Tata Nexon, Honda Amaze ''ਤੇ ਬੰਪਰ ਡਿਸਕਾਊਂਟ, ਫੈਸਟਿਵ ਸੀਜ਼ਨ ''ਚ ਕਾਰ ਖਰੀਦਣਾ ਹੋਇਆ ਸੌਖਾ
Wednesday, Oct 01, 2025 - 04:01 PM (IST)

ਗੈਜੇਟ ਡੈਸਕ- ਨਰਾਤੇ ਅਤੇ ਦੁਰਗਾ ਪੂਜਾ ਦੇ ਸਮਾਪਨ ਨਾਲ ਹੀ ਹੁਣ ਦੀਵਾਲੀ ਨੇੜੇ ਆ ਗਈ ਹੈ ਅਤੇ ਫੈਸਟਿਵ ਸੀਜ਼ਨ 'ਚ ਕਾਰ ਕੰਪਨੀਆਂ ਨੇ ਗਾਹਕਾਂ ਦਾ ਧਿਆਨ ਖਿੱਚਣ ਲਈ ਧਮਾਕੇਦਾਰ ਆਫਰ ਲਾਂਚ ਕੀਤੇ ਹਨ। GST 2.0 ਲਾਗੂ ਹੋਣ ਤੋਂ ਬਾਅਦ ਗੱਡੀਆਂ ਦੀਆਂ ਬੇਸ ਕੀਮਤਾਂ ਘੱਟੀਆਂ ਹਨ, ਜਿਸ ਨਾਲ ਹੁਣ ਕੰਪਨੀਆਂ ਵੱਲੋਂ ਫੈਸਟਿਵ ਡਿਸਕਾਊਂਟ, ਬੋਨਸ, ਐਕਸਚੇਂਜ ਸਕੀਮ ਅਤੇ ਕਾਰਪੋਰੇਟ ਡੀਲਾਂ ਰਾਹੀਂ ਹੋਰ ਵੱਧ ਬਚਤ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਟਾਟਾ ਨੇਕਸਨ ‘ਤੇ ਸਭ ਤੋਂ ਵੱਧ ਫਾਇਦਾ
ਇਸ ਤਿਉਹਾਰੀ ਸੀਜ਼ਨ 'ਚ ਟਾਟਾ ਨੇਕਸਨ ਸਭ ਤੋਂ ਵੱਧ ਆਕਰਸ਼ਕ ਡੀਲ ਪੇਸ਼ ਕਰ ਰਹੀ ਹੈ। ਗਾਹਕਾਂ ਨੂੰ ਕੁੱਲ ਮਿਲਾ ਕੇ ਲਗਭਗ 2 ਲੱਖ ਰੁਪਏ ਤੱਕ ਦਾ ਲਾਭ ਹੋ ਰਿਹਾ ਹੈ। ਇਸ 'ਚ 1.55 ਲੱਖ ਰੁਪਏ ਦੀ GST ਕਟੌਤੀ ਅਤੇ ਬਾਕੀ 45,000 ਰੁਪਏ ਕੈਸ਼ ਡਿਸਕਾਊਂਟ, ਸਕ੍ਰੈਪੇਜ ਆਫਰ ਅਤੇ ਕਾਰਪੋਰੇਟ ਡੀਲਾਂ ਰਾਹੀਂ ਮਿਲਦੇ ਹਨ।
ਇਹ ਵੀ ਪੜ੍ਹੋ : 160 ਦਿਨਾਂ ਤੱਕ Recharge ਦੀ ਟੈਨਸ਼ਨ ਖ਼ਤਮ, BSNL ਦਾ ਧਮਾਕੇਦਾਰ ਆਫ਼ਰ
ਹੋਂਡਾ Elevate ਅਤੇ Amaze 'ਤੇ ਖਾਸ ਆਫਰ
Elevate SUV 'ਤੇ ਗਾਹਕਾਂ ਨੂੰ ਲਗਭਗ 1.22 ਲੱਖ ਰੁਪਏ ਤੱਕ ਦੀ ਬਚਤ ਮਿਲ ਰਹੀ ਹੈ, ਜਿਸ 'ਚ 91,100 ਰੁਪਏ GST ਕਟੌਤੀ ਅਤੇ 31,000 ਰੁਪਏ ਡੀਲਰ ਬੋਨਸ ਸ਼ਾਮਲ ਹੈ।
Amaze (ਦੂਜੀ ਜਨਰੇਸ਼ਨ) 'ਤੇ 97,200 ਰੁਪਏ ਤੱਕ ਦਾ ਲਾਭ ਦਿੱਤਾ ਜਾ ਰਿਹਾ ਹੈ।
Amaze (ਤੀਜੀ ਜਨਰੇਸ਼ਨ, ZX CVT ਟੌਪ-ਐਂਡ ਵੈਰੀਐਂਟ) ‘ਤੇ ਸਭ ਤੋਂ ਵੱਧ 1.60 ਲੱਖ ਰੁਪਏ ਤੱਕ ਦੀ ਛੂਟ, ਜਿਸ 'ਚ 1.20 ਲੱਖ ਰੁਪਏ GST ਕਟੌਤੀ ਅਤੇ 40,000 ਰੁਪਏ ਐਕਸਚੇਂਜ ਬੋਨਸ ਸ਼ਾਮਲ ਹੈ।
ਮਾਰੁਤੀ ਸੁਜ਼ੂਕੀ ਦੀ ਪੂਰੀ ਰੇਂਜ 'ਤੇ ਆਫਰ
- ਮਾਰੁਤੀ ਸੁਜ਼ੂਕੀ ਨੇ ਐਂਟਰੀ ਲੈਵਲ ਤੋਂ ਲੈ ਕੇ ਪ੍ਰੀਮੀਅਮ ਕਾਰਾਂ ਤੱਕ ਵੱਡੇ ਡਿਸਕਾਊਂਟ ਦਾ ਐਲਾਨ ਕੀਤਾ ਹੈ।
- WagonR 'ਤੇ 75,000 ਰੁਪਏ ਤੱਕ ਦਾ ਫਾਇਦਾ।
- Baleno 'ਤੇ 70,000 ਰੁਪਏ ਤੱਕ ਦੀ ਛੂਟ।
- ਪਾਪੁਲਰ SUV Brezza 'ਤੇ 45,000 ਰੁਪਏ ਤੱਕ ਦਾ ਆਫਰ।
ਇਹ ਵੀ ਪੜ੍ਹੋ : Activa ਅਤੇ Splendor ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਸਸਤੇ
ਹੁੰਡਈ Exter ‘ਤੇ ਵੀ ਧਮਾਕਾ
ਹੁੰਡਈ ਦੀ ਨਵੀਂ ਬਜਟ SUV Exter 'ਤੇ ਵੀ 60,000 ਰੁਪਏ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ। ਇਹ ਆਫਰ ਖਾਸ ਤੌਰ ‘ਤੇ AMT ਅਤੇ CNG ਵੈਰੀਐਂਟ ‘ਤੇ ਫੋਕਸ ਕੀਤਾ ਗਿਆ ਹੈ। GST 2.0 ਅਤੇ ਤਿਉਹਾਰਾਂ ਦੇ ਆਫ਼ਰ ਕਾਰਨ ਗੱਡੀਆਂ ਦੀ ਖਰੀਦਦਾਰੀ ਹੁਣ ਪਹਿਲਾਂ ਤੋਂ ਜ਼ਿਆਦਾ ਸੌਖੀ ਅਤੇ ਸਸਤੀ ਹੋ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8