ਜਾਣੋ MSI ਦੇ ਬਿਹਤਰੀਨ ਗੇਮਿੰਗ ਲੈਪਟਾਪ ਦੇ ਫੀਚਰਸ

Monday, Nov 21, 2016 - 06:08 PM (IST)

ਜਾਣੋ MSI ਦੇ ਬਿਹਤਰੀਨ ਗੇਮਿੰਗ ਲੈਪਟਾਪ ਦੇ ਫੀਚਰਸ
ਜਲੰਧਰ- ਤਾਈਵਾਨੀ ਮਲਟੀਨੈਸ਼ਨਲ ਇਨਫਾਰਮੇਸ਼ਨ ਟੈਕਨਾਲੋਜੀ ਕੰਪਨੀ ਐੱਮ.ਐੱਸ.ਆਈ. (Micro-Star International Co) ਨੇ ਨਵਾਂ GS63VR Stealth ਗੇਮਿੰਗ ਲੈਪਟਾਪ ਕੁਝ ਦਿਨ ਪਹਿਲਾਂ ਹੀ ਲਾਂਚ ਕੀਤਾ ਹੈ। ਇਸ ਖਾਸ ਲੈਪਟਾਪ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਇਹ ਯੂਜ਼ਰ ਦੀ ਜ਼ਿੰਦਗੀ ਹੀ ਬਦਲ ਦੇਵੇਗਾ। 
ਇਸ ਲੈਪਟਾਪ ''ਚ Nvidia’s ਦਾ GeForce GTX 1060 (GPU) ਗ੍ਰਾਫਿਕ ਕਰਡ ਮਿਲੇਗਾ। ਇਹ 60 ਫਰੇਮ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਗੇਮਸ ਪਲੇਅ ਕਰੇਗਾ ਜਿਸ ਨਾਲ ਤੁਹਾਨੂੰ ਪਹਿਲਾਂ ਨਾਲੋਂ ਕਾਫੀ ਬਿਹਤਰੀਨ ਗੇਮਿੰਗ ਐਕਸਪੀਰੀਅੰਸ ਮਿਲੇਗਾ। 
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 16GB DDR4/2133 RAM ਦੇ ਨਾਲ ਇੰਟੈਲ 6th-ਜੈਨ ਕਵਾਡ-ਕੋਰ Core i7-6700HQ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਫਾਸਟ ਪ੍ਰੋਸੈਸਿੰਗ ਕਰਨ ''ਚ ਮਦਦ ਕਰੇਗਾ। ਇਸ ਲੈਪਟਾਪ ''ਚ ਖਾਸ 4ਕੇ ਪੈਨਲ ਨਾਲ ਲੈਸ 15.6-ਇੰਚ ਦੀ ਸਕਰੀਨ ਲੱਗੀ ਹੈ ਜੋ ਲਾਈਟ ਐਂਟੀ-ਗਲੇਰ ਕੋਟਿੰਗ ਅਤੇ ਵਾਈਡ-ਐਂਗਲ ਨੂੰ ਸਪੋਰਟ ਕਰਦੀ ਹੈ। 
ਇਸ ਲੈਪਟਾਪ ''ਚ 3 ਜ਼ੋਨ ਲਾਈਟਿੰਗ ਤਕਨੀਕ ਨਾਲ ਲੈਸ ਬੈਕਲਿਟ ਕੀ-ਬੋਰਡ ਮੌਜੂਦ ਹੈ ਜਿਸ ਵਿਚ 10-ਕੀ ਨੰਬਰ ਪੈਡ ਅਲੱਗ ਤੋਂ ਦਿੱਤਾ ਗਿਆ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿਚ 3 ਯੂ.ਐੱਸ.ਬੀ. ਟਾਈ-ਏ (5GBps), 1 ਯੂ.ਐੱਸ.ਬੀ. ਟਾਈਪ-ਏ (480MBps), 1 ਥੰਡਰਬੋਲਟ 3.0 ਪੋਰਟ, HDMI 2.0 ਅਤੇ 1 ਮਿੰਨੀ ਡਿਸਪਲੇ ਪੋਰਟ ਮੌਜੂਦ ਹੈ।

Related News