ਫੇਸਬੁੱਕ ਨੇ ਮੈਸੇਂਜਰ ਐਪ ਲਈ ਪੇਸ਼ ਕੀਤਾ ਇਹ ਧਮਾਕੇਦਾਰ ਫੀਚਰ
Thursday, Apr 21, 2016 - 01:15 PM (IST)

ਜਲੰਧਰ— ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਐਾਡ੍ਰਾਇਡ ਅਤੇ ਆਈ.ਓ.ਐੱਸ. ''ਤੇ ਮੈਸੇਜੰਰ ਐਪ ਲਈ ਇਕ ਨਵਾਂ ਅਪਡੇਟ ਜਾਰੀ ਕੀਤਾ ਹੈ | ਇਸ ਅਪਡੇਟ ਤੋਂ ਬਾਅਦ ਯੂਜ਼ਰਜ਼ ਗਰੁੱਪ ਆਡੀਓ ਕਾਲ ਕਰ ਸਕਣਗੇ | ਧਿਆਨ ਦੇਣ ਵਾਲੀ ਗੱਲ ਹੈ ਕਿ ਗਰੁੱਪ ਵੀਡੀਓ ਕਾਲਿੰਗ ਅਜੇ ਵੀ ਉਪਲੱਬਧ ਨਹੀਂ ਹੈ | ਹਾਲਾਂਕਿ ਫੇਸਬੁੱਕ ਨੂੰ ਟੱਕਰ ਦੇਣ ਵਾਲੇ ਕਈ ਦੂਜੇ ਐਪਸ ਸਕਾਇਪ, ਵਾਈਬਰ ਅਤੇ ਵੀਚੈਟ ''ਚ ਗਰੁੱਪ ਵੀਡੀਓ ਕਾਲਿੰਗ ਦਾ ਫੀਚਰ ਮੌਜੂਦ ਹੈ |
ਅਗਲੇ 24 ਘੰਟਿਆਂ ''ਚ ਇਹ ਨਵਾਂ ਅਪਡੇਟ ਤੁਹਾਡੇ ਸਮਾਰਟਫੋਨ ''ਚ ਵੀ ਦਸਤਕ ਦੇ ਸਕਦਾ ਹੈ | ਅਪਡੇਟ ਕਰਨ ਤੋਂ ਬਾਅਦ ਮੈਸੇਂਜਰ ''ਚ ਤੁਹਾਨੂੰ ਫੋਨ ਆਈਕਨ ਦਿਸੇਗਾ | ਉਸ ''ਤੇ ਟੈਪ ਕਰਕੇ ਤੁਸੀਂ ਮੈਂਬਰਜ਼ ਐਡ ਕਰ ਸਕਦੇ ਹੋ | ਤੁਸੀਂ ਜਿਨ੍ਹਾਂ ਨੂੰ ਗਰੁੱਪ ਕਾਲ ''ਚ ਜੋੜੋਗੇ ਉਨ੍ਹਾਂ ਨੂੰ ਇਕ ਮੈਸੇਜ ਮਿਲੇਗਾ | ਜੇਕਰ ਕਿਸੇ ਨੇ ਕਾਲ ਐਕਸੈੱਪਟ ਨਹੀਂ ਕੀਤੀ ਤਾਂ ਕਾਲ ਦੇ ਵਿਚ ਵੀ ਜੁੜਿਆ ਜਾ ਸਕੇਗਾ | ਇਸ ਤੋਂ ਇਲਾਵਾ ਤੁਸੀਂ ਕਾਲ ਦੌਰਾਨ ਦੇਖ ਸਕਦੇ ਹੋ ਕਿ ਕੌਣ ਇਸ ਨਾਲ ਕੁਨੈਕਟਿਡ ਹੈ | ਜੋ ਲੋਕ ਪਹਿਲੀ ਵਾਰ ''ਚ ਕਾਲ ''ਚ ਨਹੀਂ ਜੁੜ ਸਕੇ ਹੋਣਗੇ, ਉਨ੍ਹਾਂ ਨੂੰ ਦੁਬਾਰਾ ਰਿਕੁਐਸਟ ਭੇਜ ਸਕਦੇ ਹੋ | ਫੇਸਬੁੱਕ ਮੁਤਾਬਕ ਇਕ ਵਾਰ ''ਚ 50 ਲੋਕ ਇਕੱਠੇ ਗੱਲ ਕਰ ਸਕਦੇ ਹਨ | ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ''ਚ ਮੈਂਬਰਾਂ ਦੀ ਗਿਣਤੀ ''ਚ ਵਾਧਾ ਵੀ ਹੋ ਸਕਦਾ ਹੈ |
ਜ਼ਿਕਰਯੋਗ ਹੈ ਕਿ ਫੇਸਬੁੱਕ ਨੇ 2013 ''ਚ Volp (ਵੁਆਇਸ ਓਵਰ ਇੰਟਰਨੈੱਟ ਪ੍ਰੋਟੋਕਾਲ) ਮਤਲਬ ਆਡੀਓ ਕਾਲਿੰਗ ਦੀ ਸ਼ੁਰੂਆਤ ਕੀਤੀ ਸੀ | ਉਦੋਂ ਸਿਰਫ ਇਕ ਵਾਰ ''ਚ ਇਕ ਹੀ ਯੂਜ਼ਰ ਨਾਲ ਗੱਲ ਕੀਤੀ ਜਾ ਸਕਦੀ ਸੀ |