ਫੇਸਬੁਕ ਮੈਸੇਂਜਰ ''ਚ ਵੀ ਮਿਲੇਗੀ ਐਂਡ-ਟੂ-ਐਂਡ ਇਨਕ੍ਰਿਪਸ਼ਨ

Wednesday, Jun 01, 2016 - 06:31 PM (IST)

 ਫੇਸਬੁਕ ਮੈਸੇਂਜਰ ''ਚ ਵੀ ਮਿਲੇਗੀ ਐਂਡ-ਟੂ-ਐਂਡ ਇਨਕ੍ਰਿਪਸ਼ਨ

ਜਲੰਧਰ-ਸੋਸ਼ਲ ਨੇਟਵਰਕਿੰਗ ਜਾਇੰਟ ਫੇਸਬੁਕ ਵੀ ਹੁਣ ਆਪਣੇ ਮੈਸੇਂਜਰ ਐਪ ਵਿਚ ਐਂਡ-ਟੂ-ਐਂਡ ਇਨਕ੍ਰਿਪਸ਼ਨ ਫੀਚਰ ਲਿਆਉਣ ਉੱਤੇ ਕੰਮ ਕਰ ਰਹੀ ਹੈ,  ਜਿਸ ਦੇ ਨਾਲ ਫੇਸਬੁਕ ਦੇ ਯੂਜ਼ਰਜ਼ ਨੂੰ ਪ੍ਰਾਈਵੇਸੀ ਪ੍ਰੋਵਾਇਡ ਕੀਤੀ ਜਾਵੇਗੀ । 

 

ਦਿ ਗਾਰਡੀਅਨ ਨੇ ਇਸ ਪ੍ਰਾਜੈਕਟ ਨਾਲ ਜੁੜੇ ਤਿੰਨ ਲੋਕਾਂ ਨਾਲ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਇਕ ਰਿਪੋਰਟ ਵਿਚ ਕਿਹਾ ਹੈ ਕਿ ਫੇਸਬੁਕ ਆਉਣ ਵਾਲੇ ਕੁਝ ਹੀ ਮਹੀਨਿਆਂ ਵਿਚ ਮੈਸੇਂਜਰ ਐਪ ਵਿਚ ਆਪਟ-ਇਨ ਇਨਕ੍ਰਿਪਸ਼ਨ ਕਮਿਊਨੀਕੇਸ਼ਨ ਮੋਡ ਦੇਣ ਉੱਤੇ ਕੰਮ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਐਂਡ-ਟੂ-ਐਂਡ ਇਨਕ੍ਰਿਪਸ਼ਨ ਨਾਲ ਦੋ ਲੋਕਾਂ ਦੇ ਵਿਚ ਭੇਜੇ ਜਾਣ ਵਾਲੇ ਮੈਸੇਜ ਨੂੰ ਸਿਰਫ ਸੇਂਡਰ ਅਤੇ ਰਿਸੀਵਰ ਹੀ ਪੜ੍ਹ ਸਕਦਾ ਹੈ, ਇਸ ਲਈ ਇਸ ਫੀਚਰ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵਟਸਐਪ ਅਤੇ ਮੈਸੇਜਿੰਗ ਐਪ ਵਾਈਬਰ ਵੀ ਇਸ ਫੀਚਰ ਨੂੰ ਆਪਣੀਆਂ ਐਪਸ ਵਿਚ ਉਪਲੱਬਧ ਕਰਵਾ ਚੁੱਕੇ ਹਨ।


Related News