ਅਫਗਾਨੀਆਂ ਲਈ ਫੇਸਬੁੱਕ ਨੇ ਜਾਰੀ ਕੀਤਾ ਸੇਫਟੀ ਟੂਲ, ਇੰਝ ਕਰੇਗਾ ਮਦਦ
Friday, Aug 20, 2021 - 03:59 PM (IST)
ਗੈਜੇਟ ਡੈਸਕ– ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ ਅਤੇ ਅਜਿਹੇ ’ਚ ਉਥੋਂ ਦੇ ਕਈ ਲੋਕ ਡਰੇ ਹੋਏ ਹਨ। ਸੋਸ਼ਲ ਮੀਡੀਆ ਉਥੇ ਹੀ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਫੇਸਬੁੱਕ ਜ਼ਿਆਦਾ ਪ੍ਰਸਿੱਧ ਹੈ। ਅਜਿਹੇ ’ਚ ਫੇਸਬੁੱਕ ਨੇ ਉਥੋਂ ਦੇ ਯੂਜ਼ਰਸ ਲਈ ਇਕ ਟੂਲ ਦਾ ਐਲਾਨ ਕੀਤਾ ਹੈ। ਅਫਗਾਨਿਸਤਾਨ ਦੇ ਯੂਜ਼ਰਸ ਲਈ ਜਾਰੀ ਕੀਤੇ ਗਏ ਟੂਲ ’ਚ ਇਕ ਫੀਚਰ ਯੂਜ਼ਰ ਕੰਟਰੋਲ ਦਾ ਹੈ ਜਿਸ ਤਹਿਤ ਫੇਸਬੁੱਕ ਯੂਜ਼ਰਸ ਆਪਣੇ ਅਕਾਊਂਟ ਨੂੰ ਲਾਕ ਕਰ ਸਕਦੇ ਹਨ। ਕੰਪਨੀ ਨੇ ਵਨ ਕਲਿੱਕ ਟੂਲ ਪੇਸ਼ ਕੀਤਾ ਹੈ ਜਿਸ ਦੀ ਵਰਤੋਂ ਕਰਕੇ ਯੂਜ਼ਰਸ ਆਪਣਾ ਅਕਾਊਂਟ ਤੁਰੰਤ ਲਾਕ ਕਰ ਸਕਣਗੇ।
ਫੇਸਬੁੱਕ ਮੁਤਾਬਕ, ਅਕਾਊਂਟ ਲਾਕ ਹੁੰਦੇ ਹੀ ਉਹ ਲੋਕ ਜੋ ਫੇਸਬੁੱਕ ਫ੍ਰੈਂਡ ਨਹੀਂ ਹਨ, ਉਹ ਯੂਜ਼ਰਸ ਦੀ ਪ੍ਰੋਫਾਈਲ ਫੋਟੋ ਤਕ ਡਾਊਨਲੋਡ ਨਹੀਂ ਕਰ ਸਕਣਗੇ। ਅਕਾਊਂਟ ਰਾਹੀਂ ਕੀਤੇ ਗਏ ਪੋਸਟ ਤੋਂ ਲੈ ਕੇ ਲੋਕੇਸ਼ਨ ਜਾਂ ਫਿਰ ਦੂਜੀ ਕੋਈ ਜਾਣਕਾਰੀ ਨਹੀਂ ਦਿਸੇਗੀ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ’ਚ ਕਈ ਲੋਕ ਆਪਣੇ ਡਿਜੀਟਲ ਆਈਡੈਂਟਿਟੀ ਨੂੰ ਲੈਕੇ ਡਰੇ ਹੋਏ ਹਨ। ਜਿਵੇਂ ਕਿ ਹੁਣ ਉਥੋਂ ਦੇ ਲੋਕਾਂ ਦੀ ਡਿਜੀਟਲ ਆਈਡੈਂਟਿਟੀ ਦਾ ਡਾਟਾਬੇਸ ਵੀ ਤਾਲਿਬਾਨ ਦੇ ਕਬਜ਼ੇ ’ਚ ਹੈ, ਇਸ ਲਈ ਲੋਕਾਂ ਨੂੰ ਹਰ ਹੈ ਕਿ ਕਿਤੇ ਉਸ ਰਾਹੀਂ ਤਾਲਿਬਾਨ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ।
ਫੇਸਬੁੱਕ ਦੇ ਸਕਿਓਰਿਟੀ ਹੈੱਡ ਨੇ ਕਿਹਾ ਹੈ ਕਿ ਪਿਛਲੇ ਹਫਤੇ ਤੋਂ ਟੀਮ ਰਾਤ ਦਿਨ ਕੰਮ ਕਰ ਰਹੀ ਹੈ ਤਾਂ ਜੋ ਲੋਕ ਸੁਰੱਖਿਅਤ ਰਹਿ ਸਕਣ। ਉਨ੍ਹਾਂ ਕਿਹਾ ਹੈ ਕਿ ਬੈਡ ਐਕਟਰਸ ਫੇਸਬੁੱਕ ਦਾ ਗਲਤ ਫਾਇਦਾ ਨਾ ਚੁੱਕ ਲੈਣ, ਇਸ ਲਈ ਯੂਜ਼ਰਸ ਪ੍ਰੋਟੈਕਸ਼ਨ ਲਈ ਕੁਝ ਸਕਿਓਰਿਟੀ ਮੇਜਰਸ ਲਏ ਜਾ ਰਹੇ ਹਨ। ਫੇਸਬੁੱਕ ਸਕਿਓਰਿਟੀ ਹੈੱਡ ਮੁਤਾਬਕ, ਫੇਸਬੁੱਕ ਨੇ ਸਪੈਸ਼ਲ ਆਪਰੇਸ਼ਨ ਸੈਂਟਰ ਤਿਆਰ ਕੀਤਾ ਹੈ ਜੋ ਅਫਗਾਨਿਸਤਾਨ ਦੇ ਯੂਜ਼ਰਸ ਦੀ ਮਦਦ ਕਰੇਗਾ। ਦੱਸ ਦੇਈਏ ਕਿ ਹਾਲ ਹੀ ’ਚ ਮਿਊਮਨ ਰਾਈਟਸ ਵਰਕਰਾਂ ਨੇ ਕਿਹਾ ਸੀ ਕਿ ਉਥੋਂ ਦੇ ਲੋਕਾਂ ਦੀ ਡਿਜੀਟਲ ਆਈਡੈਂਟਿਟੀ ਸੁਰੱਖਿਅਤ ਕਰਨੀ ਹੋਵੇਗੀ।