Facebook ਇਸ ਸ਼ਖਸ ਨੂੰ ਬਣਾ ਸਕਦੀ ਹੈ Instagram ਦਾ ਅਗਲਾ CEO
Wednesday, Sep 26, 2018 - 05:37 PM (IST)

ਗੈਜੇਟ ਡੈਸਕ– ਫੇਸਬੁੱਕ ਐਡਮ ਮੋਸੇਰੀ ਨੂੰ ਲੋਕਪ੍ਰਿਅ ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਦਾ ਨਵਾਂ ਸੀ.ਈ.ਓ. ਬਣਾ ਸਕਦੀ ਹੈ। ਦਰਅਸਲ, ਇੰਸਟਾਗ੍ਰਾਮ ਦੇ ਕੋ-ਫਾਊਂਡਰ ਕੈਵਿਨ ਸਿਸਟ੍ਰਾਮ ਅਤੇ ਮਾਈਕ ਕ੍ਰਿਗਰ ਕੰਪਨੀ ਛੱਡ ਰਹੇ ਹਨ। ਨਿਊਯਾਰਕ ਟਾਈਮਸ ਨੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਸੀ। ਰਿਪੋਰਟ ’ਚ ਕਿਹਾ ਗਿਆ ਸੀ ਕਿ ਕੈਵਿਨ ਸਿਸਟ੍ਰੋਮ ਅਤੇ ਮਾਈਕ ਕ੍ਰਿਗਰ ਇੰਸਟਾਗ੍ਰਾਮ ਤੋਂ ਅਸਤੀਫਾ ਦੇ ਰਹੇ ਹਨ।
ਦੱਸ ਦੇਈਏ ਕਿ ਫੇਸਬੁੱਕ ਨੇ ਇੰਸਟਾਗ੍ਰਾਮ ਨੂੰ ਕਰੀਬ 6 ਸਾਲ ਪਹਿਲਾਂ ਕਰੋੜਾਂ ਰੁਪਏ ’ਚ ਖਰੀਦਿਆ ਸੀ। ਕੈਵਿਨ ਸਿਸਟ੍ਰੋਮ ਇੰਸਟਾਗ੍ਰਾਮ ’ਚ ਇਸ ਸਮੇਂ ਚੀਫ ਐਗਜ਼ੀਕਿਊਟਿਵ ਹਨ ਅਤੇ ਮਾਈਕ ਕ੍ਰਿਗਰ ਚੀਫ ਟੈਕਨਾਲੋਜੀ ਦੇ ਅਹੁਦੇ ’ਤੇ ਕੰਮ ਕਰ ਰਹੇ ਹਨ। ਹਾਲਾਂਕਿ ਦੋਵਾਂ ਦੇ ਕੰਮ ਛੱਡਣ ਦਾ ਕਾਰਨ ਅਜੇ ਪਤਾ ਨਹੀਂ ਚੱਲ ਸਕਿਆ। ਹੁਣ ਨਵੀਂ ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਸੀ.ਈ.ਓ. ਦੇ ਅਹੁਦੇ ਲਈ ਕੰਪਨੀ ਨੇ ਪਹਿਲਾਂ ਹੀ ਉਮੀਦਵਾਰ ਦੇਖ ਲਿਆ ਹੈ। ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਫੇਸਬੁੱਕ ਐਡਮ ਮੋਸੇਰੀ ਨੂੰ ਇੰਸਟਾਗ੍ਰਾਮ ਦਾ ਸੀ.ਈ.ਓ. ਬਣਾ ਸਕਦੀ ਹੈ।
ਐਡਮ ਮੋਸੇਰੀ ਇੰਸਟਾਗ੍ਰਾਮ ’ਚ 10 ਸਾਲਾਂ ਤੋਂ ਕੰਮ ਕਰ ਰਹੇ ਹਨ। ਇੰਸਟਾਗ੍ਰਾਮ ’ਚ ਟ੍ਰਾਂਸਫਰ ਹੋਣ ਤੋਂ ਪਹਿਲਾਂ ਮੋਸੇਰੀ ਫੇਸਬੁੱਕ ਦੇ ਨਿਊਜ਼ ਫੀਡ ਐਂਡ ਇੰਟਰਫੇਸ ਪ੍ਰੋਡਕਸ਼ਨ ਮੈਨੇਜਮੈਂਟ ਟੀਮ ਦੇ ਹੈੱਡ ਸਨ। ਇੰਸਟਾਗ੍ਰਾਮ ਨੇ ਜੂਨ ’ਚ 1 ਅਰਬ ਐਕਟਿਵ ਯੂਜ਼ਰਸ ਹੋਣ ਦਾ ਐਲਾਨ ਕੀਤਾ ਸੀ। ਇਸੇ ਸਮੇਂ ਇੰਸਟਾਗ੍ਰਾਮ ਨੇ ਨਵੇਂ ਲਾਗ ਫਾਰਮ ਵੀਡੀਓ ਫੀਚਰਸ ਲਿਆਉਣ ਦੀ ਜਾਣਕਾਰੀ ਦਿੱਤੀ। ਫੇਸਬੁੱਕ ਨੇ ਅਪ੍ਰੈਲ 2012 ’ਚ ਇੰਸਟਾਗ੍ਰਾਮ ਨੂੰ 1 ਬਿਲੀਅਨ ਡਾਲਰ ’ਚ ਖਰੀਦਿਆ ਸੀ।