ਫੇਸਬੁੱਕ ਲਾਈਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 200 ਮਿਲੀਅਨ ਤੋਂ ਪਾਰ

Thursday, Feb 09, 2017 - 04:41 PM (IST)

ਫੇਸਬੁੱਕ ਲਾਈਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 200 ਮਿਲੀਅਨ ਤੋਂ ਪਾਰ
ਜਲੰਧਰ- ਪਿਛਲੇ ਸਾਲ ਫੇਸਬੁੱਕ ਦੁਆਰਾ 2G ਨੈੱਟਵਰਕ ''ਤੇ ਇੰਟਰਨੈੱਟ ਚਲਾ ਰਹੇ ਯੂਜ਼ਰਸ ਲਈ ਫੇਸਬੁੱਕ ਲਾਈਟ ਵਰਜ਼ਨ ਨੂੰ ਲਾਂਚ ਕੀਤਾ ਗਿਆ ਸੀ। ਐਂਡਰਾਇਡ ਸਮਾਰਟਫੋਨ ਯੂਜ਼ਰਸ ਲਈ ਪੇਸ਼ ਕੀਤਾ ਗਿਆ ਫੇਸਬੁੱਕ ਲਾਈਟ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ''ਚ ਲੋਕਪ੍ਰਿਅ ਵੀ ਰਿਹਾ ਹੈ। ਦਸੰਬਰ 2015 ਤੱਕ ਇਸ ਐਪ ਦੇ ਐਕਟਿਵ ਯੂਜ਼ਰਸ ਦੀ ਗਿਣਤੀ 1.59 ਕਰੋੜ ਰਹੀ ਹੈ। ਉਥੇ ਹੀ ਹੁਣ ਸਾਹਮਣੇ ਆਈ ਜਾਣਕਾਰੀ ਮੁਤਾਬਕ ਫੇਸਬੁੱਕ ਲਾਈਟ ਯੂਜ਼ਰਸ ਦੀ ਗਣਤੀ 200 ਮਿਲੀਅਨ ਤੋਂ ਪਾਰ ਹੋ ਗਈ ਹੈ। 
ਜਾਣਕਾਰੀ ਮੁਤਾਬਿਕ, ਮਾਰਕ ਜ਼ੁਕਰਬਰਗ ਦਾ ਕਹਿਣਾ ਹੈ ਕਿ ਫੇਸਬੁੱਕ ਲਾਈਟ ਯੂਜ਼ਰਸ ਦੀ ਗਿਣਤੀ 200 ਮਿਲੀਅਨ (20 ਕਰੋੜ ਤੋਂ ਵੀ ਜ਼ਿਆਦਾ) ਹੋ ਗਈ ਹੈ ਅਤੇ ਫੇਸਬੁੱਕ ਜਲਦੀ ਹੀ ਇਸ ਨੂੰ ਹੋਰ ਵੀ ਕਈ ਦੇਸ਼ਾਂ ''ਚ ਉਪਲੱਬਧ ਕਰਾਏਗਾ। ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ ਲਾਈਟ ਐਪ 50 ਭਾਰਤੀ ਭਾਸ਼ਾਵਾਂ ''ਚ ਉਪਲੱਬਧ ਹੈ। ਇਸ ਤੋਂ ਇਲਾਵਾ ਇਸ ''ਚ ਵੀਡੀਓ ਸਪਰੋਟ, ਮਲਟੀਫੋਟੋ ਅਪਲੋਡ ਅਤੇ ਇਮੋਜੀ ਵਰਗੇ ਕਈ ਖਾਸ ਫੀਚਰਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਫੇਸਬੁੱਕ ਲਾਈਟ ਨੂੰ ਸਾਲ 2015 ''ਚ ਭਾਰਤ ਅਤੇ ਫਿਲੀਪੀਂਸ ਵਰਗੇ ਕਈ ਦੇਸ਼ਾਂ ''ਚ 2G ਨੈੱਟਵਰਕ ਦੀ ਵਰਤੋਂ ਕਰ ਰਹੇ ਯੂਜ਼ਰਸ ਲਈ ਪੇਸ਼ ਕੀਤਾ ਗਿਆ ਸੀ ਤਾਂ ਜੋ ਸਲੋ 2G ਨੈੱਟਵਰਕ ''ਤੇ ਵੀ ਯੂਜ਼ਰਸ ਫੇਸਬੁੱਕ ਦੀ ਵਰਤੋਂ ਆਸਾਨੀ ਨਾਲ ਕਰ ਸਕਣ।

Related News