ਫੇਸਬੁੱਕ ਨੇ ਲਾਂਚ ਕੀਤਾ ਨਵਾਂ ਸਾਫਟਵੇਅਰ, 100 ਭਾਸ਼ਾਵਾਂ ਨੂੰ ਕਰੇਗਾ ਟ੍ਰਾਂਸਲੇਟ

10/20/2020 2:00:22 PM

ਗੈਜੇਟ ਡੈਸਕ– ਫੇਸਬੁੱਕ ਨੇ ਮਸ਼ੀਨ ਲਰਨਿੰਗ ਅਧਾਰਿਤ ਇਕ ਸਾਫਟਵੇਅਰ ਲਾਂਚ ਕੀਤਾ ਹੈ ਜੋ 100 ਭਾਸ਼ਾਵਾਂ ਦਾ ਅਨੁਵਾਦ ਕਰਨ ’ਚ ਸਮਰਥ ਹੈ। ਫੇਸਬੁੱਕ ਦਾ ਦਾਅਵਾ ਹੈ ਕਿ ਇਹ ਆਪਣੇ ਆਪ ’ਚ ਦੁਨੀਆ ਦਾ ਪਹਿਲਾ ਸਾਫਟਵੇਅਰ ਹੈ ਜੋ 100 ਭਾਸ਼ਾਵਾਂ ਨੂੰ ਟ੍ਰਾਂਸਲੇਟ ਕਰ ਸਕਦਾ ਹੈ। ਫੇਸੁਬੁੱਕ ਦਾ ਇਹ ਸਾਫਟਵੇਅਰ ਓਪਨ ਸੋਰਸ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਫਟਵੇਅਰ ਹੈ ਜਿਸ ਨੂੰ ਸੋਸ਼ਲ ਮੀਡੀਆ ’ਤੇ 160 ਤੋਂ ਜ਼ਿਆਦਾ ਭਾਸ਼ਾਵਾਂ ’ਚ ਮੌਜੂਦ ਕੰਟੈਂਟ ਨੂੰ ਯੂਜ਼ਰਸ ਦੀ ਭਾਸ਼ਾ ’ਚ ਟ੍ਰਾਂਸਲੇਟ ਕਰਨ ਲਈ ਤਿਆਰ ਕੀਤਾ ਗਿਆ ਹੈ। ਫੇਸਬੁੱਕ ਦੇ ਇਸ ਸਾਫਟਵੇਅਰ ਦਾ ਫਾਇਦਾ ਕੰਪਨੀ ਦੇ ਦੋ ਅਰਬ ਤੋਂ ਜ਼ਿਆਦਾ ਯੂਜ਼ਰਸ ਨੂੰ ਹੋਵੇਗਾ। 

PunjabKesari

ਇਸ ਸਾਫਟਵੇਅਰ ਨੂੰ ਰਿਸਰਚ ਅਸਿਸਟੈਂਟ ਐਂਜੇਲਾ ਫੈਨ ਨੇ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਫਟਵੇਅਰ ਲਈ ਫੇਸਬੁੱਕ ਦੀ ਰਿਸਰਚ ਟੀਮ ਨੇ ਸਾਲਾਂ ਤਕ ਕੰਮ ਕੀਤਾ ਹੈ। ਫੈਨ ਦਾ ਦਾਅਵਾ ਹੈ ਕਿ ਇਹ ਨਵਾਂ ਟੂਲ ਕਿਸੇ ਵੀ ਦੂਜੇ ਅਨੁਵਾਦਕ ਟੂਲ ਤੋਂ ਬਿਹਤਰ ਹੈ। ਐਂਜੇਲਾ ਫੈਨ ਨੇ ਆਪਣੇ ਬਲਾਗ ’ਚ ਲਿਖਿਆ ਕਿ ਜਦੋਂ ਅਸੀਂ ਚੀਨੀ ਭਾਸ਼ਾ ਤੋਂ ਫ੍ਰੈਂਚ ’ਚ ਟ੍ਰਾਂਸਲੇਟ ਕਰਨਾ ਚਾਹੁੰਦੇ ਹਾਂ ਤਾਂ ਜ਼ਿਆਦਾਤਰ ਪਲੇਟਫਾਰਮ ’ਤੇ ਸਾਨੂੰ ਚੀਨੀ ਤੋਂ ਅੰਗਰੇਜੀ ਅਤੇ ਫਿਰ ਅੰਗਰੇਜੀ ਤੋਂ ਫ੍ਰੈਂਚ ’ਚ ਅਨੁਵਾਦ ਕਰਨਾ ਪੈਂਦਾ ਹੈ ਕਿਉਂਕਿ ਅੰਗਰੇਜੀ ਟ੍ਰੇਨਿੰਗ ਡਾਟਾ ਆਸਾਨੀ ਨਾਲ ਮਿਲ ਜਾਂਦਾ ਹੈ ਜਦਕਿ ਸਾਡਾ ਮਾਡਲ ਚੀਨੀ ਤੋਂ ਸਿੱਧਾ ਫ੍ਰੈਂਚ ’ਚ ਅਨੁਵਾਦ ਕਰਦਾ ਹੈ। 

ਫੇਸਬੁੱਕ ਦਾ ਕਹਿਣਾ ਹੈ ਕਿ ਉਹ ਹਰ ਰੋਜ਼ 20 ਅਰਬ ਤੋਂ ਜ਼ਿਆਦਾ ਅਨੁਵਾਦ ਕਰਦਾ ਹੈ ਜੋ ਉਸ ਦੀ ਨਿਊਜ਼ ਫੀਡ ’ਚ ਵਿਖਾਈ ਦਿੰਦੇ ਹਨ। ਨਵੇਂ ਟੂਲ ਨਾਲ ਫੇਸਬੁੱਕ ਦੇ ਅਨੁਵਾਦ ’ਚ ਸਟੀਕਤਾ ਆਏਗੀ। ਫੇਸਬੁੱਕ ਦੇ ਇਸ ਨਵੇਂ ਟੂਲ ਦਾ ਨਾਂ Facebook M2M-100 ਰੱਖਿਆ ਗਿਆ ਹੈ।


Rakesh

Content Editor

Related News