ਚਿਹਰੇ ਪਛਾਣਨ ਦੀ ਪ੍ਰਣਾਲੀ ਬੰਦ ਕਰੇਗਾ ਫੇਸਬੁੱਕ, 1 ਅਰਬ ਤੋਂ ਜ਼ਿਆਦਾ ਲੋਕਾਂ ਦੇ ਫੇਸਪ੍ਰਿੰਟ ਮਿਟਾਏ ਜਾਣਗੇ
Wednesday, Nov 03, 2021 - 11:30 AM (IST)
ਗੈਜੇਟ ਡੈਸਕ– ਫੇਸਬੁੱਕ ਨੇ ਕਿਹਾ ਹੈ ਕਿ ਉਹ ਚਿਹਰੇ ਪਛਾਣਨ ਦੀ ਪ੍ਰਣਾਲੀ ਬੰਦ ਕਰੇਗਾ ਅਤੇ ਇੱਕ ਅਰਬ ਤੋਂ ਵੀ ਜ਼ਿਆਦਾ ਲੋਕਾਂ ਦੇ ਫੇਸਪ੍ਰਿੰਟ ਮਿਟਾਏਗਾ।
ਫੇਸਬੁੱਕ ਦੀ ਨਵੀਂ ਪੈਰੇਂਟ (ਹੋਲਡਿੰਗ) ਕੰਪਨੀ ‘ਮੇਟਾ’ ਵਿਚ ਆਰਟਫੀਸ਼ੀਅਲ ਇੰਟੈਲੀਜੈਂਸ ਵਿਭਾਗ ਦੇ ਉਪ ਮੁਖੀ ਜੇਰੋਮ ਪੇਸੇਂਟੀ ਵਲੋਂ ਮੰਗਲਵਾਰ ਨੂੰ ਪੋਸਟ ਕੀਤੇ ਗਏ ਬਲਾਗ ਅਨੁਸਾਰ, ਤਕਨੀਕ ਦੇ ਇਤਿਹਾਸ ਵਿਚ ਚਿਹਰਾ ਪਛਾਣਨ ਦੀ ਵਰਤੋਂ ਦੀ ਦਿਸ਼ਾ ਵਿਚ ਇਹ ਕਦਮ ਸਭ ਤੋਂ ਵੱਡਾ ਬਦਲਾਅ ਹੋਵੇਗਾ।
ਇਹ ਵੀ ਪੜ੍ਹੋ– WhatsApp ਦੀ ਵੱਡੀ ਕਾਰਵਾਈ, 22 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ
We’re shutting down the Face Recognition system on Facebook. People who’ve opted in will no longer be automatically recognized in photos and videos and we will delete more than a billion people’s individual facial recognition templates: Meta pic.twitter.com/PspAM1mMOP
— ANI (@ANI) November 2, 2021
ਇਹ ਵੀ ਪੜ੍ਹੋ– ਫੇਸਬੁੱਕ ਤੋਂ ਬਾਅਦ ਹੁਣ ਵਟਸਐਪ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਯੂਜ਼ਰਸ ’ਤੇ ਕੀ ਪਵੇਗਾ ਅਸਰ
ਫੇਸਬੁੱਕ ਯੂਜਰਸ ਵਿਚੋਂ ਇਕ ਤਿਹਾਈ ਤੋਂ ਜ਼ਿਆਦਾ ਲੋਕਾਂ ਦੀ ਪਛਾਣ ਕਰਨ ਵਿਚ ਸਫਲ ਰਿਹਾ ਹੈ। ਇਸਦੇ ਨਤੀਜੇ ਵਜੋਂ ਚਿਹਰੇ ਪਛਾਣਨ ਦੇ ਟੇਲੈਂਟ ਨੂੰ ਮਿਟਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਫੇਸਬੁੱਕ ਨੇ ਆਪਣੀ ਕੰਪਨੀ ਦਾ ਨਾਂ ਬਦਲ ਕੇ 'ਮੇਟਾ' (Meta) ਕਰ ਦਿੱਤਾ ਹੈ। ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜ਼ੁਕਰਬਰਗ ਨੇ ਐਲਾਨ ਕੀਤਾ ਸੀ ਕਿ ਕੰਪਨੀ ਸਿਰਫ ਇਕ ਸੋਸ਼ਲ ਮੀਡੀਆ ਕੰਪਨੀ ਤੋਂ ਅਗੇ ਵਧ ਕੇ 'ਮੇਟਾਵਰਸ ਕੰਪਨੀ' ਬਣੇਗਾ ਅਤੇ ''ਐਮਬਾਈਡੇਡ ਇੰਟਰਨੈੱਟ' 'ਤੇ ਕੰਮ ਕਰੇਗਾ ਜਿਸ 'ਚ ਅਸਲ ਅਤੇ ਵਰਚੁਅਲ ਦੁਨੀਆ ਦਾ ਮੇਲ ਪਹਿਲੇ ਤੋਂ ਕਾਫੀ ਜ਼ਿਆਦਾ ਹੋਵੇਗਾ।
ਫੇਸਬੁੱਕ ਦੇ ਸਾਬਕਾ ਸਿਵਿਕ ਇੰਟੀਗ੍ਰਿਟੀ ਚੀਫ, ਸਮਿਧ ਚੱਕਰਵਰਤੀ ਨੇ ਕੰਪਨੀ ਨੂੰ 'ਮੇਟਾ' ਨਾਂ ਦਾ ਸੁਝਾਅ ਦਿੱਤਾ ਸੀ। ਇਸ ਤੋਂ ਪਹਿਲਾਂ ਫੇਸਬੁੱਕ ਨੇ 2005 'ਚ ਵੀ ਕੁਝ ਅਜਿਹਾ ਹੀ ਕੀਤਾ ਸੀ ਜਦ ਉਸ ਨੇ ਆਪਣਾ ਨਾਂ TheFacebook ਤੋਂ ਬਦਲ ਕੇ Facebook ਕਰ ਦਿੱਤਾ ਸੀ। ਦੁਨੀਆ ਭਰ 'ਚ ਫੇਸਬੁੱਕ ਦਾ ਇਸਤੇਮਾਲ 3 ਅਰਬ ਤੋਂ ਜ਼ਿਆਦਾ ਲੋਕ ਕਰਦੇ ਹਨ। ਉਥੇ, ਭਾਰਤ 'ਚ ਫੇਸਬੁੱਕ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 41 ਕਰੋੜ ਹੈ।