤਾ ਹੈ ਜਿਸ ''ਚ ਜ਼ਿਆਦਾ ਪਾਵਰਫੁੱਲ ਇੰਜਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਦੀ ਕੀਮਤ 6.81 ਲੱਖ ਤੋਂ 10. 47 ਲੱਖ ਰੁਪਏ (ਐਕਸ-ਸ਼ੋਰੂਮ ਦਿੱਲੀ) ਦੇ ਵਿਚਕਾਰ ਰੱਖੀ ਗਈ ਹੈ। ਕੰਪਨੀ ਦੇ ਬਿਆਨ ਦੇ ਮੁਤਾਬਕ ਲੀਨੀਆ, ਪੁੰਟੋ ਈਵੋ ਪਾਵਰਟੈਕ ਅਤੇ ਅਵੰਟੁਰਾ ਪਾਵਰਟੈੱਕ ਜ਼ਿਆਦਾ ਪਾਵਰ ਡੀਜਲ ਇੰਜਣਸ, ਟਚ ਸਕ੍ਰੀਨ ਇੰਫੋਟੇਨਮੈਂਟ ਸਿਸਟਮ ਅਤੇ ਨੈਵੀਗੇਸ਼ਨ ਦੇ ਨਾਲ ਆਉਂਦੀ ਹੈ।
- ਲੀਨੀਆ ਡੀਜਲ ਦਾ ਪਾਵਰਫੁੱਲ ਇੰਜਣ 125ਪੀ. ਐੱਸ ਦੀ ਪਾਵਰ ਪੈਦਾ ਕਰਦਾ ਹੈ ਅਤੇ ਇਸ ਦੀ ਕੀਮਤ 7.82 ਲੱਖ ਤੋਂ 10.47 ਲੱਖ ਰੁਪਏ ਦੇ ਵਿਚਕਾਰ ਹੈ।
- ਪੁੰਟੋ ਇਵੋ ''ਚ ਲਗਾ ਇੰਜਣ 93 ਪੀ. ਐੱਸ ਦੀ ਪਾਵਰ ਜਨਰੇਟ ਕਰਦਾ ਹੈ ਅਤੇ ਇਸ ਦੀ ਕੀਮਤ 6.81 ਲੱਖ ਤੋਂ ਸ਼ੁਰੂ ਹੋ ਕੇ 7.92 ਲੱਖ ਤੱਕ ਜਾਂਦੀ ਹੈ।
- ਕਰਾਸਓਵਰ ਅਵੰਟੁਰਾ 93 ਪੀ. ਐੱਸ ਦੀ ਪਾਵਰ ਦੇ ਨਾਲ 7.87 ਲੱਖ ਤੋਂ 9.28 ਲਖ ਰੁਪਏ ''ਚ ਆਉਂਦੀ ਹੈ।