ਸਾਵਧਾਨ! ਸ਼ਾਓਮੀ ਦਾ ਨਵਾਂ ਪ੍ਰੋਡਕਟ ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

Monday, Nov 23, 2020 - 06:36 PM (IST)

ਗੈਜੇਟ ਡੈਸਕ– ਭਾਰਤ ’ਚ ਸਭ ਤੋਂ ਜ਼ਿਆਦਾ ਮਾਰਕੀਟ ਸ਼ੇਅਰ ਦੇ ਨਾਲ ਚੀਨੀ ਕੰਪਨੀ ਸ਼ਾਓਮੀ ਨੰਬਰ 1 ’ਤੇ ਹੈ। ਇਸ ਬ੍ਰਾਂਡ ਦੇ ਪ੍ਰਸਿੱਧ ਹੋਣ ਦੇ ਚਲਦੇ ਢੇਰਾਂ ਨਕਲੀ ਪ੍ਰੋਡਕਟਸ ਸ਼ਾਓਮੀ ਦੀ ਬ੍ਰਾਂਡਿੰਗ ਨਾਲ ਵੇਚੇ ਜਾ ਰਹੇ ਹਨ। ਹੁਣ ਚੇਨਈ ਅਤੇ ਬੈਂਗਲੁਰੂ ’ਚ ਨਕਲੀ ਸ਼ਾਓਮੀ ਪ੍ਰੋਡਕਟਸ ਸਪਲਾਈ ਕਰਨ ਵਾਲਿਆਂ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ 33.3 ਲੱਖ ਰੁਪਏ ਕੀਮਤ ਦੇ ਨਕਲੀ ਪ੍ਰੋਡਕਟਸ ਜ਼ਬਤ ਕੀਤੇ ਹਨ। ਅਕਤੂਬਰ ਅਤੇ ਨਵੰਬਰ ਮਹੀਨੇ ’ਚ ਤਿੰਨ ਸਪਲਾਇਰਾਂ ’ਤੇ ਹੋਏ ਛਾਪੇਮਾਰੀ ਤੋਂ ਬਾਅਦ ਬਾਜ਼ਾਰ ’ਚੋਂ ਢੇਰਾਂ ਅਜਿਹੇ ਪ੍ਰੋਡਕਟਸ ਮਿਲੇ ਹਨ ਜਿਨ੍ਹਾਂ ਨੂੰ ਸ਼ਾਓਮੀ ਦੀ ਬ੍ਰਾਂਡਿੰਗ ਨਾਲ ਵੇਚਿਆ ਜਾ ਰਿਹਾ ਸੀ। 

ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ

ਸ਼ਾਓਮੀ ਨੇ ਖ਼ੁਦ ਇਨ੍ਹਾਂ ਸਪਲਾਇਰਾਂ ਖਿਲਾਫ ਐਕਸ਼ਨ ਲਿਆ ਅਤੇ ਪੁਲਸ ਟੀਮ ਨਾਲ ਜਾ ਕੇ ਕੰਪਨੀ ਦੇ ਨੁਮਾਇੰਦੇ ਨੇ 3000 ਤੋਂ ਜ਼ਿਆਦਾ ਨਕਲੀ ਪ੍ਰੋਡਕਟਸ ਜ਼ਬਤ ਕਰਵਾਏ। ਇਨ੍ਹਾਂ ’ਚ ਮੋਬਾਇਲ ਬੈਕ ਕੇਸ ਤੋਂ ਲੈ ਕੇ ਹੈੱਡਫੋਨਜ਼, ਪਾਵਰ ਬੈਂਕਸ, ਚਾਰਜਰ ਅਤੇ ਈਅਰਫੋਨਸ ਆਦਿ ਸ਼ਾਮਲ ਸਨ। ਚੇਨਈ ਅਤੇ ਬੈਂਗਲੁਰੂ ਦੋਵਾਂ ਸ਼ਹਿਰਾਂ ਤੋਂ 24.9 ਲੱਖ ਰੁਪਏ ਅਤੇ 8.4 ਲੱਖ ਰੁਪਏ ਕੀਮਤ ਦੇ ਨਕਲੀ ਮੀ ਇੰਡੀਆ ਪ੍ਰੋਡਕਟਸ ਵੇਚ ਰਹੇ ਦੁਕਾਨਦਾਰਾਂ ਗ੍ਰਿਫਤਾਰ ਕਰ ਲਿਆ ਜਾ ਰਿਹਾ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਸਪਲਾਇਰਸ ਲੰਬੇ ਸਮੇਂ ਤੋਂ ਐਕਟਿਵ ਸਨ ਅਤੇ ਬਾਜ਼ਾਰ ’ਚ ਨਕਲੀ ਪ੍ਰੋਡਕਟਸ ਸਪਲਾਈ ਕਰ ਰਹੇ ਸਨ। 

ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ​​​​​​​

PunjabKesari

ਇੰਝ ਕਰੋ ਨਕਲੀ ਸ਼ਾਓਮੀ ਪ੍ਰੋਡਕਟ ਦੀ ਪਛਾਣ
ਮੀ ਪਾਵਰ ਬੈਂਕ ਤੋਂ ਲੈ ਕੇ ਆਡੀਓ ਡਿਵਾਈਸਿਜ਼ ਤਕ ਸ਼ਾਓਮੀ ਦੇ ਜ਼ਿਆਦਾਤਰ ਪ੍ਰੋਡਕਟਸ ’ਤੇ ਦਿੱਤੇ ਗਏ ਸਕਿਓਰਿਟੀ ਕੋਡ ਨੂੰ mi.com ’ਤੇ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅਸਲੀ ਅਤੇ ਨਕਲੀ ਪ੍ਰੋਡਕਟਸ ਦੀ ਪੈਕੇਜਿੰਗ ’ਚ ਕਾਫੀ ਫਰਕ ਹੁੰਦਾ ਹੈ। ਤੁਸੀਂ ਕਿਸੇ ਵੀ Mi Home ਜਾਂ Mi Store ’ਤੇ ਜਾ ਕੇ ਪੈਕੇਜਿੰਗ ਵੈਰੀਫਾਈ ਕਰ ਸਕਦੇ ਹੋ। ਇਸ ਤੋਂ ਇਲਾਵਾ mi.com ’ਤੇ ਵਿਖਾਏ ਗਏ ਅਸਲੀ Mi India ਲੋਗੋ ਵਾਲੇ ਹੀ ਪ੍ਰੋਡਕਟਸ ਖ਼ਰੀਦਣੇ ਚਾਹੀਦੇ ਹਨ। ਇਸੇ ਤਰ੍ਹਾਂ ਮੀ ਬੈਂਡ ਅਤੇ ਕੰਪਨੀ ਦੇ ਫਿਟਨੈੱਸ ਪ੍ਰੋਡਕਟਸ Mi Fit App ਨਾਲ ਕੰਪੈਟਿਬਲ ਹਨ। 

ਇਹ ਵੀ ਪੜ੍ਹੋ– iPhone ਦੇ ਬੈਕ ਪੈਨਲ ’ਚ ਲੁਕਿਆ ਹੈ ਕਮਾਲ ਦਾ ਬਟਨ, ਇੰਝ ਕਰੋ ਇਸਤੇਮਾਲ

PunjabKesari

ਯੂਜ਼ਰਸ ਦੀ ਪ੍ਰਾਈਵੇਸੀ ਲਈ ਵੀ ਖ਼ਤਰਨਾਕ
ਕੰਪਨੀ ਵਲੋਂ ਕਿਹਾ ਗਿਆ ਹੈਕਿ ਨਕਲੀ ਪ੍ਰੋਡਕਟਸ ਨਾ ਸਿਰਪ ਗਾਹਕ ਦਾ ਅਨੁਭਵ ਖ਼ਰਾਬ ਕਰਦੇ ਹਨ ਸਗੋਂ ਉਸ ਦੀ ਸੁਰੱਖਿਆ ਲਈ ਵੀ ਖ਼ਤਰਾ ਹਨ। ਇਸ ਤੋਂ ਇਲਾਵਾ ਕੁਝ ਨਕਲੀ ਪ੍ਰੋਡਕਟਸ ਦੀ ਮਦਦ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਸ਼ਾਓਮੀ ਵਲੋਂ ਇਕ ਸਪੈਸ਼ਲ ਟਾਸਕ ਫੋਰਸ ਮਾਰਕੀਟ ਨੂੰ ਮਾਨੀਟਰ ਕਰਨ ਲਈ ਤਿਆਰ ਕੀਤੀ ਗਈ ਹੈ ਜੋ ਨਕਰੀ ਪ੍ਰੋਡਕਟਸ ਤਿਆਰ ਕਰਨ ਵਾਲਿਆਂ ਖਿਲਾਫ ਐਕਸ਼ਨ ਲੈ ਰਹੀ ਹੈ। ਗਾਹਕਾਂ ਨੂੰ ਅਧਿਕਾਰਤ ਸ਼ਾਓਮੀ ਸਟੋਰ ਤੋਂ ਹੀ ਪ੍ਰੋਡਕਟ ਖ਼ਰੀਦਣ ਦੀ ਸਲਾਹ ਦਿੱਤੀ ਜਾਂਦੀ ਹੈ। 

ਇਹ ਵੀ ਪੜ੍ਹੋ– ਫੇਸਬੁੱਕ ’ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਇਹ ਚੀਜ਼ਾਂ, ਨਹੀਂ ਤਾਂ ਹਮੇਸ਼ਾ ਲਈ ਬਲਾਕ ਹੋ ਸਕਦੈ ਤੁਹਾਡਾ ਅਕਾਊਂਟ​​​​​​​


Rakesh

Content Editor

Related News