ਆ ਗਿਆ ਖਾਸ ਈਕੋ-ਫਰੈਂਡਲੀ ਫੋਨ, ਖੁਦ ਕਰ ਸਕੋਗੇ ਰਿਪੇਅਰ

Thursday, Aug 29, 2019 - 12:52 PM (IST)

ਗੈਜੇਟ ਡੈਸਕ– Fairphone 3 ਐਂਡਰਾਇਡ ਸਮਾਰਟਫੋਨ ਯੂਰਪ ’ਚ ਲਾਂਚ ਕਰ ਦਿੱਤਾ ਗਿਆ ਹੈ। ਫੇਅਰਫੋਨ ਬ੍ਰਾਂਡ ਇਕ ਸੋਸ਼ਲ ਐਂਟਰਪ੍ਰਾਈਜ਼ ਹੈ ਜੋ ਕਿ ਫੇਅਰਰ ਯਾਨੀ ਵਾਤਾਵਰਣ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਉਣ ਵਾਲੇ ਇਲੈਕਟ੍ਰੋਨਿਕਸ ਬਣਾਉਣ ਲਈ ਇਕ ਮੂਵਮੈਂਟ ਚਲਾ ਰਹੀ ਹੈ। ਦੂਜੇ ਸ਼ਬਦਾਂ ’ਚ ਕਹੀਏਤਾਂ ਇਸ ਦਾ ਫੋਕਸ ਕਿਸੇ ਚੀਜ਼ ਨੂੰ ਨੁਕਸਾਨ ਪਹੁੰਚਾਏ ਬਿਨਾਂ ਜ਼ਿਆਦਾ ਸਮੇਂ ਤਕ ਚੱਲਣ ਵਾਲੇ ਪ੍ਰੋਡਕਟ ਤਿਆਰ ਕਰਨ ’ਤੇ ਹੈ। ਫੇਅਰਫੋਨ ਨੂੰ ਫੇਅਰਟ੍ਰੇਡ ਗੋਲਡ ਅਤੇ ਰੀਸਾਈਕਲ ਪਲਾਸਟਿਕ ਵਰਗੇ ਮਟੀਰੀਅਲਸ ਨਾਲ ਤਿਆਰ ਕੀਤਾ ਗਿਆ ਹੈ। 

PunjabKesari

ਅਜਿਹੇ ’ਚ ਜੇਕਰ ਤੁਹਾਨੂੰ ਇਲੈਕਟ੍ਰੋਨਿਕ ਵੇਸਟ ਅਤੇ ਫੋਨ ਦੇ ਟਿਕਾਊਪਨ ਦੀ ਚਿੰਤਾ ਹੈ ਤਾਂ ਤੁਸੀਂ ਇਸ ਮਿਡ-ਰੇਂਜ ਐਂਡਰਾਇਡ ਫੋਨ ਲਈ 450 ਯੂਰੋ (ਕਰੀਬ 35,800 ਰੁਪਏ) ਖਰਚ ਕਰ ਸਕਦੇ ਹੋ। ਇਸ ਫੋਨ ਨੂੰ ਤਿਆਰ ਕਰਦੇ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆਹੈ ਕਿ ਇਸ ਨੂੰ ਤਿਆਰ ਕਰਨ ਵਾਲੇ ਇਸ ਦੇ ਰੀਸਾਈਕਲ ਕਾਪਰ, ਪਲਾਸਟਿਕ ਅਤੇ ਦੂਜੇ ਈ-ਵੇਸਟ ਵਰਗੇ ਫੈਕਟਰਸ ਤੋਂ ਸੰਤੁਸ਼ਟ ਹਨ ਜਾਂ ਨਹੀਂ। 

PunjabKesari

ਦਿਲਚਸਪ ਗੱਲ ਇਹ ਹੈ ਕਿ ਫੇਅਰਫੋਨ 3 ’ਚ 7 ਮਡਿਊਲ ਦਿੱਤੇ ਗਏ ਹਨ, ਇਸ ਲਈ ਇਸ ਨੂੰ ਰਿਪੇਅਰ ਕਰਨਾ ਬੇਹੱਦ ਆਸਾਨ ਹੈ। ਮੰਨ ਲਏ ਕਦੇ ਜੇਕਰ ਇਹ ਹੈਂਡਸੈੱਟ ਤੁਹਾਡੇ ਹੱਥ ’ਚੋਂ ਹੇਠਾਂ ਡਿੱਗ ਜਾਂਦਾ ਹੈ ਤਾਂ ਤੁਸੀਂ ਆਪਣੇ ਆਪ ਹੀ ਇਸ ਦੇ ਸਾਰੇ ਪਾਰਟਸ ਨੂੰ ਜੋੜ ਸਕੋਗੇ। ਫੇਅਰਫੋਨ 3 ਕੁਆਲਕਾਮ ਸਨੈਪਡ੍ਰੈਗਨ 632 ਪ੍ਰੋਸੈਸਰ ’ਤੇ ਰਨ ਕਰਦਾ ਹੈ ਅਤੇ ਇਸ ਵਿਚ 4 ਜੀ.ਬੀ. ਰੈਮ ਦਿੱਤੀ ਗਈ ਹੈ। ਫੋਨ ’ਚ 6 ਜੀ.ਬੀ. ਇੰਟਰਨਲ ਸਟੋਰੇਜ ਹੈ ਅਤੇ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ ਇਸ ਦੀ ਮੈਮਰੀ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

