ਫੇਸਬੁੱਕ ਦਾ ਨਵਾਂ ਫੀਚਰ, ਬਣਾਓ ਆਪਣਾ 3D ਐਨੀਮੇਟਿਡ ਅਵਤਾਰ

05/18/2020 11:30:59 AM

ਗੈਜੇਟ ਡੈਸਕ— ਫੇਸਬੁੱਕ ਨੇ ਆਪਣੇ ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਬਣਾਉਂਦੇ ਹੋਏ ਨਵਾਂ Avatars ਫੀਚਰ ਅਮਰੀਕਾ 'ਚ ਰੋਲ ਆਊਟ ਕਰ ਦਿੱਤਾ ਹੈ। ਇਸ ਫੀਚਰ ਰਾਹੀਂ ਯੂਜ਼ਰਜ਼ ਆਪਣਾ ਐਨੀਮੇਟਿਡ 3ਡੀ ਕਰੈਕਟਰ ਡਿਜ਼ਾਈਨ ਕਰ ਸਕਣਗੇ ਜਿਸ ਨਾਲ ਚੈਟਿੰਗ ਦਾ ਅਨੁਭਵ ਹੋਰ ਬਿਹਤਰ ਹੋ ਜਾਵੇਗਾ। ਫੇਸਬੁੱਕ ਦਾ ਨਵਾਂ ਫੀਚਰ ਸਨੈਪਚੈਟ 'ਤੇ ਮਿਲਣ ਵਾਲੇ Bitmoji ਅਤੇ ਐਪਲ ਆਈਫੋਨ 'ਤੇ ਮਿਲ ਰਹੇ Memoji ਨਾਲ ਮਿਲਦਾ-ਜੁਲਦਾ ਹੈ ਪਰ ਇਸ ਲਈ ਐਪ ਅਪਡੇਟ ਕਰਨ ਦੀ ਲੋੜ ਹੋਵੇਗਾ। ਫਿਲਹਾਲ ਭਾਰਤੀ ਯੂਜ਼ਰਜ਼ ਲਈ ਅਜੇ ਇਸ ਫੀਚਰ ਨੂੰ ਰੋਲ ਆਊਟ ਨਹੀਂ ਕੀਤਾ ਗਿਆ। 

PunjabKesari

ਇੰਝ ਕਰੋ ਫੀਚਰ ਦਾ ਇਸਤੇਮਾਲ
ਫੇਸਬੁੱਕ 'ਤੇ ਆਪਣੇ ਅਵਤਾਰ ਨੂੰ ਤਿਆਰ ਕਰਨ ਲਈ ਯੂਜ਼ਰਜ਼ ਨੂੰ ਟੈਕਸਟ ਬਾਕਸ ਦੇ ਨਾਲ ਦਿਖਾਈ ਦੇ ਰਹੇ ਸਟਿਕਰ ਬਟਨ 'ਤੇ ਟੈਪ ਕਰਨਾ ਹੋਵੇਗਾ। ਇਥੇ ਤੁਹਾਨੂੰ 'Make your Avatar' ਲਿਖਿਆ ਦਿਖਾਈ ਦੇਵੇਗਾ। ਇਸ ਨਵੇਂ ਆਪਸ਼ਨ 'ਤੇ ਟੈਪ ਕਰਕੇ ਯੂਜ਼ਰਜ਼ ਆਪਣੇ ਐਨੀਮੇਟਿਡ ਅਵਤਾਰ ਕ੍ਰਿਏਟ ਕਰ ਸਕਣਗੇ। ਇਥੇ ਤੁਹਾਨੂੰ ਹੇਅਰ ਸਟਾਈਲ ਅਤੇ ਕਲਰ ਤੋਂ ਲੈ ਕੇ ਅੱਖਾਂ-ਨੱਕ ਦੀ ਸ਼ੇਪ ਅਤੇ ਚਿਹਰੇ ਦੀ ਸ਼ੇਪ ਤੇ ਗਲਾਸਿਜ਼ ਤਕ ਢੇਰ ਸਾਰੇ ਆਪਸ਼ਨ ਮਿਲਣਗੇ ਜਿਸ ਵਿਚ ਯੂਜ਼ਰ ਆਪਣੀ ਸ਼ਕਲ ਦੇ ਹਿਸਾਬ ਨਾਲ ਇਨ੍ਹਾਂ ਨੂੰ ਸਿਲੈਕਟ ਕਰ ਸਕਦਾ ਹੈ।


Rakesh

Content Editor

Related News