ਗੇਮ ਖੇਡਣ ਦੇ ਸ਼ੌਕੀਨਾਂ ਲਈ ਲਾਂਚ ਹੋਇਆ Facebook Gaming Tab

03/16/2019 1:29:25 AM

ਗੈਜੇਟ ਡੈਸਕ—ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਗੇਮ ਖੇਡਣ ਦੇ ਸ਼ੌਕੀਨਾਂ ਲਈ ਇਕ ਗੇਮਿੰਗ ਟੈਬ ਲਾਂਚ ਕੀਤਾ ਹੈ। ਫੇਸਬੁੱਕ ਯੂਜ਼ਰਸ ਨੂੰ ਹੁਣ ਮੇਨ ਨੈਵੀਗੇਸ਼ਨ ਪੇਜ਼ 'ਤੇ ਗੇਮ ਦਾ ਇਕ ਵੱਖ ਸੈਕਸ਼ਨ ਨਜ਼ਰ ਆਵੇਗਾ। ਇਥੋਂ ਯੂਜ਼ਰਸ ਡਾਇਰੈਕਟ ਗੇਮਿੰਗ ਪੇਜ਼ 'ਤੇ ਜਾ ਸਕਣਗੇ, ਜਿਥੋਂ ਉਨ੍ਹਾਂ ਨੇ ਕਈ ਧਾਂਸੂ ਗੇਮ ਦੇ ਆਪਸ਼ਨ ਨਜ਼ਰ ਆਉਣਗੇ। ਇਸ ਦੇ ਨਾਲ ਹੀ ਉਨ੍ਹਾਂ ਕੋਲ ਗੇਮ ਦੇ ਮਸ਼ਹੂਰ ਗਰੁੱਪਸ ਨੂੰ ਫਾਲੋ ਕਰਨ ਦਾ ਵੀ ਆਪਸ਼ਨ ਨਜ਼ਰ ਆਵੇਗਾ। ਇਨਾਂ ਹੀ ਨਹੀਂ, ਇਸ ਨਵੀਂ ਟੈਬ 'ਚ ਯੂਜ਼ਰਸ ਆਪਣੀ ਦਿਲਚਸਪੀ ਦੇ ਹਿਸਾਬ ਨਾਲ ਗੇਮ ਨਾਲ ਜੁੜੇ ਢੇਰ ਸਾਰੇ ਨਵੇਂ ਕਾਨਟੈਂਟ ਵੀ ਲੱਭ ਸਕਣਗੇ।

ਨਵੇਂ ਗੇਮਿੰਗ ਟੈਬ 'ਤੇ ਕਲਿੱਕ ਕਰਦੇ ਹੀ ਯੂਜ਼ਰਸ ਨੂੰ ਕਈ ਇੰਸਟੈਂਟ ਗੇਮ ਨਜ਼ਰ ਆਉਣਗੇ ਜਿਨ੍ਹਾਂ ਨੂੰ ਉਹ ਆਪਣੇ ਫਰੈਂਡਸ ਨਾਲ ਖੇਡ ਸਕਦੇ ਹਨ। ਰਿਪੋਰਟਸ ਦੀ ਮੰਨਿਏ ਤਾਂ ਇਸ ਟੈਬ 'ਚ ਯੂਜ਼ਰਸ ਨੂੰ ਟਾਪ ਸਟਰੀਮਰਸ ਅਤੇ ਗੇਮ ਪਬਲੀਸ਼ਰਸ ਦੇ ਵੀਡੀਓ ਅਤੇ ਕਈ ਦੂਜੇ ਗਰੁੱਪਸ ਦੇ ਅਪਡੇਟਸ ਵੀ ਦਿਖਾਈ ਦੇਣਗੇ। ਕੰਪਨੀ ਮੁਤਾਬਕ ਦੁਨੀਆਭਰ 'ਚ ਕਰੀਬ 700 ਮਿਲੀਅਨ (70 ਕਰੋੜ) ਯੂਜ਼ਰਸ ਰੋਜ਼ ਵੀਡੀਓ ਗੇਮ ਖੇਡਦੇ ਹਨ। ਇਨ੍ਹਾਂ ਸਾਰਿਆਂ ਲੋਕਾਂ ਨੂੰ ਇਕ ਪਲੇਟਫਾਰਮ 'ਤੇ ਲਿਆਉਣ ਲਈ ਕੰਪਨੀ ਨੇ ਆਪਣੇ ਪਲੇਟਫਾਰਮ 'ਤੇ ਇਹ ਵੱਖ ਗੇਮਿੰਗ ਟੈਬ ਲਾਂਟ ਕੀਤਾ ਹੈ। ਫੇਸਬੁੱਕ ਨੇ ਇਸ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜਲਦ ਹੀ ਇਹ ਸਾਰੇ ਯੂਜ਼ਰਸ ਲਈ ਉਪਲੱਬਧ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਫੀਚਰ ਨੂੰ ਲਿਆਉਣ ਲਈ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਫੇਸਬੁੱਕ ਨੇ ਇਕ ਬਲਾਗ ਪੋਸਟ 'ਚ ਦੱਸਿਆ ਕਿ ਉਹ ਇਕ ਵੱਖ ਗੇਮਿੰਗ ਐਪ 'ਤੇ ਵੀ ਕੰਮ ਕਰ ਰਿਹਾ ਹੈ, ਜਿਸ ਨੂੰ ਪਹਿਲੇ ਐਂਡ੍ਰਾਇਡ ਯੂਜ਼ਰਸ ਲਈ ਲਾਂਚ ਕੀਤਾ ਜਾਵੇਗਾ। ਇਸ 'ਚ ਕਈ ਦਮਦਾਰ ਫੀਚਰਸ ਹੋਣਗੇ, ਜਿਸ ਦੇ ਲਈ ਫਿਲਹਾਲ ਫੀਡਬੈਕ ਵੀ ਲਈ ਜਾ ਰਹੀ ਹੈ।


Karan Kumar

Content Editor

Related News