 

ਫੇਅਰਫੋਨ 3 ’ਚ 5.7 ਇੰਚ ਦੀ ਫੁਲ ਐੱਚ.ਡੀ.+ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਐਂਡਰਾਇਡ 9.0 ਪਾਈ’ਤੇ ਚੱਲਦਾ ਹੈ। ਇਸ ਵਿਚ 3,000mAh ਦੀ ਬੈਟਰੀ ਹੈ, ਜਿਸ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ 4 ਦਿਨਾਂ ਤਕ ਚਲਾਇਆ ਜਾ ਸਕਦਾ ਹੈ। 

PunjabKesari

ਡਿਊਲ ਸਿਮ ਅਤੇ ਯੂਨੀਕ ਮਡਿਊਲਰ ਡਿਜ਼ਾਈਨ ਦੇ ਨਾਲ ਆਉਣ ਵਾਲੇ ਇਸ ਫੋਨ ’ਚ ਫੋਟੋਗ੍ਰਾਫੀ ਲਈ 12 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮੌਜੂਦ ਹੈ। ਇਸ ਫੋਨ ਨਾਲ ਘੱਟ ਰੋਸ਼ਨੀ ’ਚ ਵੀ ਬਿਹਤਰੀਨ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਦੀਆਂ ਹਨ। ਕੁਨੈਕਟੀਵਿਟੀ ਲਈ ਫੋਨ ’ਚ ਬਲੂਟੁੱਥ 4.2, ਵਾਈ-ਫਾਈ, ਐੱਨ.ਐੱਫ.ਸੀ. ਅਤੇ 4ਜੀ ਸਪੋਰਟ ਵਰਗੇ ਆਪਸ਼ਨ ਦਿੱਤੇ ਗਏ ਹਨ। 

ਫੇਅਰਫੋਨ ਦੀ ਸੀ.ਈ.ਓ. ਨੇ ਕਿਹਾ ਕਿ ਅਸੀਂ ਇਕ ਅਜਿਹੀ ਇਕੋਨਮੀ ਦੀ ਕਲਪਨਾ ਕਰਦੇ ਹਾਂ ਜਿਥੇ ਵਪਾਰ ਕਰਨ ਤੋਂ ਪਹਿਲਾਂ ਇਸ ਧਰਤੀ ਅਤੇ ਇਸ ’ਤੇ ਰਹਿ ਰਹੇ ਲੋਕਾਂ ਬਾਰੇ ਜ਼ਰੂਰ ਸੋਚਿਆ ਜਾਵੇ। ਅਸੀਂ ਆਪਣੇ ਸਪਲਾਈ ਚੇਨ ਅਤੇ ਪ੍ਰੋਡਕਟ ਨੂੰ ਬਿਹਤਰ ਬਣਾਉਣ ਲਈ ਸਕੇਬਲ ਤਰੀਕੇ ਤਿਆਰ ਕੀਤੇ ਹਨ। ਅਸੀਂ ਫੇਅਰਫੋਨ 3 ਨੂੰ ਬਾਜ਼ਾਰ ’ਚ ਟਿਕਾਊ ਆਪਸ਼ਨ ਦੇ ਤੌਰ ’ਤੇ ਤਿਆਰ ਕੀਤਾ ਹੈ, ਜੋ ਕਿ ਵਾਤਾਵਰਣ ਦੀ ਦਿਸ਼ਾ ’ਚ ਇਕ ਵੱਡਾ ਕਦਮ ਹੈ। ਨੈਤਿਕ ਪ੍ਰੋਡਕਟ ਲਈ ਇਕ ਬਾਜ਼ਾਰ ਤਿਆਰ ਕਰਕੇ ਅਸੀਂ ਪੂਰੀ ਇੰਡਸਟਰੀ ਨੂੰ ਜ਼ਿਆਦਾ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਕਿਉਂਕਿ ਵਾਤਾਵਰਣ ਦੇ ਇਸ ਟੀਚੇ ਨੂੰ ਅਸੀਂ ਇਕੱਲੇ ਹਾਸਲ ਨਹੀਂ ਕਰ ਸਕਦੇ। 


Related News