ਆਇਆ FaceApp ਦਾ ਫੇਕ ਵਰਜਨ, ਭੁੱਲ ਕੇ ਵੀ ਨਾ ਕਰੋ ਇੰਸਟਾਲ

Monday, Jul 22, 2019 - 05:43 PM (IST)

ਆਇਆ FaceApp ਦਾ ਫੇਕ ਵਰਜਨ, ਭੁੱਲ ਕੇ ਵੀ ਨਾ ਕਰੋ ਇੰਸਟਾਲ

ਗੈਜੇਟ ਡੈਸਕ– ਫੇਸ ਚੇਂਜਿੰਗ ਰਸ਼ੀਅਨ ਐਪ ‘ਫੇਸਐਪ’ ਇਨ੍ਹੀਂ ਦਿਨੀਂ ਦੁਨੀਆ ਭਰ ’ਚ ਵਾਇਰਲ ਹੋ ਰਿਹਾ ਹੈ। ਇਸ ਐਪ ਦੀ ਪ੍ਰਾਈਵੇਸੀ ਪਾਲਿਸੀ ’ਤੇ ਪਹਿਲਾਂ ਹੀ ਕਈ ਸਵਾਲ ਉੱਠ ਰਹੇ ਹਨ ਅਤੇ ਹੁਣ ਇੰਟਰਨੈੱਟ ’ਤੇ ਇਕ ਫੇਸਐਪ ਦਾ ਫੇਕ ਵਰਜਨ ਆ ਗਿਆ ਹੈ ਜੋ ਯੂਜ਼ਰਜ਼ ਨੂੰ ਟ੍ਰਿਕ ਕਰਕੇ ਉਨ੍ਹਾਂ ਦੀ ਡਿਵਾਈਸ ਨੂੰ ਮਾਲਵੇਅਰ ਨਾਲ ਇੰਫੈਕਟ ਕਰ ਰਿਹਾ ਹੈ। ਇਸ ਫੇਕ ਐਪ ਨੂੰ ਯੂਜ਼ਰਜ਼ ਸਰਟੀਫਾਈਡ ਫੇਸਐਪ ਸਮਝ ਰਹੇ ਹਨ ਅਤੇ ਇਸ ਨੂੰ ਇੰਸਟਾਲ ਕਰ ਰਹੇ ਹਨ। ਦਰਅਸਲ ਇਹ ਇਕ ਮਾਲਵੇਅਰ ਹੈ ਜੋ ਯੂਜ਼ਰਜ਼ ਦੀ ਡਿਵਾਈਸ ਨੂੰ ਇੰਫੈਕਟ ਕਰ ਰਿਹਾ ਹੈ। 

PunjabKesari

ਮਾਲਵੇਅਰ ਨੂੰ ਦਿੱਤੀ ਫੇਸਐਪ ਦੀ ਸ਼ਕਲ
ਫੋਰਬਸ ਦੀ ਇਕ ਰਿਪੋਰਟ ਮੁਤਾਬਕ, ਸਾਈਬਰ ਸਕਿਓਰਿਟੀ ਕੰਪਨੀ Kaspersky Labs ਨੇ ਇਹ ਪਾਇਆ ਹੈ ਕਿ 'MobiDash' ਨਾਂ ਦੇ ਐਡਵੇਅਰ ਦੇ ਇਸਤੇਮਾਲ ਨਾਲ ਇਸ ਮਾਲਵੇਅਰ ਨੂੰ ਫੇਸਐਪ ਦੀ ਸ਼ਕਲ ਦਿੱਤੀ ਗਈ ਹੈ। ਜਿਸ ਨਾਲ ਯੂਜ਼ਰ ਇਸ ਨੂੰ ਅਸਲੀ ਫੇਸਐਪ ਸਮਝ ਬੈਠੇ ਹਨ। 

