World Bank ਨੇ ਕਿਹਾ ''ਮੁਫਤ ਇੰਟਰਨੈੱਟ ਦਾ ਫੇਸਬੁੱਕ ਮਾਡਲ ਚਿੰਤਤ ਕਰਨ ਵਾਲਾ''
Friday, Jan 15, 2016 - 07:22 PM (IST)

ਜਲੰਧਰ : ਵਿਸ਼ਵ ਬੈਂਕ ਨੇ ਭਾਰਤ ''ਚ ਫੇਸਬੁੱਕ ਸਮੇਤ ਸੰਸਾਰਿਕ ਪੱਧਰ ''ਤੇ ਕੰਪਨੀਆਂ ਵੱਲੋਂ ਸੀਮਿਤ ਪਹੁੰਚ ਦੇ ਨਾਲ ਲੋਕਾਂ ਤੱਕ ਮੁਫਤ ਇੰਟਰਨੈੱਟ ਉਪਲੱਬਧ ਕਰਵਾਉਣ ਦੀ ਮੁਹਿੰਮ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਵਿਸ਼ਵ ਬੈਂਕ ਨੇ ਕਿਹਾ ਹੈ ਕਿ ਨੈੱਟ ਨਿਰਪੱਖਤਾ ਦੇ ਤਹਿਤ ਵਰਤੋਂਕਰਤਾਵਾਂ ਤੱਕ ਇੰਟਰਨੈੱਟ ਦੀ ਆਸਾਨ ਪਹੁੰਚ ਯਕੀਨੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਮੌਲਿਕ ਅਧਿਕਾਰ ਅਤੇ ਆਜ਼ਾਦੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ।
ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਵਰਤੋਂਕਰਤਾਵਾਂ ਤੱਕ ਇੰਟਰਨੈੱਟ ਆਧਾਰਿਤ ਉਪਕਰਨ, ਐਪਲੀਕੇਸ਼ਨ ਅਤੇ ਉਨ੍ਹਾਂ ਦੀ ਰੁਚੀ ਦੀਆਂ ਸੇਵਾਵਾਂ ਤੱਕ ਪੂਰੀ ਸੰਭਵ ਪਹੁੰਚ ਹੋਵੇ ਪਰ ਟਰੈਫਿਕ ਪ੍ਰਬੰਧਨ ਉਪਰਾਲਿਆਂ ਨਾਲ ਮੌਲਿਕ ਅਧਿਕਾਰਾਂ ਅਤੇ ਆਜ਼ਾਦੀ ਖਾਸ ਕਰ ਕੇ ਹਰ ਵਿਅਕਤੀ ਦੀ ਆਜ਼ਾਦੀ ''ਚ ਕਮੀ ਨਹੀਂ ਹੋਣੀ ਚਾਹੀਦੀ ਹੈ।