ਲੋਕਾਂ ਦਾ ਫੇਸਪ੍ਰਿੰਟ ਡਾਟਾ ਬਣਿਆ ਫੇਸਬੁਕ ਦੀ ਨਵੀਂ ਮੁਸੀਬਤ
Saturday, May 07, 2016 - 03:50 PM (IST)

ਜਲੰਧਰ : ਫੇਸਬੁਕ ਸਾਨੂੰ ਇੰਨੀ ਚੰਗੇ ਤਰੀਕੇ ਨਾਲ ਜਾਣਦੀ ਹੈ ਕਿ ਪ੍ਰੋਫਾਈਲ ''ਤੇ ਸਾਡੀ ਫੋਟੋ ਦੇਖ ਕੇ ਹੀ ਸਾਨੂੰ ਪਛਾਣ ਸਕਦੀ ਹੈ। ਸਾਨੂੰ ਇਸ ਨਾਲ ਜ਼ਿਆਦਾ ਫਰਕ ਤਾਂ ਨਹੀਂ ਪੈਂਦਾ ਹੋਵੇਗਾ ਪਰ ਕਾਨੂੰਨ ਦੀਆਂ ਨਜ਼ਰਾਂ ''ਚ ਇਹ ਗਲਤ ਹੈ। ਸੋਸ਼ਲ ਨੈੱਟਵਰਕਿੰਗ ਜਾਇੰਟ ਫੇਸਬੁਕ ਨੂੰ ਇਕ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਤਹਿਤ ਅਦਾਲਤ ਤੇ ਫੇਸਬੁਕ ਨੂੰ ਲੋਕਾਂ ਦੀਆਂ ਤਸਵੀਰਾਂ ਤੋਂ ਬਾਇਓਮੈਟ੍ਰਿਕ ਡਾਟਾ ਗੈਰਕਨੂੰਨ ਤਰੀਕੇ ਨਾਲ ਸਟੋਰ ਕਰਨ ਲਈ ਫਟਕਾਰ ਲਗਾਈ ਹੈ।
ਕੰਪਨੀ ਵੱਲੋਂ ਇਸ ਕੇਸ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਗਈ ਸੀ ਪਰ ਕੈਲੀਫੋਰਨੀਆ ਦੇ ਫੈਡਰਲ ਜੱਜ ਨੇ ਇਹ ਅਪੀਲ ਖਾਰਿਜ ਕਰ ਦਿੱਤੀ ਹੈ। ਦਰਅਸਲ ਫੇਸਬੁਕ ਫੋਟੋ ਟੈਗ ਕਰਨ ਲਈ ਫੇਸਪ੍ਰਿੰਟ ਦੀ ਮਦਦ ਲੈਂਦੀ ਹੈ ਜਿਸ ਨਾਲ ਯੂਜ਼ਰ ਨੂੰ ਫੋਟੋ ਹੋਰਾਂ ਨਾਲ ਟੈਗ ਕਰਨ ''ਚ ਆਸਾਨੀ ਹੁੰਦੀ ਹੈ। ਹਾਲਾਂਕਿ ਕੰਪਨੀ ਦੀ ਡਾਟਾ ਪਾਲਿਸੀ ''ਚ ਇਹ ਸਭ ਦੱਸਿਆ ਗਿਆ ਹੈ ਤੇ ਜੇ ਯੂਜ਼ਰ ਚਾਹੇ ਤਾਂ ਇਸ ਡਾਟਾ ਪਾਲਿਸੀ ਤੋਂ ਆਪਣੇ-ਆਪ ਨੂੰ ਅਲੱਗ ਵੀ ਰੱਖ ਸਕਦਾ ਹੈ।
ਹੈਰਾਨੀ ਵਾਲੀ ਗੱਲ ਹੈ ਕਿ ਕਈ ਯੂਜ਼ਰ ਇਸ ਚੀਜ਼ ਲਈ ਸਾਈਨ-ਅਪ ਕਰਨ ਸਮੇਂ ਖੁਦ ਐਗ੍ਰੀ ਕਰਦੇ ਹਨ। ਅਮਰੀਕਾ ਦੇ ਸ਼ਹਿਰ ਇਲਿਨੋਏ ''ਚ ਕੁਝ ਫੇਸਬੁਕ ਯੂਜ਼ਰਾਂ ਨੇ ਇਸ ''ਤੇ ਆਪੱਤੀ ਜਤਾਈ ਹੈ। ਉਨ੍ਹਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਫੇਸਬੁਕ ਵੱਲੋਂ ਬਾਇਓਮੈਟ੍ਰਿਕ ਪ੍ਰਾਈਵਿਲੀ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਹੈ। ਕਾਨੂੰਨੀ ਕਾਰਵਾਈ ਤੋਂ ਬਾਅਦ ਲਗਦਾ ਹੈ ਕਿ ਫੇਸਬੁਕ ਨੂੰ ਇਕ ਵਾਰ ਫਿਰ ਆਪਣੇ ਯੂਜ਼ਰ ਐਗ੍ਰੀਮੈਂਟ ਵੱਲ ਦੇਖਣਾ ਪੈ ਸਕਦਾ ਹੈ ਹਾਲਾਂਕਿ ਫੇਸਬੁਕ ਦਾ ਇਸ ''ਤੇ ਕੋਈ ਬਿਆਨ ਨਹੀਂ ਆਇਆ ਹੈ।