PunjabKesari

ਇਨ੍ਹੀਂ ਦਿਨੀਂ ਵਾਇਰਲ ਹੈ ਫੇਸਐਪ
ਪਿਛਲੇ ਕੁਝ ਦਿਨਾਂ ਤੋਂ ਫੇਸਐਪ ਸੋਸ਼ਲ ਮੀਡੀਆ ’ਤੇ ਵਾਇਰਲ ਹੈ। ਦੁਨੀਆ ਭਰ ਦੇ ਲੋਕ ਆਪਣੇ ਬੁਢਾਪੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਰਹੇ ਹਨ। ਫੇਸਐਪ ਨੂੰ ਲੈ ਕੇ ਇਸ ਆਈਆਂ ਇਸ ਤਰ੍ਹਾਂ ਦੀਆਂ ਖਬਰਾਂ ਨਾਲ ਯੂਜ਼ਰਜ਼ ਨੂੰ ਆਪਣੀ ਪ੍ਰਾਈਵੇਸੀ ਦੀ ਚਿੰਤਾ ਹੋਣ ਲੱਗੀ ਹੈ। ਉਥੇ ਹੀ ਦੂਜੇ ਪਾਸੇ ਕੁਝ ਇੰਟਰਨੈੱਟ ਐਕਸਪਰਟਸ ਦਾ ਮੰਨਣਾ ਹੈ ਕਿ ਪ੍ਰਾਈਵੇਸੀ ਦੇ ਮਾਮਲੇ ’ਚ ਫੇਸਐਪ ਇਸ ਸਮੇਂ ਮੌਜੂਦ ਦੂਜੇ ਐਪਸ ਵਰਗਾ ਹੀ ਹੈ। ਫਰੈਂਚ ਸਕਿਓਰਿਟੀ ਰਿਸਰਚਰ ਐਲੀਯਾਟ ਐਂਡਰਸਨ ਨੇ ਆਪਣੇ ਟਵਿਟਰ ਹੈਂਡਲ ’ਤੇ ਲਿਖਿਆ ਹੈ ਕਿ ਯੂਜ਼ਰ ਫੇਸਐਪ ਦੇ ਅਸਪੱਸ਼ਟ ਨਿਯਮ ’ਤੇ ਸ਼ਰਤਾਂ ’ਤੇ ਨਾਰਾਜ਼ ਹੋ ਰਹੇ ਹਨ ਪਰ ਫੋਨ ’ਚ ਇੰਸਟਾਲਡ ਜ਼ਿਆਦਾਤਰ ਐਪ ਅਜਿਹੇ ਹੀ ਨਿਯਮ ਅਤੇ ਸ਼ਰਤਾਂ ਦੇ ਨਾਲ ਆਉਂਦੇ ਹਨ। ਜੇਕਰ ਯੂਜ਼ਰ ਇਨ੍ਹਾਂ ਨੂੰ ਇਕ ਵਾਰ ਪੜ ਲੈਣਗੇ ਤਾਂ ਉਨ੍ਹਾਂ ਐਪਸ ਨੂੰ ਤੁਰੰਤ ਅਨਇੰਸਟਾਲ ਕਰ ਦੇਣਗੇ। ਉਦਾਹਰਣ ਦੇ ਤੌਰ ’ਤੇ ਇਸ ਦੀ ਸ਼ੁਰੂਆਤ ਸਨੈਪਚੈਟ ਤੋਂ ਕੀਤੀ ਜਾ ਸਕਦੀ ਹੈ।

PunjabKesari

2017 ’ਚ ਲਾਂਚ ਹੋਇਆ ਸੀ ਫੇਸਐਪ
ਫੇਸਐਪ ਨੂੰ 2017 ’ਚ ਲਾਂਚ ਕੀਤਾ ਗਿਆ ਸੀ ਅਤੇ ਇਹ ਆਪਣੇ ਓਲਟ ਫਿਲਟ ਕਾਰਨ ਵਾਇਰਲ ਹੋ ਗਿਆ ਹੈ। ਢੇਰ ਸਾਰੇ ਯੂਜ਼ਰਜ਼ ਅਤੇ ਸੈਲੇਬ੍ਰਿਟੀਜ਼ ਨੇ ਵੀ ਆਪਣੇ ਫੋਟੋ ’ਤੇ ਓਲਡ ਫਿਲਟਰ ਲਗਾ ਕੇ ਸੋਸ਼ਲ ਮੀਡੀਆ ’ਤੇ ਬੁਢਾਪੇ ਦੀ ਤਸਵੀਰ ਸ਼ੇਅਰ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਫਿਲਮ ਸਟਾਰ ਤੋਂ ਲੈ ਕੇ ਕ੍ਰਿਕੇਟਰ, ਫੁੱਟਬਾਲਰ ਅਤੇ ਕਈ ਹੋਰ ਸੈਲੇਬ੍ਰਿਟੀਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹਨ। 


Related News